Ad-Time-For-Vacation.png

ਉਹ ਮੁੜ ਹੋਈਆਂ ਆਪਣੀ ਪੀੜ ਤੇ ਵੇਦਨਾ ਦੇ ਰੂਬਰੂ

ਨਵੀਂ ਦਿੱਲੀ:-  ਫ਼ਿਲਮ ’31 ਅਕਤੂਬਰ’ ਦੇ ਨਿਰਮਾਤਾਵਾਂ ਨੇ 1984 ਦੇ ਸਿੱਖ ਕਤਲੇਆਮ ਵਿੱਚ ਆਪਣੇ ਪਰਿਵਾਰਕ ਜੀਅ ਗੁਆਉਣ ਵਾਲੀਆਂ ਮਹਿਲਾਵਾਂ, ਜੋ ਇਥੋਂ ਦੀ ਵਿਧਵਾ ਕਲੋਨੀ ਵਿੱਚ ਰਹਿੰਦੀਆਂ ਹਨ, ਲਈ ਫ਼ਿਲਮ ਦੀ ਵਿਸ਼ੇਸ਼ ਸਕਰੀਨਿੰਗ ਦਾ ਪ੍ਰਬੰਧ ਕੀਤਾ ਹੈ। ਫ਼ਿਲਮ ਵਿੱਚ ਮੁੱਖ ਕਿਰਦਾਰ ਨਿਭਾ ਰਹੀ ਅਦਾਕਾਰਾ ਸੋਹਾ ਅਲੀ ਖ਼ਾਨ ਨੇ ਕਿਹਾ ਕਿ ਇਹ ਦੰਗਾ ਪੀੜਤਾਂ ਨੂੰ ਸ਼ਰਧਾਂਜਲੀ ਭੇਟ ਕਰਨ ਦਾ ਤਰੀਕਾ ਹੈ।

ਸੋਹਾ ਨੇ ਇਥੇ ਜਾਰੀ ਇਕ ਬਿਆਨ ‘ਚ ਕਿਹਾ,’ਫ਼ਿਲਮ ’31 ਅਕਤੂਬਰ’ ਕਤਲੇਆਮ ਪੀੜਤਾਂ ਨੂੰ ਨਿਆਂ ਦੇਣ ਦੇ ਇਰਾਦੇ ਨਾਲ ਨਹੀਂ ਬਣਾਈ ਗਈ। ਫ਼ਿਲਮ ਦਾ ਮੁੱਖ ਮੰਤਵ ਇਕ ਕਹਾਣੀ ਨੂੰ ਲੋਕਾਂ ਨਾਲ ਸਾਂਝਿਆਂ ਕਰਨਾ ਹੈ।ਾ ਪੀੜਤ ਪਰਿਵਾਰਾਂ ਨੂੰ ਫ਼ਿਲਮ ਵਿਖਾਉਣੀ ਇਨ੍ਹਾਂ ਦੰਗਿਆਂ ਕਰਕੇ ਮੌਤ ਦੇ ਮੂੰਹ ਜਾ ਪਏ ਲੋਕਾਂ ਤੇ ਪੀੜਤਾਂ ਨੂੰ ਸਾਡੇ ਵੱਲੋਂ ਸ਼ਰਧਾਂਜਲੀ ਹੋਵੇਗੀ।’

ਫ਼ਿਲਮ ਦੇ ਲੇਖਕ ਤੇ ਨਿਰਮਾਤਾ ਹੈਰੀ ਸਚਦੇਵਾ ਨੇ ਕਿਹਾ,’ਨਿਆਂ ਦੀ ਆਸ ਵਿੱਚ ਬੈਠੇ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਫ਼ਿਲਮ ਵਿਖਾਉਣੀ ਸਾਡੇ ਲਈ ਸੁਭਾਗ ਤੇ ਮਾਣ ਵਾਲੀ ਗੱਲ ਹੈ।’ ਫ਼ਿਲਮ ’31 ਅਕਤੂਬਰ’ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਮਗਰੋਂ ਦਿੱਲੀ ਵਿੱਚ ਭੜਕੇ ਦੰਗਿਆਂ ਤੋਂ ਬਾਅਦ ਦੇ ਹਾਲਾਤ ਤੇ ਮੋੜਵੇਂ ਅਸਰ ਦੀ ਕਹਾਣੀ ਬਿਆਨ ਕਰਦੀ ਹੈ। ਫ਼ਿਲਮ ਵਿੱਚ ਸੋਹਾ ਤੋਂ ਇਲਾਵਾ ਵੀਰ ਦਾਸ ਵੀ ਨਜ਼ਰ ਆਏਗਾ। ਦੋਵਾਂ ਨੇ ਇਕ ਸਿੱਖ ਜੋੜੇ ਦੀ ਭੂਮਿਕਾ ਨਿਭਾਈ ਹੈ। ਸ਼ਿਵਾਜੀ ਲੋਟਨ ਪਾਟਿਲ ਵੱਲੋਂ ਨਿਰਦੇਸ਼ਤ ਇਹ ਫ਼ਿਲਮ 7 ਅਕਤੂਬਰ ਨੂੰ ਰਿਲੀਜ਼ ਹੋਵੇਗੀ।

 

Share:

Facebook
Twitter
Pinterest
LinkedIn
matrimonail-ads
On Key

Related Posts

ਸੁਸ਼ਾਂਤ ਦੇ ਫਾਰਮ ਹਾਊਸ ‘ਤੇ NCB ਦੀ ਤਲਾਸ਼ੀ, ਹੈਰਾਨੀਜਨਕ ਚੀਜ਼ਾਂ ਮਿਲਣ ਕਾਰਨ ਹੁਣ ਖੁੱਲਣਗੇ ਕਈ ਰਾਜ਼

ਮੁੰਬਈ (ਬਿਊਰੋ) — ਸੁਸ਼ਾਂਤ ਸਿੰਘ ਰਾਜਪੂਤ ‘ਚ ਐੱਨ. ਸੀ. ਬੀ. ਆਪਣੀ ਕਾਰਵਾਈ ਕਰ ਰਹੀ ਹੈ। ਡਰੱਗਜ਼ ਐਂਗਲ ‘ਚ ਰੀਆ ਚੱਕਰਵਰਤੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਐੱਨ. ਸੀ.

ਪਰਮੀਸ਼ ਵਰਮਾ ਨੇ ਸ਼ਰੇਆਮ ਇੰਝ ਉਡਾਇਆ ਨੇਹਾ ਕੱਕੜ ਦਾ ਮਜ਼ਾਕ, ਜੋ ਬਣਿਆ ਚਰਚਾ ਦਾ ਵਿਸ਼ਾ

ਜਲੰਧਰ (ਬਿਊਰੋ) : ਬਾਲੀਵੁੱਡ ਗਾਇਕਾ ਨੇਹਾ ਕੱਕੜ ਨੂੰ ਇੰਡਸਟਰੀ ‘ਚ ‘ਸੈਲਫੀ ਕਵੀਨ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਨੇਹਾ ਕੱਕੜ ਬਾਲੀਵੁੱਡ ‘ਚ ਆਪਣੇ ਹਿੱਟ

gurnaaz-new flyer feb 23
Ektuhi Gurbani App
Elevate-Visual-Studios
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.