Skip to content
Thursday, October 8, 2026 14°C · Partly cloudy · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਪੰਜਾਬ Punjab

ਪੰਜਾਬ ਦੇ ਗੱਭਰੂ ਤੇ ਮੁਟਿਆਰ ਨੇ ਗੱਡੇ ਏਸ਼ੀਅਨ ਚੈਂਪੀਅਨਸ਼ਿਪ ‘ਚ ਝੰਡੇ

By Admin Published 2 min read

ਬਠਿੰਡਾ: ਸ਼ਹਿਰ ਦੇ ਨੌਜਵਾਨਾਂ ਨੇ ਏਸ਼ੀਆ ਪਾਵਰ ਲਿਫ਼ਟਿੰਗ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮੇ ਜਿੱਤ ਕੇ ਸੂਬੇ ਦਾ ਨਾਂ ਰੌਸ਼ਨ ਕਰ ਦਿੱਤਾ ਹੈ। ਰਾਜਸਥਾਨ ਦੇ ਉਦੈਪੁਰ ਵਿੱਚ ਹੋਏ ਇਹ ਮੁਕਾਬਲੇ ਫ਼ਤਹਿ ਕਰਨ ਤੋਂ ਦੋਵਾਂ ਖਿਡਾਰੀਆਂ ਦਾ ਬਠਿੰਡਾ ਪਹੁੰਚਣ ‘ਤੇ ਜ਼ੋਰਦਾਰ ਸਵਾਗਤ ਕੀਤਾ ਗਿਆ।

ਜੈਸਮੀਨ ਕੌਰ ਤੇ ਇੰਦਰਜੀਤ ਸਿੰਘ ਨੇ ਇੱਕ ਤੋਂ ਛੇ ਮਈ ਤਕ ਚੱਲੀ ਇਸ ਚੈਂਪੀਅਨਸ਼ਿਪ ਦੇ ਅੰਤਮ ਪੜਾਅ ਤਕ ਪਹੁੰਚਦਿਆਂ ਆਪੋ-ਆਪਣੇ ਭਾਰ ਵਰਗਾਂ ਵਿੱਚ ਸੋਨੇ ਦੇ ਮੈਡਲ ਜਿੱਤੇ। ਅੰਡਰ-17 ਸ਼੍ਰੇਣੀ ਵਿੱਚ ਜੈਸਮੀਨ ਚੱਕ ਫ਼ਤਹਿ ਸਿੰਘ ਵਾਲਾ ਦੇ ਮਹਿੰਦਰਾ ਪਬਲਿਕ ਸਕੂਲ ਵਿੱਚ ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਹੈ ਤੇ ਉਸ ਨੇ 84 ਕਿੱਲੋ ਭਾਰ ਵਰਗ ਵਿੱਚ ਕੁੱਲ 335 ਕਿੱਲੋ ਵਜ਼ਨ ਚੁੱਕ ਕੇ ਸੋਨ ਤਗ਼ਮਾ ਆਪਣੇ ਨਾਂ ਕੀਤਾ।

ਇੰਦਰਜੀਤ ਸਿੰਘ ਨੇ ਵੀ ਜੂਨੀਅਰ ਸ਼੍ਰੇਣੀ ਦੇ 105 ਕਿੱਲੋ ਭਾਰ ਵਰਗ ਵਿੱਚ ਕੁੱਲ 770 ਕਿੱਲੋ ਭਾਰ ਚੁੱਕਿਆ ਤੇ ਏਸ਼ੀਅਨ ਚੈਂਪੀਅਨਸ਼ਿਪ ‘ਚ ਸੋਨ ਤਗ਼ਮੇ ‘ਤੇ ਕਬਜ਼ਾ ਕੀਤਾ। ਇਸ ਚੈਂਪੀਅਨਸ਼ਿਪ ਵਿੱਚ ਚੀਨ, ਜਾਪਾਨ, ਕੋਰੀਆ ਤੇ ਇਰਾਨ ਸਮੇਤ ਕੁੱਲ 17 ਹੋਰ ਦੇਸ਼ਾਂ ਦੇ ਖਿਡਾਰੀਆਂ ਨੇ ਹਿੱਸਾ ਲਿਆ ਸੀ।

ਮੰਗਲਵਾਰ ਨੂੰ ਦੋਵਾਂ ਨੌਜਵਾਨਾਂ ਦਾ ਬਠਿੰਡਾ ਦੇ ਰੇਲਵੇ ਸਟੇਸ਼ਨ ‘ਤੇ ਜ਼ੋਰਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਇੰਦਰਜੀਤ ਨੇ ਕਿਹਾ ਕਿ ਉਹ ਹੁਣ ਤਕ ਚਾਰ ਸੋਨ ਤਗ਼ਮੇ ਦੇਸ਼ ਦੇ ਨਾਂਅ ਕਰ ਚੁੱਕਾ ਹੈ, ਪਰ ਹਾਲੇ ਤਕ ਉਹ ਰੁਜਗਾਰ ਤੋਂ ਵਾਂਝਾ ਹੈ। ਬਠਿੰਡਾ ਦੇ ਮੇਅਰ ਬਲਵੰਤ ਰਾਏ ਨਾਥ ਨੇ ਵੀ ਸਰਕਾਰ ਨੂੰ ਇਨ੍ਹਾਂ ਹੋਣਹਾਰ ਖਿਡਾਰੀਆਂ ਦਾ ਭਵਿੱਖ ਸਵਾਰਨ ਦੀ ਅਪੀਲ ਕੀਤੀ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਪੰਜਾਬ Punjab →
Share on WhatsApp