Ad-Time-For-Vacation.png

ਫਿਲਮ * ਨਾਨਕ ਸ਼ਾਹ ਫ਼ਕੀਰ * ਇੱਕ ਵਾਰ ਫਿਰ ਚਰਚਾ ਵਿੱਚ

ਫਿਲਮ * ਨਾਨਕ ਸ਼ਾਹ ਫ਼ਕੀਰ * ਇੱਕ ਵਾਰ ਫਿਰ ਚਰਚਾ ਵਿੱਚ ਹੈ। ਇਹ ਫਿਲਮ ਦੇਖ ਕੇ ਪਾਸ ਕਾਰਨ ਲਈ ਸਾਡੀ ਸਬ ਕਮੇਟੀ ਬਣਾਈ ਗਈ ਸੀ , ਜਿਸ ਵਿੱਚ ਮੇਰੇ ਤੋਂ ਇਲਾਵਾ ਸ੍ਰ .ਰਘੂਜੀਤ ਸਿੰਘ * ਵਿਰਕ *, ਸ੍ਰ .ਰਾਜਿੰਦਰ ਸਿੰਘ * ਮਹਿਤਾ *, ਡਾ. ਰੂਪ ਸਿੰਘ ਵੀ ਸ਼ਾਮਿਲ ਸਨ।
ਸਾਨੂੰ ਇਹ ਫਿਲਮ , ਇਸ ਫਿਲਮ ਦੇ ਪ੍ਰੋਡਿਊਸਰ ਸ੍ਰੀ ਸਿੱਕਾ ਜੀ ਦੇ ਘਰ ਦਿੱਲੀ ਵਿੱਚ ਬਣੇ ਥੀਏਟਰ ਵਿੱਚ ਵਿਖਾਈ ਗਈ ਸੀ। ਸਾਨੂੰ ਫਿਲਮ ਦਿਖਾਉਣ ਤੋਂ ਪਹਿਲਾਂ ਇਹ ਦੱਸਿਆ ਗਿਆ ਕਿ ਇਸ ਫਿਲਮ ਨੂੰ ਸਾਡੇ ਤੋਂ ਪਹਿਲਾਂ ਸ੍ਰ .ਪ੍ਰਕਾਸ਼ ਸਿੰਘ * ਬਾਦਲ * , ਸੁਖਵੀਰ ਸਿੰਘ * ਬਾਦਲ *, ਹਰਸਿਮਰਤ ਕੌਰ * ਬਾਦਲ *, ਗਿਆਨੀ ਗੁਰਬਚਨ ਸਿੰਘ ਜਥੇ : ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਦੋ ਹੋਰ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਤੋਂ ਇਲਾਵਾ ਬਾਬਾ ਹਰਨਾਮ ਸਿੰਘ * ਧੁੱਮਾਂ *, ਭਾਈ ਜਸਵੀਰ ਸਿੰਘ *ਰੋਡੇ *ਅਤੇ ਸ੍ਰ .ਤਰਲੋਚਨ ਸਿੰਘ ਸਾਬਕਾ ਚੇਅਰਮੈਨ ਘੱਟ ਗਿਣਤੀ ਕਮਿਸ਼ਨ ਨੇ ਭੀ ਵੇਖਿਆ ਹੈ। ਉਨ੍ਹਾਂ ਸਾਰਿਆਂ ਨੇ ਹੀ ਇਸ ਦੀ ਭਰਪੂਰ ਪ੍ਰਸੰਸਾ ਵੀ ਕੀਤੀ ਹੈ। ਇਹ ਭੀ ਦੱਸਿਆ ਗਿਆ ਕਿ ਬਾਦਲ ਪਰਿਵਾਰ ਨੇ ਪੀਟੀਸੀ ਚੈਨਲ ਤੇ ਇਸ ਫਿਲਮ ਦੀ ਫਰੀ ਮਸ਼ਹੂਰੀ ਕਰਨ ਦਾ ਭੀ ਭਰੋਸਾ ਦਿੱਤਾ ਹੈ।

ਪਰੰਤੂ ਜਦੋਂ ਅਸੀਂ ਇਹ ਫਿਲਮ ਦੇਖੀ ਸਾਨੂੰ ਇਸ ਵਿੱਚ ਬਹੁਤ ਕੁੱਝ ਇਤਰਾਜ਼ਯੋਗ ਲੱਗਾ ਜਿਵੇਂ ਜਿੱਥੇ ਗੁਰੂ ਨਾਨਕ ਸਾਹਿਬ ਜੀ ਦਾ ਕਿਰਦਾਰ ਆਉਂਦਾ ਹੈ , ਸਿੱਕਾ ਇਸ ਨੂੰ ਐਨੀਮੇਸ਼ਨ ਦੱਸ ਰਹੇ ਹਨ ਪਰ ਕਮੇਟੀ ਨੇ ਮਹਿਸੂਸ ਕੀਤਾ ਸੀ ਕਿ ਇਹ ਕਿਰਦਾਰ ਐਨੀਮੇਸ਼ਨ ਨਹੀਂ ਹੈ ਬਲਕਿ ਕਿਸੇ ਕਲਾਕਾਰ ਵਲੋਂ ਨਿਭਾਇਆ ਗਿਆ ਹੈ। ਇਸੇ ਤਰਾਂ ਮਾਤਾ ਤ੍ਰਿਪਤਾ ਜੀ ਦਾ ਰੋਲ, ਬੇਬੇ ਨਾਨਕੀ ਜੀ ਦਾ ਰੋਲ ਅਤੇ ਭਾਈ ਮਰਦਾਨਾਂ ਜੀ ਦਾ ਰੋਲ ਭੀ ਫ਼ਿਲਮੀ ਕਲਾਕਾਰਾਂ ਵਲੋਂ ਹੀ ਨਿਭਾਇਆ ਗਿਆ ਹੈ।ਹੋਰ ਭੀ ਬਹੁਤ ਸਾਰੇ ਇਤਰਾਜ਼ ਸਨ ਜਿਸ ਕਰਕੇ ਅਸੀਂ ਇਸ ਫਿਲਮ ਨੂੰ ਕਲੀਨ ਚਿੱਟ ਨਹੀਂ ਸੀ ਦਿੱਤੀ।

ਜਦੋਂ ਅਸੀਂ ਵਾਪਿਸ ਆਉਣ ਲੱਗੇ ਤਾਂ ਸਾਨੂੰ * ਸਿੱਕਾ * ਵਲੋਂ ਦੱਸਿਆ ਗਿਆ ਕਿ ਜਥੇ : ਗਿਆਨੀ ਗੁਰਬਚਨ ਸਿੰਘ ਨੇ ਇਸ ਫਿਲਮ ਨੂੰ ਪਾਸ ਹੀ ਨਹੀਂ ਕੀਤਾ ਸਗੋਂ ਇੱਕ ਪ੍ਰਸੰਸਾ ਪੱਤਰ ਭੀ ਜਾਰੀ ਕੀਤਾ ਹੈ। ਸਾਨੂੰ ਉਹ ਪ੍ਰਸੰਸਾ ਪੱਤਰ ਭੀ ਦਿਖਾਇਆ ਗਿਆ।ਮੈਂ ਉਸੇ ਵਕਤ ਗਿ : ਗੁਰਬਚਨ ਸਿੰਘ ਨਾਲ ਫੋਨ ਤੇ ਗੱਲ ਕੀਤੀ ਅਤੇ ਪੁੱਛਿਆ ਕਿ ਜਦੋਂ ਤੁਸੀਂ ਇਸ ਫਿਲਮ ਨੂੰ ਸਹੀ ਮੰਨ ਕੇ ਪ੍ਰਸੰਸਾ ਪੱਤਰ ਭੀ ਜਾਰੀ ਕਰ ਚੁੱਕੇ ਹੋ ਫਿਰ ਅਸੀਂ ਕਾਹਦੀ ਰਿਪੋਰਟ ਕਰੀਏ ? ਉਹ ਕਹਿਣ ਲੱਗੇ ਕਿ ਮੈਂ ਤਾਂ ਇਨ੍ਹਾਂ ਦੇ ਕੰਮ ਦੀ ਹੀ ਪ੍ਰਸੰਸਾ ਕੀਤੀ ਹੈ , ਫਿਲਮ ਦੀ ਨਹੀਂ। ਮੈਂ ਫਿਰ ਪੁੱਛਿਆ ਕਿ ਫਿਲਮ ਤੋਂ ਇਲਾਵਾ ਤਾਂ ਇਨ੍ਹਾਂ ਹੋਰ ਕੋਈ ਪੰਥਕ ਕੰਮ ਕੀਤਾ ਹੀ ਨਹੀਂ ਤਾਂ ਉਹ ਕੁੱਝ ਨਾਂ ਬੋਲੇ।

ਕੁੱਝ ਸਮੇ ਬਾਅਦ, ਸ੍ਰੀ ਅੰਮ੍ਰਿਤਸਰ ਸਾਹਿਬ , ਮੱਕੜ ਸਾਹਿਬ ਕਹਿਣ ਲੱਗੇ ਕਿ ਉਹ ਫਿਲਮ ਦੁਬਾਰਾ ਦੇਖ ਕੇ ਆਉਣੀ ਹੈ ਅਤੇ ਪਾਸ ਭੀ ਕਰਨੀ ਹੈ। ਮੈਂ ਜਾਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਜਦੋਂ ਅਕਾਲ ਤਖ਼ਤ ਦਾ ਜਥੇਦਾਰ ਹੀ ਪਾਸ ਕਰ ਚੁੱਕਾ ਹੈ ਫਿਰ ਹੋਰ ਕਿਸੇ ਨੂੰ ਭੇਜਣ ਦੀ ਕੀ ਲੋੜ ਹੈ ?

ਗੁਰੂ ਸਾਹਿਬ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਦੇ ਕਿਰਦਾਰ ਨਿਭਾਉਣ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਲਾਈ ਪਾਬੰਦੀ ਦੇ ਵਾਵਜੂਦ ਅਜਿਹੀਆਂ ਫ਼ਿਲਮਾਂ ਦਾ ਚਲਣ ਗੰਭੀਰ ਪੰਥਕ ਮਸਲਾ ਹੈ।ਖਾਲਸਾ ਪੰਥ ਨੂੰ ਸੁਚੇਤ ਹੋਣ ਦੀ ਅਤਿਅੰਤ ਲੋੜ ਹੈ।-ਗੁਰੂ ਪੰਥ ਦਾ ਦਾਸ
ਸੁਖਦੇਵ ਸਿੰਘ * ਭੌਰ *

Share:

Facebook
Twitter
Pinterest
LinkedIn
matrimonail-ads
On Key

Related Posts

ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ

ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ

ਪੰਜਾਬੀ ਲਿਖਾਰੀ ਸਭਾ ਸਿਆਟਲ (ਰਜਿਸਟਰਡ) ਦੀ ਪੁਸਤਕ “ਕਲਮੀ ਰਮਜ਼ਾਂ-4” ਲੋਕ ਅਰਪਣ

ਸਰੀ (ਕੈਨੇਡਾ):-ਬੀਤੇ ਐਤਵਾਰ, ਪੰਜਾਬ ਭਵਨ ਸਰੀ (ਕੈਨੇਡਾ) ਵਿਖੇ ਸਾਹਿਤ ਸਭਾ ਸਰੀ ਦੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸਾਹਿਤ ਪ੍ਰੇਮੀਆਂ ਦੇ ਭਰਵੇਂ ਇਕੱਠ ਵਿੱਚ, ਪੰਜਾਬੀ ਲਿਖਾਰੀ ਸਭਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.