Skip to content
Thursday, October 29, 2026 6°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
International

ਪੰਜਾਬ ਜੇਲ ‘ਚ ਬੰਦ ਬ੍ਰਿਟਿਸ਼ ਨਾਗਰਿਕ ਦੇ ਮੁੱਦੇ ਨੂੰ ਭਾਰਤ ਸਾਹਮਣੇ ਉਠਾਏਗਾ ਬ੍ਰਿਟੇਨ

By Admin Published 2 min read

ਲੰਡਨ (ਭਾਸ਼ਾ)— ਬ੍ਰਿਟੇਨ ਦੀ ਸਰਕਾਰ ਨੇ ਕਿਹਾ ਹੈ ਕਿ ਪੰਜਾਬ ਵਿਚ ਵੱਧ ਸੁਰੱਖਿਆ ਵਾਲੀ ਜੇਲ ਵਿਚ ਬੰਦ ਇਕ ਬ੍ਰਿਟਿਸ਼ ਨਾਗਰਿਕ ਦੇ ਮਾਮਲੇ ਨੂੰ ਉਹ ਭਾਰਤ ਵਿਚ ”ਸੀਨੀਅਰ ਪੱਧਰ” ‘ਤੇ ਉਠਾਏਗੀ। ਸਕਾਟਲੈਂਡ ਵਿਚ ਡਨਬਰਟਨ ਦੇ 30 ਸਾਲਾ ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਜੋਹਲ ਦਾ ਮਾਮਲਾ ਕੱਲ ਬ੍ਰਿਟਿਸ਼ ਸੰਸਦ ਵੈਸਟਮਿਨਸਟਰ ਹਾਲ ਵਿਚ ਚਰਚਾ ਦੌਰਾਨ ਉਠਾਇਆ ਗਿਆ। ਜਗਤਾਰ ਨੂੰ ਬੀਤੇ ਸਾਲ ਨਵੰਬਰ ਵਿਚ ਪੰਜਾਬ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਜਗਤਾਰ ਹੱਤਿਆ ਅਤੇ ਹੱਤਿਆ ਦੀ ਸਾਜਸ਼ ਦੇ ਦੋਸ਼ਾਂ ਵਿਚ ਨਾਭਾ ਕੇਂਦਰੀ ਜੇਲ ਵਿਚ ਬੰਦ ਹੈ। ਬ੍ਰਿਟਿਸ਼ ਸਿੱਖ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਅਤੇ ਤਨਮਨਜੀਤ ਸਿੰਘ ਢੇਸੀ ਨੇ ਜੋਹਾਲ ਦੇ ਸਥਾਨਕ ਇਲਾਕੇ ਦੇ ਸੰਸਦ ਮੈਂਬਰ ਮਾਰਟੀਨ ਡੋਕਹਰਟੀ ਹਿਊਜਸ ਦੇ ਨਾਲ ਬ੍ਰਿਟਿਸ਼ ਸਰਕਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਗਲੇ ਮਹੀਨੇ ਰਾਸ਼ਟਰਮੰਡਲ ਦੇਸ਼ਾਂ ਦੀਆਂ ਸਰਕਾਰਾਂ ਦੇ ਮੁਖੀਆਂ ਦੀ ਮੀਟਿੰਗ (CHOGM) ਲਈ ਬ੍ਰਿਟੇਨ ਦੀ ਯਾਤਰਾ ਦੇ ਦੌਰਾਨ ਇਹ ਮੁੱਦਾ ਉਠਾਉਣ ਦੀ ਮੰਗ ਕੀਤੀ। ਵਿਦੇਸ਼ ਅਤੇ ਰਾਸ਼ਟਰ ਮੰਡਲ ਦਫਤਰ (ਐੱਫ. ਸੀ .ਓ.) ਵਿਚ ਏਸ਼ੀਆ ਅਤੇ ਪ੍ਰਸ਼ਾਂਤ ਦੇ ਇੰਚਾਰਜ ਮੰਤਰੀ ਮਾਰਕ ਫੀਲਡ ਨੇ ਕਿਹਾ ਕਿ ਉਹ ਦੇਖਣ ਦੀ ਕੋਸ਼ਿਸ਼ ਕਰਨਗੇ ਕਿ ਕੀ ਹੁੰਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਭਾਰਤੀ ਪ੍ਰਸ਼ਾਸਨ ਦੇ ਸਾਹਮਣੇ ਸੀਨੀਅਰ ਪੱਧਰ ‘ਤੇ ਇਹ ਮਾਮਲਾ ਉਠਾਉਂਦੇ ਰਹਿਣਗੇ

88

Admin Punjab Guardian · Surrey
ਸੰਬੰਧਿਤ ਖ਼ਬਰਾਂ Related International →
Share on WhatsApp