ANI, ਬਾਰਾਮੂਲਾ: ਜੰਮੂ-ਕਸ਼ਮੀਰ ਦੇ ਬਾਰਾਮੂਲਾ ‘ਚ ਅੱਤਵਾਦੀਆਂ ਨੇ ਇਕ ਵਾਰ ਫਿਰ ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ। ਅੱਤਵਾਦੀਆਂ ਨੇ ਸ਼ੇਰੀ ਬਾਰਾਮੂਲਾ ਦੇ ਜੈਂਟਮੁੱਲਾ ਵਿਖੇ ਇੱਕ ਸੇਵਾਮੁਕਤ ਪੁਲਿਸ ਅਧਿਕਾਰੀ ਮੁਹੰਮਦ ਸ਼ਫੀ ‘ਤੇ ਗੋਲੀਬਾਰੀ ਕੀਤੀ ਜਦੋਂ ਉਹ ਮਸਜਿਦ ਵਿੱਚ ਅਜ਼ਾਨ ਦਾ ਪਾਠ ਕਰ ਰਿਹਾ ਸੀ। ਉਸ ਘਟਨਾ ਵਿਚ ਉਸ ਦੀ ਮੌਤ ਹੋ ਗਈ। ਇਹ ਜਾਣਕਾਰੀ ਜੰਮੂ ਕਸ਼ਮੀਰ ਪੁਲਿਸ ਨੇ ਦਿੱਤੀ ਹੈ। ਅੱਤਵਾਦੀਆਂ ਦੀ ਤਲਾਸ਼ ਅਜੇ ਵੀ ਜਾਰੀ ਹੈ। ਅੱਤਵਾਦੀ ਜੰਗਲ ‘ਚ ਲੁਕੇ ਹੋ ਸਕਦੇ ਹਨ।