Skip to content
Tuesday, November 24, 2026 10°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
ਭਾਰਤ India

ਕੀ ਅਸਾਮ ਵਿੱਚ ਰਹਿਣਵਾਲੇ ਮੁਸਲਮਾਨ ਬੇ-ਘਰ ਹੋ ਜਾਣਗੇ

By Admin Published 1 min read

ਗੁਹਾਟੀ:ਭਾਰਤ ਦੇ ਅਸਾਮ ਸੂਬੇ ਵਿੱਚ 50 ਲੱਖ ਦੇ ਕਰੀਬ ਲੋਕ ਬੇ ਘਰ ਅਤੇ ਕਿਸੇ ਵੀ ਦੇਸ ਦੇ ਨਗਰਿਕ ਨਹੀਂ ਰਹਿਣਗੇ,ਇਨਾ ਵਿੱਚ ਵੱਡੀ ਗਿਣਤੀ ਮੁਸਲਿਮ ਲੋਕਾਂ ਦੀ ਹੋੇਵੇਗੀ।ਭਾਰਤੀ ਅਧਿਕਾਰੀ ਨੇ ਕਿਹਾ ਕਿ ਜੋ ਲੋਕ ਇਹ ਸਾਬਤ ਨਹੀਂ ਕਰ ਸਕਣਗੇ ਕਿ ਉਹ 1971 ਤੋਂ ਪਹਿਲਾ ਦੇ ਅਸਾਮ ਵਿੱਚ ਰਹਿੰਦੇ ਹਨ ਉਨਾ ਨੂੰ ਭਾਰਤੀ ਨਗਰਿਕਤਾ ਨਹੀਂੰ ਮਿਲੇਗੀ।ਅਲੋਚਕਾਂ ਦਾ ਕਹਿਣਾ ਹੈ ਕਿ ਅਜਿਹਾ ਕਰਕੇ ਸਰਕਾਰ ਮੁਸਲਮਾਨਾ ਨੂੰ ਹੀ ਸੂਬੇ ਵਿੱਚੋਂ ਬਾਹਰ ਕਰੇਗੀ ਅਤੇ ਉਨਾ ਨਾਲ ਉਹ ਸਲੂਕ ਹੋਵੇਗਾ ਜੋ ਮੀਆਂਮਾਰ ਮੁਲਕ ਰੋਹਿੰਗਿਆ(ਮੁਸਲਮਾਨਾ) ਘੱਟ ਗਿਣਤੀ ਨਾਲ ਕਰ ਰਿਹਾ ਹੈ।ਅਸਾਮ ਦੀ 32 ਮਿਲੀਅਨ ਅਬਾਦੀ ਵਿੱਚ ਤਕਰੀਬਨ 11 ਮਿਲੀਅਨ ਮੁਸਲਮਾਨ ਹਨ।ਅਸਾਮ ਇੱਕ ਜੰਗਲੀ ਇਲਾਕਾ ਹੈ ਅਣਪੜ੍ਹ ਲੋਕਾ ਲਈ ਆਪਣਾਂ ਜਨਮ ਇਸ ਇਲਾਕੇ ਦਾ ਸਾਬਤ ਕਰਨ ਲਈ ਲੋੜੀਦੇ ਸਾਧਨ ਨਹੀਂ ਹਨ।ਅਸਾਮ ਦੇ ਸਿਹਤ ਮੰਤਰੀ ਹਿੰਮਤ ਬਿਸਵਾ ਸ਼ਰਮਾ ਨੇ ਕਿਹਾ ਜੋ ਲੋਕ ਅਸਾਮੀ ਹੋਣ ਦਾ ਸਬੂਤ ਨਾ ਦੇ ਸਕੇ ਉਨਾ ਨੂੰ ਇਹ ਮੁਲਕ ਛੱਡਣਾ ਪਵੇਗਾ।ਇਸ ਲਈ ਫੋਰਸ਼ਾਂ ਨੂੰ ਅਲਰਟ ਕਰ ਦਿੱਤਾ ਹੈ।ਅਸੀਂ ਕਿਸੇ ਕਿਸਮ ਦਾ ਰਿਸਕ ਨਹੀਂ ਲੈਣਾਂ ਚਹੁੰਦੇ।ਉਨਾ ਇਹ ਵੀ ਕਿਹਾ ਕਿ ਬੰਗਲਾ ਦੇਸ਼ ਵਿੱਚ ਜੋ ਹਿੰਦੂ ਲੋਕ ਵਿਤਕਰੇ ਦਾ ਸਾਹਮਣਾਂ ਕਰਦੇ ਹਨ ਉਹ ਭਾਰਤ ਵਿੱਚ ਰਹਿ ਸਕਦੇ ਹਨ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →
Share on WhatsApp