ਪੰਜਾਬੀ ਜਾਗਰਣ ਟੀਮ, ਸਮਰਾਲਾ : ਬਲਾਕ ਪ੍ਰਰਾਇਮਰੀ ਸਕੂਲ ਖੇਡਾਂ (ਬਲਾਕ ਸਮਰਾਲਾ) ਜੋ ਬੀਤੇ ਦਿਨੀਂ ਸਰਕਾਰੀ ਪ੍ਰਰਾਇਮਰੀ ਸਕੂਲ ਕੋਟਲਾ ਸ਼ਮਸਪੁਰ ਦੇ ਖੇਡ ਗਰਾਊਂਡ ‘ਚ ਸੰਪੰਨ ਹੋਈਆਂ। ਇਨ੍ਹਾਂ ਬਲਾਕ ਪੱਧਰੀ ਖੇਡਾਂ ‘ਚ ਸੈਂਟਰ ਕੋਟਲਾ ਵੱਲੋਂ ਖੇਡਦਿਆਂ ਸਰਕਾਰੀ ਪ੍ਰਰਾਇਮਰੀ ਸਮਾਰਟ ਸਕੂਲ ਕੋਟਾਲਾ ਦੇ ਵਿਦਿਆਰਥੀਆਂ ਨੇ ਮਾਣਮੱਤੀਆਂ ਪ੍ਰਰਾਪਤੀਆਂ ਕੀਤੀਆਂ, ਜਿਸ ਤਹਿਤ ਇਸ ਵਾਰ ਫਿਰ ਓਵਰਆਲ ਟਰਾਫੀ ‘ਤੇ ਕਬਜ਼ਾ ਕੀਤਾ।

ਜਾਣਕਾਰੀ ਦਿੰਦੇ ਹੋਏ ਸਕੂਲ ਇੰਚਾਰਜ ਪੁਸ਼ਵਿੰਦਰ ਸਿੰਘ ਨੇ ਦੱਸਿਆ ਖੋ-ਖੋ ਮੁਕਾਬਲਿਆਂ ‘ਚ ਸਕੂਲ ਦੇ ਵਿਦਿਆਰਥੀਆਂ ਨੇ ਪਹਿਲਾ ਸਥਾਨ, ਫੁੱਟਬਾਲ ‘ਚ ਲੜਕੀਆਂ ਦੀ ਟੀਮ ਨੇ ਪਹਿਲਾ ਸਥਾਨ ਤੇ ਲੜਕਿਆਂ ਦੀ ਟੀਮ ਨੇ ਦੂਜਾ ਸਥਾਨ, 100 ਮੀਟਰ ਦੌੜ ‘ਚ ਹਰਸ਼ਦੀਪ ਕੌਰ ਨੇ ਦੂਜਾ ਸਥਾਨ ਤੇ ਲੰਬੀ ਛਾਲ ‘ਚ ਪਹਿਲਾ ਸਥਾਨ, ਰਜ਼ੀਆ ਨੇ ਤੀਜਾ ਸਥਾਨ, 200 ਮੀਟਰ ਦੌੜ ‘ਚ ਰਜ਼ੀਆ ਨੇ ਦੂਜਾ ਸਥਾਨ, 600 ਮੀਟਰ ਦੌੜ ‘ਚ ਮਨਪ੍ਰਰੀਤ ਸਿੰਘ ਨੇ ਤੀਜਾ ਸਥਾਨ, ਕੁਸ਼ਤੀ ਦੇ 30 ਕਿਲੋ ਵਰਗ ‘ਚ ਗੁਰਵੀਰ ਸਿੰਘ ਨੇ ਦੂਜਾ ਸਥਾਨ ਪ੍ਰਰਾਪਤ ਕੀਤਾ।

ਬਲਾਕ ਪੱਧਰੀ ਖੇਡਾਂ ‘ਚ ਜਿੱਤਾਂ ਦਰਜ ਕਰਨ ਉਪਰੰਤ ਸਕੂਲ ਪਰਤਣ ‘ਤੇ ਸਟੇਟ ਐਵਾਰਡੀ ਸਾਬਕਾ ਮੁੱਖ ਅਧਿਆਪਕ ਹਰਜੀਤ ਸਿੰਘ, ਸੰਤੋਖ ਸਿੰਘ, ਮੁਖਤਿਆਰ ਸਿੰਘ, ਲਖਵਿੰਦਰ ਸਿੰਘ ਪੰਚ ਵੱਲੋਂ ਬੱਚਿਆਂ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਤੇ ਅਸ਼ੀਰਵਾਦ ਦਿੱਤਾ। ਇਸ ਮੌਕੇ ਮਾਸਟਰ ਹਰਮੇਲ ਸਿੰਘ, ਬਿੰਦੂ ਆਦਿ ਹਾਜ਼ਰ ਸਨ।