Skip to content
Friday, October 30, 2026 5°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

ਦਾਊਦ ਨੂੰ ਮਿਲਣ ਦਾ ਰਿਸ਼ੀ ਨੂੰ ਕੋਈ ਅਫਸੋਸ ਨਹੀਂ

By Admin Published 1 min read

ਮੁੰਬਈ: ਅਦਾਕਾਰ ਰਿਸ਼ੀ ਕਪੂਰ ਨੇ ਆਪਣੀ ਬਾਇਓਗ੍ਰਾਫੀ ‘ਖੁੱਲ੍ਹਮ-ਖੁੱਲ੍ਹਾ’ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਉਹ ਡੌਨ ਦਾਊਦ ਅਬਰਾਹਿਮ ਨੂੰ ਮਿਲੇ ਸੀ। ਇੱਕ ਇੰਟਰਵਿਊ ਦੌਰਾਨ ਉਨ੍ਹਾਂ ਨੇ ਦੱਸਿਆ ਹੈ ਕਿ ਇਸ ਗੱਲ ‘ਤੇ ਉਨ੍ਹਾਂ ਨੂੰ ਕੋਈ ਅਫਸੋਸ ਨਹੀਂ।

ਰਿਸ਼ੀ ਨੇ ਦੱਸਿਆ, “ਉਨ੍ਹਾਂ ਨੇ ਮੈਨੂੰ ਬੁਲਾਇਆ ਸੀ, ਇਸ ਲਈ ਮੈਂ ਗਿਆ। ਮੈਨੂੰ ਨਹੀਂ ਲੱਗਦਾ ਕਿ ਉਸ ਸਮੇਂ ਉਨ੍ਹਾਂ ਨੇ ਕੁਝ ਅਜਿਹਾ ਕੀਤਾ ਸੀ ਕਿ ਮੈਂ ਉਨ੍ਹਾਂ ਨੂੰ ਨਹੀਂ ਮਿਲ ਸਕਦਾ ਸੀ। ਭਾਵੇਂ ਉਹ 1988 ਵਿੱਚ ਵੀ ਕ੍ਰੀਮਿਨਲ ਸੀ, ਪਰ ਇਸ ਵਿੱਚ ਕੋਈ ਵੱਡੀ ਗੱਲ ਨਹੀਂ ਹੈ। ਮੈਂ ਕਦੇ ਉਨ੍ਹਾਂ ਤੋਂ ਕੋਈ ਤੋਹਫਾ ਜਾਂ ਫੇਵਰ ਵੀ ਨਹੀਂ ਲਿਆ। ਮੈਂ ਬੱਸ ਇੱਕ ਵਾਰ ਹੀ ਉਨ੍ਹਾਂ ਨੂੰ ਮਿਲਿਆ ਤੇ ਆਪਣੀ ਫਿਲਮ ਵਿੱਚ ਉਨ੍ਹਾਂ ਦਾ ਕਿਰਦਾਰ ਵੀ ਨਿਭਾਇਆ ਹੈ।”

ਕਿਹਾ ਜਾਂਦਾ ਹੈ ਕਿ 1990 ਦੇ ਦੌਰ ਵਿੱਚ ਬਾਲੀਵੁੱਡ ਤੇ ਅੰਡਰਵਰਲਡ ਦਾ ਤਗੜਾ ਕਨੈਕਸ਼ਨ ਸੀ। ਇਸ ਬਾਰੇ ਰਿਸ਼ੀ ਨੇ ਕੋਈ ਹਾਮੀ ਨਹੀਂ ਭਰੀ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp