Skip to content
Tuesday, October 20, 2026 14°C · Clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
International

ਅਪਣੇ ਘਰ ਵਾਪਸ ਜਾਉ’, ਯੂ.ਕੇ ਵਿਚ ਭਾਰਤੀ ਵਿਦਿਆਰਥੀਆਂ ਨੂੰ ਮਿਲੀ ਚੇਤਾਵਨੀ

By Admin Published 2 min read

ਲੰਡਨ : ਯੂਨਾਈਟਿਡ ਕਿੰਗਡਮ ਦੇ ਵੈਸਟ ਮਿਡਲੈਂਡਜ਼ ਖੇਤਰ ਵਿਚ ਭਾਰਤੀ ਵਿਦਿਆਰਥੀਆਂ ਨਾਲ ਨਸਲੀ ਧੱਕੇਸ਼ਾਹੀ

ਅਤੇ ਧਮਕਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਅਪਣੇ ਆਪ ਨੂੰ 'ਚੈਲਮਸਲੇ ਵੁੱਡ ਪੈਟਰੀਅਟਸ'

ਅਖਵਾਉਣ ਵਾਲੇ ਇਕ ਚੌਕਸੀ ਗਰੁੱਪ ਦੇ ਮੈਂਬਰਾਂ ਨੇ ਮੈਰੀਡਨ ਪਾਰਕ ਵਿਚ ਭਾਰਤੀ ਵਿਦਿਆਰਥੀਆਂ ਨੂੰ ਘੇਰ ਕੇ ਉਨ੍ਹਾਂ

ਨੂੰ 'ਅਪਣੇ ਘਰ ਵਾਪਸ ਜਾਉ' ਦੀ ਧਮਕੀ ਦਿਤੀ ਅਤੇ ਪਾਰਕ ਵਿਚ ਦੁਬਾਰਾ ਨਾ ਆਉਣ ਦੀ ਆਖ਼ਰੀ ਚੇਤਾਵਨੀ'

ਦਿਤੀ।

ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਉ ਵਿਚ ਗਰੁੱਪ ਦੇ ਮੈਂਬਰ ਭਾਰਤੀ ਵਿਦਿਆਰਥੀਆਂ ਨੂੰ ਇੰਗਲੈਂਡ ਆਉਣ

ਦਾ ਕਾਰਨ ਪੁੱਛਦੇ ਨਜ਼ਰ ਆ ਰਹੇ ਹਨ। ਇਕ ਵਿਦਿਆਰਥੀ ਨੇ ਦਸਿਆ ਕਿ ਉਹ ਮਾਸਟਰਜ਼ ਦੀ ਪੜ੍ਹਾਈ ਕਰਨ ਲਈ

ਇੰਗਲੈਂਡ ਆਇਆ ਸੀ ਅਤੇ ਪਿਛਲੇ ਦੋ ਸਾਲਾਂ ਤੋਂ ਉੱਥੇ ਰਹਿ ਰਿਹਾ ਹੈ। ਇਸ ਦੇ ਬਾਵਜੂਦ ਗਰੁੱਪ ਦੇ ਇਕ ਮੈਂਬਰ ਨੇ

ਉਨ੍ਹਾਂ ਨੂੰ ਧਮਕਾਉਂਦਿਆਂ ਕਿਹਾ, 'ਤੁਹਾਨੂੰ ਬੱਚਿਆਂ ਦੇ ਪਾਰਕ ਤੋਂ ਦੂਰ ਰਹਿਣ ਦੀ ਲੋੜ ਹੈ।

ਇੱਥੇ ਦੁਬਾਰਾ ਨਾ ਆਉਣਾ। ਇਹ ਤੁਹਾਡੀ ਆਖ਼ਰੀ ਚੇਤਾਵਨੀ ਹੈ।' ਗਰੁੱਪ ਨੇ ਫ਼ੇਸਬੁੱਕ 'ਤੇ ਦਾਅਵਾ ਕੀਤਾ ਕਿ ਉਹ

ਔਰਤਾਂ ਅਤੇ ਬੱਚਿਆਂ ਦੀ ਸੁਰੱਖਿਆ ਲਈ ਰਾਤ ਨੂੰ ਗਸ਼ਤ ਕਰ ਰਹੇ ਸਨ। ਇਸ ਘਟਨਾ ਦੀ ਸਥਾਨਕ ਰਾਜਨੀਤਕ

ਨੁਮਾਇੰਦਿਆਂ ਅਤੇ ਨਸਲਵਾਦ ਵਿਰੋਧੀ ਕਾਰਕੁਨਾਂ ਵਲੋਂ ਭਾਰੀ ਨਿਖੇਧੀ ਕੀਤੀ ਗਈ ਹੈ। ਸਾਬਕਾ ਕੌਂਸਲਰ ਅਤੇ

ਸਮਾਜਿਕ ਕਾਰਕੁਨ ਸ਼ੇਸ਼ ਸ਼ੇਸ਼ਭੱਤਰ ਨੇ ਕਿਹਾ ਕਿ ਵਿਦਿਆਰਥੀਆਂ ਨੇ ਕੋਈ ਗ਼ਲਤ ਕੰਮ ਨਹੀਂ ਕੀਤਾ ਸੀ ਅਤੇ ਉਨ੍ਹਾਂ ਨੂੰ

ਸਿਰਫ਼ ਉਨ੍ਹਾਂ ਦੀ ਚਮੜੀ ਦੇ ਰੰਗ ਕਰ ਕੇ ਨਿਸ਼ਾਨਾ ਬਣਾਇਆ ਗਿਆ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related International →
Share on WhatsApp