ਪੱਤਰ ਪੇ੍ਰਰਕ, ਪਾਇਲ : ਪਾਇਲ ਸ਼ਹਿਰ ਦੇ ਇਤਿਹਾਸਕ ਕਿਲ੍ਹੇ ਨੂੰ ਪ੍ਰਸ਼ਾਸਨ ਨੇ ਕਰੀਬ 10 ਸਾਲ ਪਹਿਲਾਂ ਆਪਣੇ ਕਬਜ਼ੇ ‘ਚ ਲੈ ਲਿਆ ਸੀ, ਜਿਸ ਤੋਂ ਬਾਅਦ ਸਿਗਲੀਗਰਾਂ, ਬਾਜ਼ੀਗਰਾਂ ਤੇ ਸਮਾਜ ਦੇ ਹੋਰ ਵਰਗਾਂ ਸਮੇਤ ਕਈ ਗਰੀਬ ਪਰਿਵਾਰ ਕਿਲ੍ਹੇ ਵਾਲੀ ਥਾਂ ਤੋਂ ਬੇਘਰ ਹੋ ਗਏ ਹਨ।

ਇੰਨਾਂ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਕਿਸੇ ਨੇ ਇਨ੍ਹਾਂ ਲੋਕਾਂ ਦੀ ਕੋਈ ਪ੍ਰਵਾਹ ਨਹੀਂ ਕੀਤੀ, ਜਿਸ ਕਾਰਨ ਇਹ ਲੋਕ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ। ਸਮਾਜ ਸੇਵੀ ਦਲਜਿੰਦਰ ਸਿੰਘ ਬੰਟੀ ਅੌਜਲਾ ਨੇ ਐੱਸਡੀਐੱਮ ਪਾਇਲ ਡਾ. ਪੂਨਮਪ੍ਰਰੀਤ ਕੌਰ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਮੰਗ ਪੱਤਰ ਸੌਂਪਿਆ, ਜਿਸ ‘ਚ ਪ੍ਰਸ਼ਾਸਨ ਤੋਂ ਗਰੀਬ ਪਰਿਵਾਰਾਂ ਦੀ ਸਾਰ ਲੈਣ ਦੀ ਮੰਗ ਕੀਤੀ ਗਈ ਹੈ। ਬੰਟੀ ਅੌਜਲਾ ਨੇ ਕਿਹਾ ਗਰੀਬ ਪਰਿਵਾਰ ਆਪਣੀ ਦੇਖਭਾਲ ਨਾ ਕਰਨ ਕਾਰਨ ਇਹ ਲੋਕ ਸੜਕਾਂ ਕਿਨਾਰੇ ਰਹਿਣ ਲਈ ਮਜਬੂਰ ਹਨ।

ਉਨ੍ਹਾਂ ਕਿਹਾ ਪ੍ਰਸ਼ਾਸਨ ਨੂੰ ਬੇਘਰ ਹੋਏ ਲੋਕਾਂ ਦੀ ਸਾਰ ਲੈਣੀ ਚਾਹੀਦੀ ਹੈ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਨਗਰ ਕੌਂਸਲ ਦੀ ਹੱਦ ਅੰਦਰ ਕੁਝ ਜਗ੍ਹਾ ਦਾ ਪ੍ਰਬੰਧ ਕਰਕੇ ਇਨ੍ਹਾਂ ਨੂੰ ਦੇਵੇ, ਤਾਂ ਜੋ ਉਹ ਆਪਣਾ ਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਸਕਣ।