ਕੁਲਵਿੰਦਰ ਸਿੰਘ ਰਾਏ, ਖੰਨਾ : ਖੰਨਾ-ਮਾਲੇਰਕੋਟਲਾ ਰੋਡ ‘ਤੇ ਨੇਹਾ ਇਲੈਕਟੋ੍ਨਿਕ ਦੀ ਦੁਕਾਨ ‘ਚ ਲੱਗੀ ਲਿਫਟ ਡਿੱਗਣ ਕਾਰਨ ਲਿਫਟ ਸਵਾਰ ਦੋ ਵਿਅਕਤੀ ਪੰਜਵੀਂ ਮੰਜ਼ਿਲ ਤੋਂ ਥੱਲੇ ਡਿੱਗ ਕੇ ਜ਼ਖ਼ਮੀ ਹੋ ਗਏ। ਸਿਵਲ ਹਸਪਤਾਲ ਖੰਨਾ ਵਿਖੇ ਦਾਖਲ ਜ਼ਖ਼ਮੀ ਨਵਤੇਜ ਸਿੰਘ ਵਾਸੀ ਰੋਹਣੋਂ ਖ਼ੁਰਦ ਨੇ ਦੱਸਿਆ ਉਹ ਤੇ ਉਸ ਦਾ ਸਾਥੀ ਗੁਰਬਖਸ਼ ਸਿੰਘ ਵਾਸੀ ਪੀਰਖਾਨਾ ਰੋਡ ਖੰਨਾ, ਜੋ ਦੋਵੇਂ ਦੁਕਾਨ ਦੀ ਪੰਜਵੀਂ ਮੰਜ਼ਿਲ ਤੇ ਸਾਮਾਨ ਲੈਣ ਲਈ ਲਿਫ਼ਟ ਰਾਹੀਂ ਜਾ ਰਹੇ ਸੀ। ਜਦੋਂ ਉਹ ਪੰਜਵੀਂ ਮੰਜ਼ਿਲ ਪੁੱਜੇ ਤਾਂ ਅਚਾਨਕ ਲਿਫ਼ਟ ਦੀਆਂ ਬੈਲਟਾਂ ਟੁੱਟ ਗਈਆਂ ਤੇ 45 ਫੁੱਟ ਦੀ ਉਚਾਈ ਤੋਂ ਥੱਲੇ ਡਿੱਗ ਕੇ ਉਹ ਜ਼ਖ਼ਮੀ ਹੋ ਗਏ। ਦੋਵਾਂ ਨੂੰ ਖੰਨਾ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਇਸ ਹਾਦਸੇ ਦੌਰਾਨ ਨਵਤੇਜ ਸਿੰਘ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ ਤੇ ਗੁਰਬਖ਼ਸ਼ ਸਿੰਘ ਦੇ ਸੱਟਾਂ ਜ਼ਿਆਦਾ ਲੱਗਣ ਕਾਰਨ ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਇਸ ਸਬੰਧੀ ਦੁਕਾਨ ਮਾਲਕ ਨੇ ਕਿਹਾ ਉਹ ਦੁਕਾਨ ‘ਚ ਕੰਮ ਕਰਦੇ ਦੋਵੇਂ ਨੌਜਵਾਨਾਂ ਦਾ ਇਲਾਜ ਕਰਵਾ ਰਹੇ ਹਨ।
ਸਰੀ ਵਿੱਚ ਖੁੱਲਿਆ ਪਹਿਲਾ ਮੇਟਿਸ ਚਾਈਲਡ ਕੇਅਰ ਸੈਂਟਰ 48 ਥਾਵਾਂ ਪ੍ਰਦਾਨ ਕਰੇਗਾ
ਸਰੀ, ਬੀ.ਸੀ. – ਬ੍ਰਿਜਵਿਊ ਕਮਿਊਨਿਟੀ ਸੈਂਟਰ ਵਿਖੇ ਰਿਵਰ ਐਂਡ ਵਿਲੋਜ਼ ਅਰਲੀ ਲਰਨਿੰਗ ਐਂਡ ਚਾਈਲਡ ਕੇਅਰ ਸੈਂਟਰ ਦੇ ਉਦਘਾਟਨ ਨਾਲ ਸਰੀ ਦੇ ਪਰਿਵਾਰਾਂ ਨੂੰ ਜਲਦੀ ਹੀ 48 ਨਵੀਆਂ ਬਾਲ-ਦੇਖਭਾਲ ਥਾਵਾਂ


