ਸਵਰਨ ਗੌਂਸਪੁੁਰੀ, ਹੰਬੜਾਂ : ਨੇੜਲੇ ਪਿੰਡ ਆਲੀਵਾਲ ਦੇ ਸਰਕਾਰੀ ਪ੍ਰਰਾਇਮਰੀ ਸਕੂਲ ਦੇ ਬੱਚਿਆਂ ਵੱਲੋਂ ਖੇਡਾਂ ‘ਚ ਮੱਲਾਂ੍ਹ ਮਾਰਨ ‘ਤੇ ਸਨਮਾਨ ਸਮਾਰੋਹ ਰੱਖਿਆ ਗਿਆ। ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸਰਪੰਚ ਯਾਦਵਿੰਦਰ ਸਿੰਘ ਆਲੀਵਾਲ, ਨੰਬਰਦਾਰ ਹਰਦੇਵ ਸਿੰਘ ਦੇਬੀ, ਨੰਬਰਦਾਰ ਚੂਹੜ ਸਿੰਘ, ਅਮਨਦੀਪ ਸਿੰਘ ਰਾਏ, ਗੁੁਰਪ੍ਰਰੀਤ ਸਿੰਘ, ਹਰਜੀਤ ਸਿੰਘ, ਕਰਨੈਲ ਸਿੰਘ ਨੇ ਸ਼ਿਰਕਤ ਕੀਤੀ।
ਇਸ ਮੌਕੇ ਸਕੂਲ ਦੇ ਮੁਖੀ ਜਸਪਾਲ ਸਿੰਘ ਤੇ ਹਰਪ੍ਰਰੀਤ ਸਿੰਘ ਪੁੁੜੈਣ ਵੱਲੋਂ ਪ੍ਰਰਾਇਮਰੀ ਸਕੂਲਾਂ ਦੇ ਖੇਡ ਮੁੁਕਾਬਲਿਆਂ ‘ਚ ਚੰਗਾ ਪ੍ਰਦਰਸ਼ਨ ਕਰਕੇ ਜੇਤੂ ਰਹੇ ਸਕੂਲੀ ਬੱਚਿਆਂ ਦਾ ਰਿਪੋਰਟ ਕਾਰਡ ਪੜ੍ਹਦਿਆਂ ਮਿਹਨਤ ਕਰਨ ਵਾਲੇ ਅਧਿਆਪਕਾਂ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਸਰਪੰਚ ਯਾਦਵਿੰਦਰ ਸਿੰਘ ਆਲੀਵਾਲ ਨੇ ਜਿਥੇ ਸਕੂਲ ਦੇ ਮਿਹਨਤੀ ਸਟਾਫ ਤੇ ਜੇਤੂ ਬੱਚਿਆਂ ਨੂੰ ਵਧਾਈ ਦਿੱਤੀ, ਉਥੇ ਉਨ੍ਹਾਂ ਕਿਹਾ ਚੰਗੇ ਭਵਿੱਖ ਲਈ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੀ ਜ਼ਰੂਰੀ ਹਨ। ਇਸ ਮੌਕੇ ਖੇਡਾਂ ਵਿਚ ਯੋਗਦਾਨ ਪਾਉਣ ਵਾਲੇ ਸਕੂਲ ਅਧਿਆਪਕਾਂ ਵਿਦਿਆ ਦੇਵੀ, ਸੀਮਾ ਤੇ ਹੋਰ ਅਧਿਆਪਕਾਂ ਨੂੰ ਵੀ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਰੂਪਾ ਰਾਣੀ, ਰਮਨਦੀਪ ਕੌਰ, ਬਲਜੀਤ ਕੌਰ, ਕਿਰਨਦੀਪ ਕੌਰ, ਹਰਜਿੰਦਰ ਕੌਰ, ਰਜਿੰਦਰ ਕੌਰ, ਨਵਜੋਤ ਕੌਰ, ਮਾਸਟਰ ਸ਼ੁਭਮ, ਲਛਮਣ ਸਿੰਘ, ਮਨਜੀਤ ਕੌਰ, ਕਰਤਾਰ ਸਿੰਘ, ਜੱਗਾ ਸਿੰਘ, ਕਰਮਜੀਤ ਸਿੰਘ, ਚੇਅਰਮੈਨ ਅਮਰਜੀਤ ਸਿੰਘ, ਹਰਨੇਕ ਸਿੰਘ ਖਾਲਸਾ ਆਦਿ ਹਾਜ਼ਰ ਸਨ।


