Skip to content
Tuesday, October 6, 2026 12°C · Fog · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Bollywood

ਬਰਨਾਲੇ ਦੇ ਸਤਨਾਮ ਦਾ ਕਿਰਦਾਰ ਨਿਭਾਉਣਗੇ ਜੂਨੀਅਰ ਬੱਚਨ, ਪਰ ਰੱਖੀ ਇਹ ਸ਼ਰਤ

By Admin Published 2 min read

ਨਵੀਂ ਦਿੱਲੀ – ਪੰਜਾਬ ਦੇ ਬਰਨਾਲਾ ਦੇ ਕੋਲ ਲਗਦੇ ਪਿੰਡ ਬੱਲੋ ਕੇ ਦੇ ਰਹਿਣ ਵਾਲੇ ਮਸ਼ਹੂਰ ਬਾਸਕਿਟਬਾਲਰ ਸਤਨਾਮ ਸਿੰਘ ‘ਤੇ ਬਾਇਓਪਿਕ ਬਣਨ ਦੀ ਚਰਚਾ ਹੋ ਰਹੀ ਹੈ। ਖਾਸ ਗੱਲ ਇਹ ਹੈ ਕਿ ਸਤਨਾਮ ਸਿੰਘ ਦੀ ਬਾਇਓਪਿਕ ‘ਚ ਉਨ੍ਹਾਂ ਦਾ ਕਿਰਦਾਰ ਜੂਨੀਅਰ ਬੱਚਨ ਨਿਭਾਉਂਦੇ ਨਜਰ ਆ ਸਕਦੇ ਹਨ। ਪਰ ਇਸ ਵਿਚਾਲੇ ਅਭਿਸ਼ੇਕ ਬੱਚਨ ਨੇ ਸਤਨਾਮ ਸਿੰਘ ਦਾ ਕਿਰਦਾਰ ਨਿਭਾਉਣ ਲਈ ਇੱਕ ਸ਼ਰਤ ਵੀ ਰਖ ਦਿੱਤੀ ਹੈ। ਸ਼ਰਤ ਇਹ ਹੈ ਕਿ ਬੱਚਨ ਚਾਹੁੰਦੇ ਹਨ ਕਿ ਪਹਿਲਾਂ ਸਤਨਾਮ ਂਭਅ ਦਾ ਖਿਤਾਬ ਆਪਣੇ ਨਾਮ ਕਰਨ ਅਤੇ ਫਿਰ ਓਹ ਸਤਨਾਮ ਦਾ ਕਿਰਦਾਰ ਨਿਭਾਉਣਗੇ ਅਤੇ ਇਹ ਕਿਰਦਾਰ ਨਿਭਾਉਣ ਲਈ ਓਹ ਫੀਸ ਵੀ ਨਹੀਂ ਲੈਣਗੇ। ਜੂਨੀਅਰ ਬੱਚਨ ਨੇ ਆਪਣੇ ਟਵੀਟ ‘ਚ ਲਿਖਿਆ ਕਿ ਸਤਨਾਮ ਸਿੰਘ ਉਨ੍ਹਾਂ ਦੀ ਫੀਸ ਦੇ ਪੈਸੇ ਆਪਣੀ ਮਨਪਸੰਦ ਚੈਰਿਟੀ ‘ਚ ਦਾਨ ਕਰ ਸਕਦੇ ਹਨ।

ਦਰਅਸਲ ਇੱਕ ਇੰਟਰਵਿਊ ਦੌਰਾਨ ਸਤਨਾਮ ਸਿੰਘ ਨੇ ਕਿਹਾ ਸੀ ਕਿ ਜੇਕਰ ਉਨ੍ਹਾਂ ‘ਤੇ ਕਦੀ ਬਾਇਓਪਿਕ ਬਣਦੀ ਹੈ ਤਾਂ ਅਭਿਸ਼ੇਕ ਬੱਚਨ ਉਨ੍ਹਾਂ ਦੇ ਕਿਰਦਾਰ ‘ਚ ਸਭ ਤੋਂ ਵਧ ਜਚ ਸਕਦੇ ਹਨ। ਇਸੇ ਖਬਰ ਦੇ ਆਉਣ ਤੋਂ ਬਾਅਦ ਅਭਿਸ਼ੇਕ ਬੱਚਨ ਨੇ ਟਵੀਟ ਕਰਕੇ ਸਤਨਾਮ ਸਿੰਘ ਨੇ ਕਿਹਾ ਕਿ ਜੇਕਰ ਓਹ ਬਾਸਕਿਟਬਾਲ ‘ਚ ਇੱਕ ਵੱਡੀ ਉਪਲਬਧੀ ਹਾਸਿਲ ਕਰ ਂਭਅ ਦਾ ਖਿਤਾਬ ਆਪਣੇ ਨਾਮ ਕਰਨ ‘ਚ ਕਾਮਯਾਬ ਹੁੰਦੇ ਹਨ ਤਾਂ ਓਹ ਇਹ ਬਾਇਓਪਿਕ ਜਰੂਰ ਕਰਨਗੇ ਅਤੇ ਇਹ ਉਨ੍ਹਾਂ ਲਈ ਮਾਣ ਦੀ ਗੱਲ ਹੋਵੇਗੀ। ਹੁਣ ਵੇਖਣਾ ਇਹ ਹੈ ਕਿ ਸਤਨਾਮ ਸਿੰਘ ਇਸ ਸ਼ਰਤ ‘ਤੇ ਖਰੇ ਉੱਤਰਦੇ ਹਨ ਜਾਂ ਫਿਰ ਅਭਿਸ਼ੇਕ ਬੱਚਨ ਨੂੰ ਇਸ ਚੈਂਪੀਅਨਸ਼ਿਪ ਜਿੱਤ ਨੂੰ ਵੇਖਣ ਲਈ ਕਿੰਨਾ ਇੰਤਜ਼ਾਰ ਕਰਨਾ ਪੈਂਦਾ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Bollywood →
Share on WhatsApp