Skip to content
Friday, October 30, 2026 6°C · Mainly clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

ਦਿਲਜੀਤ ਦੁਸਾਂਝ ਦੀ ਸਫਲਤਾ ਤੋਂ ਸੜਿਆ ਇਹ ਬਾਲੀਵੁੱਡ ਅਭਿਨੇਤਾ

By Admin Published 1 min read

ਜਲੰਧਰ— ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਦਿਲਜੀਤ ਦੁਸਾਂਝ ਫਿਲਮਫੇਅਰ ਐਵਾਰਡ ਜਿੱਤਣ ਵਾਲੇ ਪਹਿਲੇ ਸਰਦਾਰ ਬਣ ਚੁੱਕੇ ਹਨ। ਦਿਲਜੀਤ ਦੀ ਸਫਲਤਾ ਤੋਂ ਜਿਥੇ ਹਰ ਕੋਈ ਖੁਸ਼ ਹੈ, ਉਥੇ ਬਾਲੀਵੁੱਡ ਦਾ ਇਕ ਅਜਿਹਾ ਅਭਿਨੇਤਾ ਵੀ ਹੈ, ਜਿਹੜਾ ਦਿਲਜੀਤ ਦੀ ਇਸ ਸਫਲਤਾ ਤੋਂ ਨਾਖੁਸ਼ ਨਜ਼ਰ ਆ ਰਿਹਾ ਹੈ। ਅਸੀਂ ਗੱਲ ਕਰ ਰਹੇ ਹਾਂ ਅਨਿਲ ਕਪੂਰ ਦੇ ਬੇਟੇ ਹਰਸ਼ਵਰਧਨ ਕਪੂਰ ਦੀ।

ਹਰਸ਼ਵਰਧਨ ਕਪੂਰ ਨੇ ਪਿਛਲੇ ਸਾਲ ਰਿਲੀਜ਼ ਫਿਲਮ ‘ਮਿਰਜ਼ਿਆ’ ਰਾਹੀਂ ਬਾਲੀਵੁੱਡ ਡੈਬਿਊ ਕੀਤਾ, ਜਦਕਿ ਦਿਲਜੀਤ ਨੇ ਫਿਲਮ ‘ਉੜਤਾ ਪੰਜਾਬ’ ਰਾਹੀਂ ਬਾਲੀਵੁੱਡ ਡੈਬਿਊ ਕੀਤਾ ਹੈ। ਹਰਸ਼ਵਰਧਨ ਦਾ ਕਹਿਣਾ ਹੈ ਕਿ ਦਿਲਜੀਤ ਦੁਸਾਂਝ ਪਹਿਲਾਂ ਵੀ ਕਈ ਫਿਲਮਾਂ ‘ਚ ਕੰਮ ਕਰ ਚੁੱਕੇ ਹਨ, ਇਸ ਲਈ ਫਿਲਮਫੇਅਰ ਦਾ ਬੈਸਟ ਡੈਬਿਊ ਐਕਟਰ ਐਵਾਰਡ ਦਿਲਜੀਤ ਨੂੰ ਨਹੀਂ ਮਿਲਣਾ ਚਾਹੀਦਾ ਸੀ।

ਹਰਸ਼ਵਰਧਨ ਦਾ ਇਹ ਬਿਆਨ ਬਿਲਕੁਲ ਗਲਤ ਹੈ ਕਿਉਂਕਿ ਬੇਸ਼ੱਕ ਦਿਲਜੀਤ ਪੰਜਾਬੀ ਫਿਲਮਾਂ ‘ਚ ਕੰਮ ਕਰ ਚੁੱਕੇ ਹਨ ਪਰ ‘ਉੜਤਾ ਪੰਜਾਬ’ ਉਨ੍ਹਾਂ ਦੀ ਪਹਿਲੀ ਬਾਲੀਵੁੱਡ ਫਿਲਮ ਸੀ। ਦੂਜੇ ਪਾਸੇ ਜੇਕਰ ਅਭਿਨੈ ਦੀ ਗੱਲ ਕੀਤੀ ਜਾਵੇ ਤਾਂ ‘ਉੜਤਾ ਪੰਜਾਬ’ ‘ਚ ਦਿਲਜੀਤ ਦਾ ਕੰਮ ਸਭ ਨੂੰ ਪਸੰਦ ਆਇਆ, ਉਥੇ ਹਰਸ਼ਵਰਧਨ ਦੀ ‘ਮਿਰਜ਼ਿਆ’ ਫਲਾਪ ਸਾਬਿਤ ਹੋਈ ਸੀ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp