ਸੁਖਵਿੰਦਰ ਸਿੰਘ ਸਲੌਦੀ, ਖੰਨਾ : ਪੰਜਾਬੀ ਸਾਹਿਤ ਸਭਾ ਖੰਨਾ ਦੀ ਮਹੀਨਾਵਾਰ ਮੀਟਿੰਗ ਪ੍ਰਸਿੱਧ ਗਜ਼ਲਗੋ ਸਰਦਾਰ ਪੰਛੀ ਤੇ ਪ੍ਰਸਿੱਧ ਕਹਾਣੀਕਾਰ ਮੁਖਤਿਆਰ ਸਿੰਘ ਦੀ ਸਰਪ੍ਰਸਤੀ ਹੇਠ ਏਐੱਸ ਸੀਨੀਅਰ ਸੈਕੰਡਰੀ ਸਕੂਲ ਖੰਨਾ ਵਿਖੇ ਹੋਈ। ਮੀਟਿੰਗ ‘ਚ ਪ੍ਰਸਿੱਧ ਗੀਤਕਾਰ ਹਰਬੰਸ ਪਾਇਲੀਆ ਤੇ ਉੱਘੇ ਗਜ਼ਲਗੋ ਸੁਰਜੀਤ ਜੀਤ ਦੀ ਪਤਨੀ ਬੀਬੀ ਹਰਬੰਸ ਕੌਰ ਦੇ ਅਕਾਲ ਚਲਾਣੇ ਦਾ ਸ਼ੋਕ ਮਤਾ ਪਾਇਆ ਗਿਆ।

ਉਪਰੰਤ ਸਭ ਤੋਂ ਪਹਿਲਾਂ ਨੇਤਰ ਸਿੰਘ ਮੁੱਤੋਂ ਨੇ ਕਵਿਤਾ, ਨਰਿੰਦਰ ਮਣਕੂ ਨੇ ਗਜ਼ਲ, ਬੇਅੰਤ ਸਿੰਘ ਤੁਰਮਰੀ ਨੇ ਕਵਿਤਾ, ਹਰਬੰਸ ਸਿੰਘ ਸ਼ਾਨ ਨੇ ਗੀਤ, ਨਰੇਸ਼ ਨਿਮਾਣਾ ਨੇ ਗਜ਼ਲ, ਆਤਿਸ਼ ਪਾਇਲਵੀ ਨੇ ਗਜ਼ਲ, ਸੁਖਵਿੰਦਰ ਸਿੰਘ ਭਾਦਲਾ ਨੇ ਲੇਖ, ਗੁਰਜੰਟ ਸਿੰਘ ਕਾਲਾ ਪਾਇਲ ਵਾਲਾ ਨੇ ਕਵਿਤਾ, ਗੁਰਦੀਪ ਮਹੌਣ ਨੇ ਕਵਿਤਾ, ਗੁਰੀ ਤੁਰਮਰੀ ਨੇ ਕਵਿਤਾ, ਸੰਨੀ ਵਰਮਾ ਨੇ ਕਵਿਤਾ, ਆਖ਼ਰ ‘ਚ ਸਰਦਾਰ ਪੰਛੀ ਨੇ ਗਜ਼ਲ ਸੁਣਾਈ। ਅੰਤ ‘ਚ ਸਰਦਾਰ ਪੰਛੀ, ਮੁਖਤਿਆਰ ਸਿੰਘ, ਸੁਖਵਿੰਦਰ ਸਿੰਘ ਭਾਦਲਾ, ਪਰਗਟ ਸਿੰਘ ਨੇ ਉਸਾਰੂ ਬਹਿਸ ‘ਚ ਹਿੱਸਾ ਲਿਆ। ਸਭਾ ਦੀ ਕਾਰਵਾਈ ਗੁਰੀ ਤੁਰਮਰੀ ਨੇ ਬਾਖੂਬੀ ਨਿਭਾਈ। ਸਭਾ ਦੇ ਮੀਤ ਪ੍ਰਧਾਨ ਗੁਰਜੰਟ ਸਿੰਘ ਮਰਾੜ ਕਾਲਾ ਪਾਇਲ ਵਾਲਾ ਵੱਲੋਂ ਪੁੱਜੇ ਸਾਹਿਤਕਾਰਾਂ ਦਾ ਧੰਨਵਾਦ ਕੀਤਾ ਗਿਆ।