Ad-Time-For-Vacation.png

ਫਿਲਮ ਧਰਮਯੁੱਧ ਮੋਰਚਾ ਇਤਹਾਸਕ ਪੈੜਾਂ ਨੂੰ ਹੋਰ ਨਿਖਾਰ ਗਈ

ਸੁਖਮਿੰਦਰ ਸਿੰਘ ਹੰਸਰਾ

ਸਰੀ/ਟਰੰਟੋ(ਸਤੰਬਰ 19-2016) ਪਿਛਲੇ ਸ਼ੁਕਰਵਾਰ ਨੂੰ ਕੁੱਝ ਸਿੰਘਾਂ ਨਾਲ ਫਿਲਮ *ਧਰਮਯੁੱਧ ਮੋਰਚਾ* ਵੇਖਣ ਦਾ ਮੌਕਾ ਮਿਲਿਆ। ਫਿਲਮ ਦੀ ਸ਼ੁਰੂਆਤ ਵਿੱਚ ਰਾਜ ਕਾਕੜਾ ਦਾ ਗੀਤ *ਸਿੰਘ ਬਾਗੀ ਨੇ* ਬੜਿਆ ਜਚਿਆ। ਦਰਅਸਲ ਇਸ ਵਿੱਚ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਸਕਰੀਨ ਉਪਰ ਤੁਰਦੇ ਫਿਰਦੇ ਹੋਣ ਵਾਲਾ ਦ੍ਰਿਸ਼ ਬੜਾ ਭਾਵਨਾਤਮਿਕ ਸੀ। ਇਹ ਫਿਲਮ ਹਰ ਸਿੱਖ ਅਤੇ ਹਰ ਇਨਸਾਫ ਪਸੰਦ ਇਨਸਾਨ ਨੂੰ ਵੇਖਣੀ ਚਾਹੀਦੀ ਹੈ।

ਫਿਲਮ ਦੀ ਸ਼ੁਰੂਆਤ ਸੰਨ 1947 ਤੋਂ ਜਾਣਕਾਰੀ ਦੇ ਰੂਪ ਵਿੱਚ ਸ਼ੁਰੂ ਹੋਈ। ਸਿੱਖਾਂ ਨਾਲ ਹੋ ਰਹੇ ਵਿਤਕਰਿਆਂ ਸਦਕਾ ਪੰਜਾਬੀ ਸੂਬਾ ਬਣਾਉਣ ਦੇ ਮੋਰਚੇ ਵਿੱਚ 10 ਸਾਲਾ ਇੰਦਰਜੀਤ ਸਿੰਘ ਦੀ ਸ਼ਹਾਦਤ ਨੇ ਸਿੱਖ ਇਤਿਹਾਸ ਦੇ ਖੂਨੀ ਵਰਕਿਆਂ ਦੇ ਵਰਨਣ ਦਾ ਮੁੱਡ ਬੰਨਿਆ। ਇਸ ਤੋਂ ਬਾਅਦ ਸੰਤ ਕਰਤਾਰ ਸਿੰਘ ਭਿੰਡਰਾਂਵਾਲਿਆਂ ਦਾ ਐਕਸੀਡੈਂਟ ਵਿੱਚ ਅਕਾਲ ਚਲਾਣਾ ਕਰ ਜਾਣਾ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਦਮਦਮੀ ਟਕਸਾਲ ਦਾ ਮੁੱਖੀ ਨਿਯੁਕਤ ਕਰਨਾ, ਕਾਫੀ ਜਾਣਕਾਰੀ ਭਰਪੂਰ ਸੀ।

ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਸੇਵਾ ਕਾਲ ਦੇ ਸਮੇ੍ਹਂ ਨੂੰ ਬਹੁਤ ਵਿਸਥਾਰ ਨਾਲ ਨਹੀਂ ਫਿਲਮਾਇਆ ਗਿਆ, ਸ਼ਾਇਦ ਇਹ ਸਮੇ੍ਹਂ ਦੀ ਕਿੱਲਤ ਕਾਰਣ ਹੋਵੇਗਾ, ਪਰ ਕੁੱਝ ਪ੍ਰਮੁੱਖ ਘਟਨਾਵਾਂ ਦਾ ਬਾਖੂਬ ਜ਼ਿਕਰ ਕੀਤਾ ਗਿਆ।

ਸੰਨ 1978 ਵਿੱਚ ਵਾਪਰੇ ਨਿਰੰਕਾਰੀ ਕਾਂਡ ਵਿੱਚ ਸਿੰਘਾਂ ਦੀ ਸ਼ਹਾਦਤ ਅਤੇ ਸਰਕਾਰ ਅਤੇ ਪੁਲੀਸ ਦੇ ਰੋਲ ਨੂੰ ਨਿਖਾਰ ਕੇ ਪੇਸ਼ ਕੀਤਾ ਗਿਆ, ਜਿਸ ਤੋਂ ਸਿਲਸਿਲਾ ਸ਼ੁਰੂ ਹੋਇਆ। ਇਸ ਵਿੱਚ ਲਾਲਾ ਜਗਤ ਨਰਾਇਣ ਦਾ ਕਤਲ ਅਤੇ ਨਰਕਧਾਰੀ ਬਾਬੇ ਦਾ ਕਤਲ, ਉਪਰੰਤ ਧਰਮਯੁੱਧ ਮੋਰਚਾ ਨਾਲ ਗਦਾਰੀ ਕਰਨ ਵਾਲੇ ਅਕਾਲੀਆਂ ਦੀ ਮਿਲੀਭੁਗਤ ਨਾਲ ਭਾਈ ਸੁਰਿੰਦਰ ਸਿੰਘ ਸੋਢੀ ਦੀ ਸ਼ਹਾਦਤ ਅਤੇ ਸੋਢੀ ਨੂੰ ਮਾਰਨ ਵਾਲੇ ਸੁਰਿੰਦਰ ਛਿੰਦਾ ਅਤੇ ਉਸਦੀ ਦੋਸਤ ਲੜਕੀ ਨੂੰ ਜਨਰਲ ਲਾਭ ਸਿੰਘ ਵਲੋਂ ਸੋਧਣਾ, ਇਸ ਫਿਲਮ ਦੇ ਦਸਤਾਵੇਜੀ ਸੱਚ ਨੂੰ ਤਸਦੀਕ ਕਰਦਾ ਹੈ।

ਅਖੀਰ ਵਿੱਚ ਸੰਨ 1984 ਦੇ ਸ੍ਰੀ ਦਰਬਾਰ ਸਾਹਿਬ ਉਪਰ ਹਮਲੇ ਦੀ ਕਾਰਵਾਈ ਅਤੇ ਸਿੰਘਾਂ ਦਾ ਸਿਦਕ ਬਾਖੂਬ ਪੇਸ਼ ਕੀਤਾ ਗਿਆ।

ਮੇਰੇ ਹਿਸਾਬ ਦੇ ਨਾਲ ਇਸ ਫਿਲਮ ਨੂੰ ਅਸਲ ਵਿੱਚ ਇਤਿਹਾਸਿਕ ਫਿਲਮ ਨਾਲੋਂ ਵੀ ਵੱਧ ਕੇ *ਡਾਕੂਮੈਂਟਰੀ ਫਿਲਮ* ਕਹਿਣਾ ਜਿਆਦਾ ਵਾਜ਼ਿਬ ਹੋਵੇਗਾ। ਅਜਿਹੀਆਂ ਫਿਲਮਾਂ ਜਿਹੜੀਆਂ ਇਤਿਹਾਸ ਨੂੰ ਬਿਆਨਣ ਅਤੇ ਸੰਭਾਲਣ ਦਾ ਜ਼ਰੀਆ ਬਣਦੀਆਂ ਹਨ, ਉਸਦੇ ਦਰਸ਼ਕ-ਗਣ ਵੀ ਵੱਖਰੇ ਅਤੇ ਗੰਭੀਰ ਹੁੰਦੇ ਹਨ। ਫਿਲਮ *ਧਰਮਯੁੱਧ ਮੋਰਚਾ* ਗੰਭੀਰ ਸੋਚ ਵਾਲੇ ਦਰਸ਼ਕਾਂ ਦੀ ਵਸਤੂ ਹੈ। ਸ਼ਾਇਦ ਇਹੀ ਕਾਰਣ ਹੈ ਕਿ ਇਸ ਫਿਲਮ ਦੀ ਪ੍ਰਮੋਸ਼ਨ ਦੌਰਾਨ ਇਹ ਗੱਲ ਵਾਰ ਵਾਰ ਦੁਹਰਾਈ ਗਈ ਸੀ ਕਿ ਇਹ ਸਿੱਖ ਕੌਮ ਦੇ 7 ਦਹਾਕਿਆਂ ਦੇ ਜ਼ੁਲਮਾਂ ਦੀ ਦਾਸਤਾਨ ਹੈ।

ਸਾਡੇ (ਗੁਰਪ੍ਰੀਤ ਸਿੰਘ ਬੱਲ, ਸੁਖਮਿੰਦਰ ਸਿੰਘ ਹੰਸਰਾ ਅਤੇ ਸ੍ਰæ ਅਵਤਾਰ ਸਿੰਘ ਪੂਨੀਆ) ਵਾਸਤੇ ਇਹ ਫਿਲਮ ਇੱਕ ਗੱਲੋਂ ਹੋਰ ਵੀ ਅਹਿਮ ਅਤੇ ਭਾਵਨਾਤਮਿਕ ਹੈ ਕਿ ਇਹ ਫਿਲਮ ਸਾਡੇ ਵੱਡੇ ਭਾਅਜੀ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਬੋਲਾਂ ਨਾਲ ਸਮਾਪਤ ਹੁੰਦੀ ਹੈ। ਭਾਵੇਂ ਕਿ ਫਿਲਮ ਵਿੱਚ ਅਣਖੀਲਾ ਪੰਂਜਾਬ ਰੇਡੀਓ-ਟੀ ਵੀ ਦਾ ਜ਼ਿਕਰ ਨਹੀਂ ਕੀਤਾ ਗਿਆ ਪਰ ਇਹ ਭਾਸ਼ਨ ਜੋ ਹੁਣ ਸਿੱਖ ਇਤਿਹਾਸ ਦਾ ਹਿੱਸਾ ਬਣ ਚੁੱਕਾ ਹੈ, ਵਿੱਚ ਖਾਲੜਾ ਸਾਹਿਬ ਅਣਖੀਲਾ ਪੰਜਾਬ ਟੀ ਵੀ ਬਾਰੇ ਲੱਘੂਕਥਾ ਰਾਹੀਂ ਅਣਖੀਲਾ ਪੰਜਾਬ ਰੇਡੀਓ ਅਤੇ ਟੀ ਵੀ ਦੀ ਜੋਤ ਨੂੰ ਜਗਦੀ ਰਹਿਣ ਲਈ ਗੁਰੁ ਮਹਾਰਾਜ਼ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਨ। ਇਹ ਭਾਸ਼ਨ ਅਣਖੀਲਾ ਪੰਜਾਬ ਰੇਡੀਓ-ਟੀਵੀ ਦੇ ਸੇਵਾਦਾਰ ਗੁਰਪ੍ਰੀਤ ਸਿੰਘ ਬੱਲ, ਸੁਖਮਿੰਦਰ ਸਿੰਘ ਹੰਸਰਾ ਅਤੇ ਸ੍ਰæ ਅਵਤਾਰ ਸਿੰਘ ਪੂਨੀਆ ਵਲੋਂ ਡਿਕਸੀ ਗੁਰਦੁਆਰਾ ਸਾਹਿਬ ਵਿਖੇ ਅਣਖੀਲਾ ਪੰਜਾਬ ਟੀ ਵੀ ਦੀ ਦੂਸਰੀ ਵਰੇਗੰਢ ਤੇ 10 ਅਪਰੈਲ 1995 ਦਿਨ ਮੰਗਲਵਾਰ ਨੂੰ ਸ਼ਾਮ ਦੇ ਖਚਾ ਖੱਚ ਭਰੇ ਦੀਵਾਨ ਵਿੱਚੋਂ ਏ ਵਨ ਵੀਡੀਓ ਦੇ ਸਹਿਯੋਗ ਨਾਲ ਰਿਕਾਰਡ ਕਰਵਾਇਆ ਗਿਆ ਸੀ।

Share:

Facebook
Twitter
Pinterest
LinkedIn
matrimonail-ads
On Key

Related Posts

ਸੁਸ਼ਾਂਤ ਦੇ ਫਾਰਮ ਹਾਊਸ ‘ਤੇ NCB ਦੀ ਤਲਾਸ਼ੀ, ਹੈਰਾਨੀਜਨਕ ਚੀਜ਼ਾਂ ਮਿਲਣ ਕਾਰਨ ਹੁਣ ਖੁੱਲਣਗੇ ਕਈ ਰਾਜ਼

ਮੁੰਬਈ (ਬਿਊਰੋ) — ਸੁਸ਼ਾਂਤ ਸਿੰਘ ਰਾਜਪੂਤ ‘ਚ ਐੱਨ. ਸੀ. ਬੀ. ਆਪਣੀ ਕਾਰਵਾਈ ਕਰ ਰਹੀ ਹੈ। ਡਰੱਗਜ਼ ਐਂਗਲ ‘ਚ ਰੀਆ ਚੱਕਰਵਰਤੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਐੱਨ. ਸੀ.

ਪਰਮੀਸ਼ ਵਰਮਾ ਨੇ ਸ਼ਰੇਆਮ ਇੰਝ ਉਡਾਇਆ ਨੇਹਾ ਕੱਕੜ ਦਾ ਮਜ਼ਾਕ, ਜੋ ਬਣਿਆ ਚਰਚਾ ਦਾ ਵਿਸ਼ਾ

ਜਲੰਧਰ (ਬਿਊਰੋ) : ਬਾਲੀਵੁੱਡ ਗਾਇਕਾ ਨੇਹਾ ਕੱਕੜ ਨੂੰ ਇੰਡਸਟਰੀ ‘ਚ ‘ਸੈਲਫੀ ਕਵੀਨ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਨੇਹਾ ਕੱਕੜ ਬਾਲੀਵੁੱਡ ‘ਚ ਆਪਣੇ ਹਿੱਟ

gurnaaz-new flyer feb 23
Ektuhi Gurbani App
Elevate-Visual-Studios
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.