ਇਤਿਹਾਸਕ ਘਟਨਾਵਾਂ ‘ਤੇ ਬਣੀ ਤੱਥਪੂਰਨ ਫ਼ਿਲਮ ਹੈ ‘ਧਰਮ ਯੁੱਧ ਮੋਰਚਾ’

ਪੰਜਾਬੀ ਫ਼ਿਲਮ ‘ਧਰਮ ਯੁੱਧ ਮੋਰਚਾ’ ਅਜੋਕੇ ਦੌਰ ਵਿੱਚ ਬਣਨ ਵਾਲੀਆਂ ਫ਼ਿਲਮਾਂ ਤੋਂ ਬਹੁਤ ਹਟ ਕੇ, ਇਤਿਹਾਸਕ ਘਟਨਾਵਾਂ ਅਤੇ ਅਹਿਮ ਮੁੱਦਿਆਂ ‘ਤੇ ਆਧਾਰਿਤ ਹੈ, ਜੋ ਭਾਰਤ ਨੂੰ ਛੱਡ ਕੇ ਦੁਨੀਆਂ ਭਰ ਵਿੱਚ 16 ਸਤੰਬਰ ਨੂੰ ਰਿਲੀਜ਼ ਹੋ ਚੁੱਕੀ ਹੈ। ਭਾਰਤ ਵਿੱਚ ਸੈਂਸਰ ਬੋਰਡ ਵੱਲੋਂ ਇਸ ਫ਼ਿਲਮ ‘ਤੇ ਪਾਬੰਦੀ ਲਾਈ ਗਈ ਹੈ। ਕੈਨੇਡਾ ਵਾਸੀ ਲੇਖਕ ਤੇ ਨਿਰਮਾਤਾ ਕਰਮਜੀਤ ਸਿੰਘ ਬਾਠ ਵੱਲੋਂ ਗੀਤਕਾਰ ਤੇ ਅਦਾਕਾਰ ਰਾਜ ਕਾਕੜਾ ਨਾਲ ਮਿਲ ਕੇ ਬਣਾਈ ਇਹ ਫ਼ਿਲਮ 1947 ਤੋਂ 1984 ਦੇ ਸਮੇਂ ਦੌਰਾਨ ਪੰਜਾਬ ਨਾਲ ਸਬੰਧਤ ਇਤਿਹਾਸਕ ਘਟਨਾਵਾਂ ਅਤੇ ਅਹਿਮ ਮੁੱਦਿਆਂ ਜਿਵੇਂ- ਪਾਣੀਆਂ ਦੀ ਵੰਡ, 1978 ਦਾ ਨਿਰੰਕਾਰੀ ਕਾਂਡ, ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਦੀ ਜ਼ਿੰਦਗੀ, ਸਾਕਾ ਨੀਲਾ ਤਾਰਾ ਦਾ ਸੱਚ, ਪੰਜਾਬੀ ਸੂਬਾ ਮੋਰਚਾ ਆਦਿ ਨੂੰ ਲੈ ਕੇ ਬਣਾਈ ਗਈ ਹੈ। ‘ਕੌਮ ਦੇ ਹੀਰੇ’ ਤੇ ‘ਪੱਤਾ ਪੱਤਾ ਸਿੰਘਾਂ ਦਾ ਵੈਰੀ’ ਤੋਂ ਬਾਅਦ ਇਸ ਫ਼ਿਲਮ ‘ਧਰਮ ਯੁੱਧ ਮੋਰਚਾ’ ਦਾ ਮੁੱਖ ਸੂਤਰਧਾਰ ਵੀ ਰਾਜ ਕਾਕੜਾ ਹੀ ਹੈ ਜਿਸ ਦੀ ਕਹਾਣੀ, ਪਟਕਥਾ ਤੇ ਸੰਵਾਦ ਕਰਮਜੀਤ ਸਿੰਘ ਬਾਠ ਨੇ ਲਿਖੇ ਹਨ। ਇਸ ਫ਼ਿਲਮ ਦਾ ਨਿਰਦੇਸ਼ਕ ਨਰੇਸ਼ ਐੱਸ ਗਰਗ ਹੈ। ਇਸ ਫ਼ਿਲਮ ਵਿੱਚ ਰਾਜ ਕਾਕੜਾ, ਨੀਟੂ ਪੰਧੇਰ, ਸੱਕੂ ਰਾਣਾ, ਕਰਮਜੀਤ ਸਿੰਘ ਬਾਠ, ਅੰਮ੍ਰਿਤਪਾਲ ਸਿੰਘ, ਮਲਕੀਤ ਰੌਣੀ, ਸੰਨੀ ਗਿੱਲ, ਧਰਮਿੰਦਰ ਬਨੀ, ਸਰਬਜੀਤ ਪੁਰੇਵਾਲ, ਰਾਜਵਿੰਦਰ ਸਮਰਾਲਾ, ਸੁਖਦੇਵ ਬਰਨਾਲਾ, ਯਾਦ ਧਾਲੀਵਾਲ, ਗੁਰਪ੍ਰੀਤ ਬਰਾੜ, ਮਨੀ ਮਾਨ, ਅਮਨ ਨਾਗਰਾ, ਜਸਵਿੰਦਰ ਛਿੰਦਾ, ਵਿਨੀਤ ਅਟਵਾਲ ਤੇ ਵਿਕਟਰ ਜੌਨ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦਾ ਸਿਨਮਾਟੋਗ੍ਰਾਫ਼ਰ ਸ਼ਿਵਤਾਰ ਸ਼ਿਵ ਹੈ। ਗੀਤ ਰਾਜ ਕਾਕੜਾ ਨੇ ਲਿਖੇ ਹਨ। ਸੰਗੀਤ ਅਨੂ-ਮਨੂ ਦਾ ਹੈ।1984 ਦੌਰ ਨਾਲ ਸਬੰਧਤ ਫ਼ਿਲਮਾਂ ਨੂੰ ਅਕਸਰ ਹੀ ਸੈਂਸਰ ਬੋਰਡ ਦੀ ਸਖ਼ਤੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਪਹਿਲਾ ‘ਸਾਡਾ ਹੱਕ’, ‘ਕੌਮ ਦੇ ਹੀਰੇ’, ‘ਬਲੱਡ ਸਟਰੀਟ’, ‘ਤੂਫ਼ਾਨ ਸਿੰਘ’ ਵੀ ਸੈਂਸਰ ਦੀ ਭੇਟ ਚੜ੍ਹੀਆਂ। ਇਸ ਫ਼ਿਲਮ ਦੇ ਰਿਲੀਜ਼ ‘ਤੇ ਰੋਕ ਬਾਰੇ ਨਿਰਮਾਤਾ ਕਰਮਜੀਤ ਸਿੰਘ ਬਾਠ ਦਾ ਕਹਿਣਾ ਹੈ ਕਿ ਭਾਰਤ ਵਿੱਚ ਲਗਾਤਾਰ ਸਿੱਖ ਭਾਈਚਾਰੇ ਨਾਲ ਜੁੜੀਆ ਫ਼ਿਲਮਾਂ ‘ਤੇ ਪਾਬੰਦੀ ਲਗਾਈ ਜਾ ਰਹੀ ਹੈ। ਇਹ ਫ਼ਿਲਮ ਕਿਸੇ ਦੇ ਖ਼ਿਲਾਫ ਕੋਈ ਨਫ਼ਰਤ ਪੈਦਾ ਨਹੀਂ ਕਰਦੀ, ਸਗੋਂ ਹਰ ਬੰਦੇ ਨੂੰ ਉਸ ਸਮੇਂ ਦੀਆਂ ਘਟਨਾਵਾਂ ਬਾਰੇ ਤੱਥਾਂ ਸਮੇਤ ਜਾਣੂ ਕਰਵਾਉਂਦੀ ਹੈ।ਰਾਜ ਕਾਕੜਾ ਦਾ ਸੈਂਸਰ ਬੋਰਡ ਦੇ ਰਵੱਈਏ ਬਾਰੇ ਕਹਿਣਾ ਹੈ ਕਿ ਕਲਾ ਦੇ ਮਾਧਿਅਮ ਰਾਹੀਂ ਇਤਿਹਾਸ ਦੀ ਪੇਸ਼ਕਾਰੀ ਕਰਨਾ ਕੋਈ ਜੁਰਮ ਨਹੀਂ ਹੈ, ਬਲਕਿ ਇਹ ਇਤਿਹਾਸ ਦੇ ਅਹਿਮ ਦਸਤਾਵੇਜ ਸਾਂਭਣ ਦਾ ਯਤਨ ਹੈ। ਫ਼ਿਲਮ ‘ਤੇ ਪਾਬੰਦੀ ਲਾਉਣ ਨਾਲ ਇਤਿਹਾਸ ‘ਤੇ ਮਿੱਟੀ ਨਹੀਂ ਪਾਈ ਜਾ ਸਕਦੀ। ਸੈਂਸਰ ਬੋਰਡ ਨੂੰ ਆਪਣੇ ਫ਼ੈਸਲੇ ‘ਤੇ ਮੁੜ ਵਿਚਾਰ ਕਰਨੀ ਚਾਹੀਦੀ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਸੁਸ਼ਾਂਤ ਦੇ ਫਾਰਮ ਹਾਊਸ ‘ਤੇ NCB ਦੀ ਤਲਾਸ਼ੀ, ਹੈਰਾਨੀਜਨਕ ਚੀਜ਼ਾਂ ਮਿਲਣ ਕਾਰਨ ਹੁਣ ਖੁੱਲਣਗੇ ਕਈ ਰਾਜ਼

ਮੁੰਬਈ (ਬਿਊਰੋ) — ਸੁਸ਼ਾਂਤ ਸਿੰਘ ਰਾਜਪੂਤ ‘ਚ ਐੱਨ. ਸੀ. ਬੀ. ਆਪਣੀ ਕਾਰਵਾਈ ਕਰ ਰਹੀ ਹੈ। ਡਰੱਗਜ਼ ਐਂਗਲ ‘ਚ ਰੀਆ ਚੱਕਰਵਰਤੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਐੱਨ. ਸੀ.

ਪਰਮੀਸ਼ ਵਰਮਾ ਨੇ ਸ਼ਰੇਆਮ ਇੰਝ ਉਡਾਇਆ ਨੇਹਾ ਕੱਕੜ ਦਾ ਮਜ਼ਾਕ, ਜੋ ਬਣਿਆ ਚਰਚਾ ਦਾ ਵਿਸ਼ਾ

ਜਲੰਧਰ (ਬਿਊਰੋ) : ਬਾਲੀਵੁੱਡ ਗਾਇਕਾ ਨੇਹਾ ਕੱਕੜ ਨੂੰ ਇੰਡਸਟਰੀ ‘ਚ ‘ਸੈਲਫੀ ਕਵੀਨ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਨੇਹਾ ਕੱਕੜ ਬਾਲੀਵੁੱਡ ‘ਚ ਆਪਣੇ ਹਿੱਟ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.