ਪ੍ਰਵਾਸੀ ਪੰਜਾਬੀ ਸਾਥੋਂ ਵੋਟ ਪਵਾਉਣ ਲਈ ਪੰਜਾਬ ਪਧਾਰੇ!

ਪਰਵਾਸੀ ਭਾਰਤੀ ਹੁਣ ਪੰਜਾਬ ਵਿਚ ਚੋਣ ਪ੍ਰਚਾਰ ਕਰਨ ਉਤਰੇ ਹੋਏ ਹਨ। ‘ਆਪ’ ਜਿਸ ਨੂੰ ਸੱਭ ਤੋਂ ਜ਼ਿਆਦਾ ਆਰਥਕ ਮਦਦ ਪ੍ਰਵਾਸੀ ਪੰਜਾਬੀਆਂ ਤੋਂ ਮਿਲੀ ਹੈ, ਯਕੀਨਨ ਉਹ ਸਾਰੇ ਪ੍ਰਵਾਸੀ, ਪੰਜਾਬ ਵਿਚ ਅਪਣੇ ਵਲੋਂ ਦਿਤੀ ਮਦਦ ਨੂੰ ਠੀਕ ਪਾਸੇ ਲੱਗੀ ਵੇਖਣ ਆਏ ਹਨ। ਅਕਾਲੀ ਦਲ ਨੂੰ ਪ੍ਰਵਾਸੀ ਪੰਜਾਬੀਆਂ ਤੋਂ ਸਮਰਥਨ ਘਟ ਹੀ ਮਿਲਣਾ ਹੈ ਕਿਉਂਕਿ ਪ੍ਰਵਾਸੀ ਪੰਜਾਬੀ, ਅਕਾਲੀ ਸਰਕਾਰ ਤੋਂ ਬਹੁਤ ਨਾਰਾਜ਼ ਹਨ। ਉਨ੍ਹਾਂ ਨੂੰ ਵਿਦੇਸ਼ਾਂ ਵਿਚ ਰਹਿ ਕੇ ਝੱਟ ਨਿਆਂ ਪ੍ਰਾਪਤ ਕਰਨ ਦੀ ਆਦਤ ਪੈ ਗਈ ਹੈ ਤੇ ਉਨ੍ਹਾਂ ਤੋਂ ਬਰਗਾੜੀ ਕਾਂਡ ਵਿਚ ਅੰਨ੍ਹੀ ਦੇਰੀ ਬਰਦਾਸ਼ਤ ਨਹੀਂ ਹੋਈ। ਪੰਜਾਬੀ ਪ੍ਰਵਾਸੀ ਕਾਂਗਰਸ ਨੂੰ ਵੀ ਸਮਰਥਨ ਦੇਣ ਆਏ ਹਨ ਤੇ ਉਨ੍ਹਾਂ ਦਾ ਚੋਣ ਪ੍ਰਚਾਰ ਵੀ ਕਰ ਰਹੇ ਹਨ।

ਭਾਵੇਂ ਕਾਨੂੰਨੀ ਤੌਰ ‘ਤੇ ਚੋਣ ਪ੍ਰਚਾਰ ਕਰਨ ਬਾਰੇ ਪ੍ਰਵਾਸੀਆਂ ਉਤੇ ਕੋਈ ਪਾਬੰਦੀ ਨਹੀਂ ਲਗਾਈ ਜਾ ਸਕਦੀ ਪਰ ਇਤਰਾਜ਼ ਜਤਾਏ ਜਾ ਰਹੇ ਹਨ ਤੇ ਉਹ ਵੀ ‘ਆਪ’ ਵਿਚੋਂ ਬਾਹਰ ਨਿਕਲ ਕੇ ਆਉਣ ਵਾਲੇ ਮੈਂਬਰਾਂ ਵਲੋਂ। ਉਨ੍ਹਾਂ ਦਾ ਮੰਨਣਾ ਹੈ ਕਿ ਜੋ ਲੋਕ ਇਸ ਵਕਤ ਪੰਜਾਬ ਵਿਚ ਆ ਕੇ ਪ੍ਰਚਾਰ ਕਰ ਹੇ ਹਨ, ਉਹ ਪੰਜਾਬ ਦੀ ਅਸਲ ਸਿਆਸੀ ਸੱਚਾਈ ਨੂੰ ਨਹੀਂ ਸਮਝ ਰਹੇ ਤੇ ਗੱਲ ਹੈ ਵੀ ਠੀਕ। ਆਖ਼ਰਕਾਰ ਅਸੀਂ ਵਿਦੇਸ਼ ਵਿਚ ਚੰਦ ਹਫ਼ਤਿਆਂ ਵਿਚ ਜਾ ਕੇ ਤਾਂ ਨਹੀਂ ਸਮਝ ਸਕਦੇ ਕਿ ਉਥੋਂ ਦੀਆਂ ਲੋੜਾਂ ਕੀ ਹਨ ਤੇ ਕੌਣ ਪੂਰੀਆਂ ਕਰ ਸਕਦਾ ਹੈ। ਜੇ ਬਾਹਰਲਿਆਂ ਨੂੰ ਐਨੀ ਸਮਝ ਹੁੰਦੀ ਤਾਂ ਟਰੰਪ ਅਮਰੀਕਾ ਦਾ ਰਾਸ਼ਟਰਪਤੀ ਕਿਸ ਤਰ੍ਹਾਂ ਬਣ ਜਾਂਦਾ? ਸਾਨੂੰ ਵੀ ਅਪਣੇ ਬਾਹਰੀ ਭੈਣ-ਭਰਾਵਾਂ ਦੀ ਗੱਲ ਜ਼ਿਆਦਾ ਠੀਕ ਲਗਦੀ ਹੈ ਕਿਉਂਕਿ ਉਨ੍ਹਾਂ ਉਤੇ ਵਿਦੇਸ਼ੀ ਸਿਆਣਪ ਦੀ ਛਾਪ ਜੁ ਲੱਗੀ ਹੁੰਦੀ ਹੈ।
ਪਰ ਪ੍ਰਵਾਸੀਆਂ ਨੇ ਤਾਂ ਅਪਣੀ ਨਗਰੀ ਚਲੇ ਜਾਣਾ ਹੈ ਤੇ ਪੰਜਾਬ ਤਾਂ ਪੰਜਾਬੀਆਂ ਦੇ ਹੱਥਾਂ ਵਿਚ ਹੀ ਰਹਿਣਾ ਹੈ। ਪੰਜਾਬੀ ਵੋਟਰ ਨੇ ਖ਼ੁਦ ਸਾਰੇ ਤੱਥਾਂ ਨੂੰ ਤੋਲ ਕੇ ਅਪਣੀ ਵੋਟ ਬਾਰੇ ਫ਼ੈਸਲਾ ਕਰਨਾ ਹੈ। ਸੋਚਣਾ ਇਹ ਹੈ ਕਿ ਕੌਣ ਪੰਜਾਬ ਨੂੰ ਤਰੱਕੀ ਦੇ ਰਾਹ ਲਿਜਾ ਸਕਦਾ ਹੈ। ਸਿਰਫ਼ ਜਜ਼ਬਾਤੀ ਬੇੜੀ ਤੇ ਸਵਾਰ ਹੋ ਕੇ ਹੀ ਸਰਕਾਰਾਂ ਨਹੀਂ ਚਲਦੀਆਂ। ਕਾਬਲੀਅਤ ਕਿਸ ਕੋਲ ਹੈ, ਸੁਧਾਰ ਦੀ ਸੋਚ ਕਿਸ ਕੋਲ ਹੈ, ਸਿਤਾਰਿਆਂ ਤੇ ਵਿਦੇਸ਼ੀ ਠੱਪੇ ਦੀ ਚਮਕ ਨੂੰ ਵੇਖ ਕੇ ਨਹੀਂ ਸਗੋਂ ਅਪਣੇ ਦਿਮਾਗ਼ ਦੇ ਕਹਿਣ ਤੇ ਵੋਟ ਪਾਉ। -ਨਿਮਰਤ ਕੌਰ

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਵਿੱਚ ਖੁੱਲਿਆ ਪਹਿਲਾ ਮੇਟਿਸ ਚਾਈਲਡ ਕੇਅਰ ਸੈਂਟਰ 48 ਥਾਵਾਂ ਪ੍ਰਦਾਨ ਕਰੇਗਾ

ਸਰੀ, ਬੀ.ਸੀ. – ਬ੍ਰਿਜਵਿਊ ਕਮਿਊਨਿਟੀ ਸੈਂਟਰ ਵਿਖੇ ਰਿਵਰ ਐਂਡ ਵਿਲੋਜ਼ ਅਰਲੀ ਲਰਨਿੰਗ ਐਂਡ ਚਾਈਲਡ ਕੇਅਰ ਸੈਂਟਰ ਦੇ ਉਦਘਾਟਨ ਨਾਲ ਸਰੀ ਦੇ ਪਰਿਵਾਰਾਂ ਨੂੰ ਜਲਦੀ ਹੀ 48 ਨਵੀਆਂ ਬਾਲ-ਦੇਖਭਾਲ ਥਾਵਾਂ

ਦਸ਼ਮੇਸ਼-ਪਿਤਾ ਬਖ਼ਸ਼ਿਸ਼ : ਪਵਿੱਤਰ ਗੰਗਾ ਸਾਗਰ ਸੁੱਚੀ ਸੇਵਾ-ਸੰਭਾਲ’  ਸਰੀ ਵਿੱਚ ਕਿਤਾਬ ਲੋਕ ਅਰਪਣ ਸਮਾਗਮ

ਸਰੀ (ਰਸ਼ਪਾਲ ਸਿੰਘ ਗਿੱਲ) ਸਿੱਖ ਜਗਤ ਵਿੱਚ ਸਤਿਕਾਰਯੋਗ ਸ਼ਖਸੀਅਤ ਰਾਏ ਕਲ੍ਹਾ ਸਾਹਿਬ ਦੀ ਨੌਵੀਂ ਪੀੜ੍ਹੀ ਅਤੇ ਪਾਕਿਸਤਾਨ ਦੇ ਸਾਬਕਾ ਪਾਰਲੀਮੈਂਟਰੀ ਸਕੱਤਰ ਰਾਏ ਅਜ਼ੀਜ਼ੁੱਲਾ ਖ਼ਾਨ ਸਾਹਿਬ

ਸਰੀ ਵਿਚ ‘ਹੁਣ’ ਮੈਗਜ਼ੀਨ ਦੇ ਮੁੱਖ ਸੰਪਾਦਕ ਸੁਸ਼ੀਲ ਦੁਸਾਂਝ ਦਾ ਗਜ਼ਲ ਮੰਚ ਸਰੀ ਦੇ ਮੈਂਬਰਾਂ ਵੱਲੋਂ ਨਿੱਘਾ ਸਵਾਗਤ

ਸਰੀ, 13 ਜੂਨ (ਹਰਦਮ ਮਾਨ)-ਬੀਤੇ ਦਿਨ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਦੇ ਜਨਰਲ ਸਕੱਤਰ ਅਤੇ ਪੰਜਾਬੀ ਸਾਹਿਤ ਜਗਤ ਦੇ ਵੱਕਾਰੀ ਮੈਗਜ਼ੀਨ ‘ਹੁਣ’ ਦੇ ਮੁੱਖ ਸੰਪਾਦਕ ਸੁਸ਼ੀਲ ਦੁਸਾਂਝ ਦੇ ਸਰੀ ਪਹੁੰਚਣ ‘ਤੇ ‘ਗਜ਼ਲ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.