ਸਟਾਫ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਵਤਰਾਵਰਨ, ਸਿਹਤ, ਸਿੱਖਿਆ ਤੇ ਕੁਦਰਤੀ ਸੋਮਿਆ ਨੂੰ ਬਚਾਉਣ ਲਈ “ਨਹਿਰੂ ਯੁਵਾ ਕੇਂਦਰ” ਸ੍ਰੀ ਮੁਕਤਸਰ ਸਾਹਿਬ ਦੇ ਸਹਿਯੋਗ ਨਾਲ “ਮਨਿਸਟਰੀ ਆਫ ਜਲ ਸ਼ਕਤੀ” “ਸੰਕਲਪ ਐਜ਼ੂਕੇਸ਼ਨਲ ਵੈਲਫੇਅਰ ਸੁਸਾਇਟੀ (ਰਜਿ:)” ਅਧੀਨ ਪੋਸਟਰ ਵੰਡੇ ਗਏ। ਜਾਣਕਾਰੀ ਦਿੰਦਿਆਂ ਸੰਸਥਾ ਦੇ ਸੰਸਥਾਪਕ ਪ੍ਰਧਾਨ ਨਰਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਜ਼ਲਿ੍ਹਾ ਯੂਥ ਅਫਸਰ ਮੈਡਮ ਕੋਮਲ ਨਿਗਮ ਦੀ ਅਗਵਾਈ ਹੇਠ “ਨੈਸ਼ਨਲ ਵਾਟਰ ਮਿਸ਼ਨ” ਨੂੰ ਮੁੱਖ ਰੱਖਦਿਆਂ ਸੰਸਥਾ ਦੇ ਕਰੀਬ ਦੋ ਦਰਜਨ ਵਲੰਟੀਅਰ ਇਨਾਂ੍ਹ ਜਾਗਰੂਕਤਾ ਪੋਸਟਰਾਂ ਨੂੰ ਪਿੰਡ ਪਿੰਡ ਪਹੁੰਚਾ ਕੇ ਆਪਣੇ ਬਣਦੇ ਫ਼ਰਜ਼ ਨਿਭਾਉਂਦਿਆਂ “ਕੈਚ ਦਾ ਰੇਨ” ਮੁਹਿੰਮ ਨੂੰ ਸਿਖਰਾਂ ਤੱਕ ਲਿਜਾਣ ਦੀ ਕੋਸ਼ਸ਼ਿ ਕਰਨਗੇ। ਇਸ ਪੋ੍ਗਰਾਮ ਨੂੰ ਸਿਰੇ ਚਾੜ੍ਹਨ ਵਿੱਚ ਵਲੰਟੀਅਰ ਰਾਜਵਿੰਦਰ ਸਿੰਘ,ਅਨਿਸ਼ ਜੱਗਾ, ਮਨਪ੍ਰਰੀਤ ਸਿੰਘ ਭਾਰੀ, ਭਵਕੀਰਤ ਸਿੰਘ ਸੰਧੂ , ਗੁਰਦੇਵ ਕੌਰ, ਮਨਪ੍ਰਰੀਤ ਸਿੰਘ ਿਢੱਲੋਂ ਤੇ ਸੰਕਲਪ ਕੰਪਿਊਟਰ ਸੈਂਟਰ ਦੇ ਵਿਦਿਆਰਥਆਂ ਜੋ ਕਿ ਸੰਸਥਾ ਦੇ ਵਲੰਟੀਅਰ ਵੀ ਹਨ ਦਾ ਪੂਰਨ ਯੋਗਦਾਨ ਰਹੇਗਾ। ਇਸ ਮੌਕੇ ਪ੍ਰਧਾਨ ਪੰਮਾ ਸੰਧੂ ਨੇ ਭਾਰਤ ਸਰਕਾਰ ਤੇ ਸੂਬਾ ਸਰਕਾਰ ਦੀਆਂ ਪਾਣੀ ਦੀ ਸੰਭਾਲ ਸਬੰਧੀ ਨੀਤੀਆਂ ਤੇ ਚਾਨਣਾ ਪਾਉਂਦਿਆਂ ਲੋਕਾਂ ਨੂੰ ਮੀਂਹ ਦੇ ਪਾਣੀ ਦੀ ਸੰਭਾਲ ਕਰਨ ਦੀ ਤਾਕੀਦ ਕੀਤੀ।