Skip to content
Tuesday, October 27, 2026 8°C · Fog · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
International

ਫਿਲੀਪੀਨਜ਼ ਦੇ ਰਾਸ਼ਟਰਪਤੀ ਨੇ ਓਬਾਮਾ ਨੂੰ ਕੱਢੀ ਗਾਲ

By Admin Published 1 min read

ਵਾਸ਼ਿੰਗਟਨ , – ਫਿਲੀਪੀਨਜ਼ ਦੇ ਰਾਸ਼ਟਰਪਤੀ ਰੋਡ੍ਰਿਗੋ ਦੁਤ੍ਰੇਤੇ ਨੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਲਈ ਇਤਰਾਜ਼ਯੋਗ ਸ਼ਬਦਾਂ ਦਾ ਇਸਤੇਮਾਲ ਕੀਤਾ ਹੈ। ਰੋਡ੍ਰਿਗੋ ਦੁਤ੍ਰੇਤੇ ਨੇ ਓਬਾਮਾ ਨੂੰ ‘ਮਾਂ ਨਾਲ ਸਬੰਧਤ ਗਾਲ’ ਦਿੰਦੇ ਹੋਏ ਜਿਸ ਭਾਸ਼ਾ ਦਾ ਇਸਤੇਮਾਲ ਕੀਤਾ ਉਸ ਨੂੰ ਲਿਖਿਆ ਨਹੀਂ ਜਾ ਸਕਦਾ। ਇਸ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਫਿਲੀਪੀਨਜ਼ ਦੇ ਰਾਸ਼ਟਰਪਤੀ ਰੋਡ੍ਰਿਗੋ ਦੁਤ੍ਰੇਤੇ ਨਾਲ ਬੈਠਕ ਨੂੰ ਰੱਦ ਕਰਨ ਦਾ ਫੈਸਲਾ ਕੀਤਾ। ਵਾਸ਼ਿੰਗਟਨ ‘ਚ ਵਾਈਟ ਹਾਊਸ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਫਿਲੀਪੀਨਜ਼ ਦੇ ਰਾਸ਼ਟਰਪਤੀ ਰੋਡ੍ਰਿਗੋ ਦੁਤ੍ਰੇਤੇ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਖਿਲਾਫ ਆਪਣੀ ਮੁਹਿੰਮ ਨੂੰ ਲੈ ਕੇ ਵਿਵਾਦਾਂ ‘ਚ ਹਨ। 30 ਜੂਨ ਨੂੰ ਉਨ੍ਹਾਂ ਦੇ ਕਾਰਜਭਾਰ ਸੰਭਾਲਣ ਤੋਂ ਬਾਅਦ ਪੁਲਿਸ ਕੋਲੋਂ 2400 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ।

Update:

ਓਬਾਮਾ ਨੂੰ ਮਾਂ ਦੀ ਗਾਲ੍ਹ ਕੱਢਣ ਵਾਲੇ ਦੁਤੇਰਿਤੇ ਨੇ ਮਾਫ਼ੀ ਮੰਗੀ

ਨਵੀਂ ਦਿੱਲੀ:- ਫਿਲਪਾਈਨ ਦੇ ਰਾਸ਼ਟਰਪਤੀ ਨੇ ਬਰਾਕ ਓਬਾਮਾ ਵਿਰੁੱਧ ਇਤਰਾਜ਼ਯੋਗ ਟਿਪਣੀ ਕੀਤੇ ਜਾਣ ਲਈ ਮਾਫੀ ਮੰਗੀ ਹੈ। ਦੁਤੇਰਿਤੇ ਨੇ ਓਬਾਮਾ ਨੂੰ ਮਾਂ ਦੀ ਗਾਲ੍ਹ ਕੱਢੀ ਸੀ। ਦੁਤੇਰਿਤੇ ਨੇ ਕਿਹਾ ਕਿ ਉਨ੍ਹਾ ਨੂੰ ਇਹਨਾ ਅੱਪਸ਼ਬਦਾਂ ਲਈ ਅਫ਼ਸੋਸ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related International →
Share on WhatsApp