Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Canada

ਬਰੈਂਪਟਨ ਦੇ ਮਨਿੰਦਰ ਸੰਧੂ ਦੇ ਕਤਲ ਕੇਸ ਵਿੱਚ ਪੰਜਾਬੀ ਦੇ ਵਾਰੰਟ ਨਿਕਲੇ

By uscreative Published 1 min read

ਟਰਾਂਟੋ:- ਬਰੈਂਪਟਨ ਵਿੱਚ ਬੀਤੇ ਹਫ਼ਤੇ ਟਰੱਕ ਡਰਾਈਵਰ ਮਨਿੰਦਰ ਸੰਧੂ ਦੇ ਹੋਏ ਕਤਲ ਦੇ ਮਾਮਲੇ ਵਿੱਚ ਹੁਣ ਪੁਲੀਸ ਨੂੰ ਇਕ ਪੰਜਾਬੀ ਦੀ ਭਾਲ ਹੈ। 31 ਸਾਲਾ ਮਨਿੰਦਰ ਦੀ ਲਾਸ਼ ਇਕ ਟਰੱਕ ਯਾਰਡ ਵਿੱਚ ਮਿਲੀ ਸੀ। ਪੁਲੀਸ ਮੁਤਾਬਕ ਮਨਿੰਦਰ ਨੂੰ ਸ਼ੁੱਕਰਵਾਰ ਆਥਣੇ ਗੋਲੀਆਂ ਮਾਰੀਆਂ ਗਈਆਂ। ਪੁਲੀਸ ਨੇ ਸ਼ਨਿਚਰਵਾਰ ਸਵੇਰੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕੀਤੀ ਸੀ। ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਵੱਡੀ ਪੱਧਰ ‘ਤੇ ਜਾਂਚ ਬਾਅਦ ਇਸ ਮਾਮਲੇ ਵਿੱਚ ਪੁਲੀਸ ਨੇ ਬਰੈਂਪਟਨ ਦੇ ਹੀ 34 ਸਾਲਾ ਪਰਦੀਪ ਚੌਹਾਨ ਨੂੰ ਦੂਜੇ ਦਰਜੇ ਦੇ ਕਤਲ ਵਿੱਚ ਨਾਮਜ਼ਦ ਕੀਤਾ ਹੈ। ਅੱਜ ਕਾਤਲ ਦੀਆਂ ਤਸਵੀਰਾਂ ਜਨਤਕ ਕਰਦਿਆਂ ਪੁਲੀਸ ਨੇ ਵਾਰੰਟ ਜਾਰੀ ਕੀਤੇ ਹਨ। ਪੁਲੀਸ ਮੁਤਾਬਕ ਪਰਦੀਪ ਵੀ ਮਨਿੰਦਰ ਨਾਲ ਟਰੱਕਿੰਗ ਕੰਪਨੀ ‘ਬੀਟੀਆਈ’ ਨਾਲ ਕੰਮ ਕਰਦਾ ਸੀ ਪਰ ਸ਼ੁੱਕਰਵਾਰ ਨੂੰ ਉਸ ਦੇ ਗੁੰਮ ਹੋਣ ਦੀ ਰਿਪੋਰਟ ਲਿਖਵਾਈ ਗਈ। ਪੁਲੀਸ ਨੇ ਮੁਲਜ਼ਮ ਨੂੰ ਲੱਭਣ ਵਿੱਚ ਲੋਕਾਂ ਤੋਂ ਮਦਦ ਮੰਗੀ ਹੈ।

uscreative Punjab Guardian · Surrey
ਸੰਬੰਧਿਤ ਖ਼ਬਰਾਂ Related Canada →
Share on WhatsApp