ਪੱਤਰ ਪ੍ਰੇਰਕ, ਲੁਧਿਆਣਾ : ਪੰਜਾਬੀ ਗਾਇਕ ਗੁਰਮਨ ਮਾਨ ਦਾ ਗਾਣਾ ‘ਕਿੱਥੋਂ ਕੁੰਡਲੀ ‘ਚੋਂ ਮਿਲੂ ਤੈਨੂੰ ਸੋਹਣੀਏ…ਮੈਂ ਸ਼ਨੀ ਪੱਕਾ ਡੱਬ ‘ਚ ਰਖਾਂ…’ ਵਿਵਾਦਾਂ ‘ਚ ਘਿਰਦਾ ਨਜ਼ਰ ਆ ਰਿਹਾ ਹੈ। ਹਿੰਦੂ ਸਮਾਜ ਨੇ ਇਸ ਗਾਣੇ ‘ਤੇ ਇਤਰਾਜ਼ ਜਤਾਇਆ ਹੈ। ਉਨ੍ਹਾਂ ਕਿਹਾ ਕਿ ਇਸ ਗਾਣੇ ‘ਚ ਸ਼ਨੀ ਦੇਵ ਦਾ ਅਪਮਾਨ ਕੀਤਾ ਗਿਆ ਹੈ। ਬੀਤੇ ਕੱਲ੍ਹ ਹਿੰਦੂ ਨੇਤਾਵਾਂ ਨੇ ਲੁਧਿਆਣਾ ਦੇ ਥਾਣਾ ਡਵੀਜ਼ਨ ਨੰਬਰ-7 ਦੇ ਬਾਹਰ ਧਰਨਾ ਵੀ ਦਿੱਤਾ ਸੀ। ਹਿੰਦੂ ਆਗੂਆਂ ਨੇ ਥਾਣੇ ਦੇ ਬਾਹਰ ਬੈਠ ਕੇ ਹਨੂਮਾਨ ਚਾਲੀਸਾ ਦਾ ਪਾਠ ਵੀ ਕੀਤਾ।