Canada
ਪੰਜਾਬ ਭਵਨ ਸਰੀ ਕੈਨੇਡਾ ਦੀ ਚੌਥੀ ਵਰ੍ਹੇਗੰਢ 22-23 ਅਗਸਤ ਨੂੰ ਮਨਾਏਗਾ : ਸੁੱਖੀ ਬਾਠ
By Admin
Published
1 min read
ਨਿਊਯਾਰਕ/ ਸਰੀ, ( ਰਾਜ ਗੋਗਨਾ )- ਪੰਜਾਬ ਭਵਨ ਸਰੀ ਦੇ ਬਾਨੀ ਅਤੇ ਸਮਾਜ ਸੇਵੀ ਸੁੱਖੀ ਬਾਠ ਨੇ ਦੱਸਿਆ ਕਿ ਅਸੀਂ ਪੰਜਾਬੀਆਂ ਦੇ ਸਵਾਗਤ ਲਈ ਹਮੇਸ਼ਾ ਹੀ ਤਤਪਰ ਰਹਿਦੇ ਹਾਂ ਅਤੇ ਅਸੀ ਬੜੀ ਖ਼ੁਸ਼ੀ ਨਾਲ ਦੱਸ ਰਹੇ ਹਾਂ ਕਿ ਪੰਜਾਬ ਭਵਨ ਸਰੀ ਕੈਨੇਡਾ 22-23 ਅਗਸਤ ਨੂੰ ਆਪਣੀਂ ਚੌਥੀ ਵਰ੍ਹੇਗੰਢ ਮਨਾ ਰਿਹਾ ਹੈ। ਜਿਸ ਵਿਚ ਦੇਸ਼ ਭਰ ਵਿੱਚੋਂ ਚੋਣਵੇਂ ਵਿਦਵਾਨ ਚੋਣਵੇਂ ਵਿਸ਼ਿਆਂ ਤੇ ਆਪਣੇਂ ਵਿਚਾਰ ਸਾਂਝੇ ਕਰਨਗੇ। ਦੁਨੀਆ ਭਰ ਵਿਚੋਂ ਲੋਕ ਆਧੁਨਿਕ ਤਕਨੀਕ ਰਾਹੀਂ ਇਸ ਸਮਾਗਮ ਨਾਲ ਜੁੜਨਗੇ। ਚਾਰ ਸੈਸ਼ਨ ਦੇ ਇਸ ਗਿਆਨ ਭਰਪੂਰ ਪ੍ਰੋਗਰਾਮ ਜਿਸ ਵਿੱਚ “ਸਾਹਿਤ,ਵਿਗਿਆਨ,ਧਰਮ,ਸਮਾਜ, ਸੱਭਿਆਚਾਰ ਅਤੇ ਕੋਰੋਨਾ ਕਾਲ”ਵਿਸ਼ਿਆਂ ਤੇ ਅਧਾਰਤ ਵਿਚਾਰ ਚਰਚਾ ਹੋਵੇਗੀ|
Admin
Punjab Guardian · Surrey
October 16, 2026
October 16, 2026
October 15, 2026
October 14, 2026