Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਪੰਜਾਬ Punjab

ਪੰਜਾਬ ਨੂੰ ਖੁਦਮੁਖਤਿਆਰ ਹੋਣਾ ਚਾਹੀਦੈ : ਜਗਮੀਤ ਸਿੰਘ

By uscreative Published 1 min read

ਟੋਰਾਂਟੋ— ਕੈਨੇਡਾ ਦੀ ਸਿਆਸਤ ‘ਚ ਇਸ ਸਮੇਂ ਇਕ ਚਿਹਰਾ ਸੁਰਖੀਆਂ ਵਿਚ ਬਣਿਆ ਹੋਇਆ ਹੈ। ਉਹ ਚਿਹਰਾ ਹੈ, ਦਸਤਾਰਧਾਰੀ ਸਿੱਖ ਜਗਮੀਤ ਸਿੰਘ ਦਾ। ਜਗਮੀਤ ਸਿੰਘ ਜੋ ਕਿ ਕੈਨੇਡਾ ਵਿਚ ਡੈਮੋਕ੍ਰੇਟਿਕ ਪਾਰਟੀ (ਐੱਨ. ਡੀ. ਪੀ.) ਦੇ ਨੇਤਾ ਚੁਣੇ ਗਏ ਹਨ। ਜਗਮੀਤ ਸਿੰਘ ਇਨ੍ਹਾਂ ਦਿਨੀਂ ਦੇਸ਼ ਦੇ ਵੱਖ-ਵੱਖ ਦੌਰਿਆਂ ‘ਤੇ ਹਨ। ਜਗਮੀਤ ਸਿੰਘ ਨੇ ਇਹ ਗੱਲ ਸਾਫ ਕੀਤੀ ਹੈ ਉਹ ਪੰਜਾਬ, ਕਿਊਬਿਕ ਅਤੇ ਕੈਟਲੋਨੀਆ ਵਰਗੀਆਂ ਥਾਵਾਂ ‘ਤੇ ਖੁਦਮੁਖਤਿਆਰ ਨੂੰ ਮੁੱਢਲਾ ਅਧਿਕਾਰ ਮੰਨਦੇ ਹਨ।

38 ਸਾਲਾ ਜਗਮੀਤ ਸਿੰਘ ਦੀ ਇਸ ਤੋਂ ਪਹਿਲਾਂ ਕਾਨੂੰਨੀ ਅਧਿਕਾਰਾਂ ਦੇ ਸਮਰਥਨ ਨੂੰ ਲੈ ਕੇ ਆਲੋਚਨਾ ਕੀਤੀ ਗਈ ਸੀ। ਉਨ੍ਹਾਂ ਨੇ ਕੈਨੇਡਾ ਦੇ ਕਿਊਬਿਕ ਵਿਚ ਇਸ ਦੀ ਗੱਲ ਕੀਤੀ ਸੀ। ਇਕ ਅੰਗਰੇਜ਼ੀ ਅਖਬਾਰ ਨੇ ਜਗਮੀਤ ਦੇ ਹਵਾਲੇ ਤੋਂ ਕਿਹਾ ਕਿ ਖੁਦਮੁਖਤਿਆਰ, ਇਕ ਅਜਿਹਾ ਅਧਿਕਾਰ ਹੈ, ਜੋ ਕਿ ਇੰਨਾ ਕੁ ਮੌਲਿਕ ਹੈ ਕਿ ਲੋਕ ਆਪਣਾ ਭਵਿੱਖ ਖੁਦ ਚੁਣਦੇ ਹਨ। ਜਗਮੀਤ ਸਿੰਘ ਨੇ 2016 ‘ਚ ਓਨਟਾਰੀਓ ਵਿਧਾਨ ਸਭਾ ‘ਚ ਇਕ ਪ੍ਰਸਤਾਵ ਪੇਸ਼ ਕੀਤਾ ਸੀ। ਜਿਸ ‘ਚ ਉਨ੍ਹਾਂ ਨੇ ਭਾਰਤ ‘ਚ ਵਾਪਰੇ 1984 ਦੇ ਸਿੱਖ ਵਿਰੋਧੀ ਕਤਲੇਆਮ ਬਾਰੇ ਗੱਲ ਕੀਤੀ ਸੀ।

uscreative Punjab Guardian · Surrey
ਸੰਬੰਧਿਤ ਖ਼ਬਰਾਂ Related ਪੰਜਾਬ Punjab →
Share on WhatsApp