ਟੋਰਾਂਟੋ -ਕੈਨੇਡਾ ਵਿਚ ਧਰਤੀ ਦਾ ਸਭ ਤੋਂ ਵੱਡਾ ਸਾਈਕਲ ਮਾਰਗ 2017 ਵਿਚ ਖੋਲ੍ਹਿਆ ਜਾਵੇਗਾ। ਕਾਰਾਂ ਅਤੇ ਟਰੱਕਾਂ ਨਾਲ ਭਰੀਆਂ ਸੜਕਾਂ ਵਿਚ ਸਾਈਕਲ ਚਲਾਉਣਾ ਅੱਜ-ਕੱਲ੍ਹ ਜਾਨ ਨੂੰ ਜ਼ੋਖਮ ਵਿਚ ਪਾਉਣ ਦੇ ਬਰਾਬਰ ਹੈ। ਜਿਸ ਨੂੰ ਦੇਖਦੇ ਹੋਏ ਕੈਨੇਡਾ ਸਾਈਕਲ ਮਾਰਗ ਖੋਲ੍ਹਣ ਦੀ ਯੋਜਨਾ ਬਣਾ ਰਿਹਾ ਹੈ। ਇਹ ਸਾਈਕਲ ਮਾਰਗ ਲਗਭਗ 20000 ਕਿਲੋਮੀਟਰ ਲੰਬਾ ਹੋਵੇਗਾ। ਇਹ ਸਾਈਕਲ ਮਾਰਗ ਕੈਨੇਡਾ ਟਰੇਲ ਤੱਕ ਪਹੁੰਚੇਗਾ ਅਤੇ ਇਸ ਨਾਲ ਹੋਰ ਰਿਹਾਇਸ਼ੀ ਖੇਤਰਾਂ ਦੀਆਂ ਟਰੇਲਜ਼ ਵੀ ਜੋੜੀਆਂ ਜਾਣਗੀਆਂ। ਸਾਈਕਲ ਮਾਰਗ ਬਣਾਉਣ ਦਾ ਇਹ ਕੰਮ 1992 ਵਿਚ ਸ਼ੁਰੂ ਹੋਇਆ ਸੀ ਅਤੇ ਹੁਣ ਕੈਨੇਡਾ ਦੇ 150ਵੇਂ ਜਨਮ ਦਿਨ ਮੌਕੇ 2017 ਵਿਚ ਪੂਰਾ ਹੋਵੇਗਾ।
ਮੇਅਰ ਬਰੈਂਡਾ ਲੌਕ ਦਾ ਸਰੀ ਪੁਲਿਸ ਬੋਰਡ ਅਤੇ ਸਰੀ ਪੁਲਿਸ ਯੂਨੀਅਨ ਵਿਚਕਾਰ ਹੋਏ ਸਮਝੌਤੇ ਬਾਰੇ ਬਿਆਨ
ਮੈਨੂੰ ਖ਼ੁਸ਼ੀ ਹੈ ਕਿ ਸਰੀ ਪੁਲਿਸ ਬੋਰਡ ਅਤੇ ਸਰੀ ਪੁਲਿਸ ਯੂਨੀਅਨ ਇੱਕ ਨਵੇਂ ਚਾਰ ਸਾਲਾਂ ਦੇ ਸਮਝੌਤੇ ‘ਤੇ ਪਹੁੰਚ ਗਏ ਹਨ। ਇਹ ਸਮਝੌਤਾ ਸਰੀ ਨੂੰ

