Ad-Time-For-Vacation.png

ਪ੍ਰਮਾਣੂ ਜੰਗ ਹੋਣੀ ਤੈਅ: ਉਤਰੀ ਕੋਰੀਆ

ਸਿਓਲ :-ਅਮਰੀਕਾ ਤੇ ਦੱਖਣੀ ਕੋਰੀਆ ਦੇ ਵਿਚਕਾਰ ਸੰਯੁਕਤ ਫੌਜੀ ਅਭਿਆਸ ਨੂੰ ਲੈ ਕੇ ਉੱਤਰ ਕੋਰੀਆ ਦੀ ਨਰਾਜ਼ਗੀ ਜਾਰੀ ਹੈ। ਉੱਤਰ ਕੋਰੀਆ ਦਾ ਕਹਿਣਾ ਹੈ ਕਿ ਕੋਰੀਆਈ ਟਾਪੂ ‘ਤੇ ਪ੍ਰਮਾਣੁ ਜੰਗ ਨੂੰ ਲੈ ਕੇ ਕੋਈ ਕਿੰਤੂ-ਪ੍ਰੰਤੂ ਵਾਲੀ ਗੱਲ ਨਹੀਂ ਹੈ, ਬਲਕਿ ਹੁਣ ਇਹ ਦੇਖਣਾ ਹੋਵੇਗਾ ਕਿ ਜੰਗ ਕਦੋਂ ਹੁੰਦੀ ਹੈ। ਇਨਾਂ ਟਿੱਪਣੀਆਂ ਨੂੰ ਵਿਦੇਸ਼ ਮੰਤਰਾਲੇ ਵਲੋਂ ਕੀਤਾ ਦੱਸਿਆ ਜਾ ਰਿਹਾ ਹੈ, ਜਿਨਾਂ ‘ਚ ਉੱਤਰ ਕੋਰੀਆ ਨੇ ਦਾਅਵਾ ਕੀਤਾ ਹੈ ਕਿ ਸੀ.ਆਈ.ਏ. ਨਿਰਦੇਸ਼ਕ ਮਾਈਕ ਪੋਂਪੀਓ ਸਮੇਤ ਅਮਰੀਕਾ ਦੇ ਸੀਨੀਅਰ ਅਧਿਕਾਰੀਆਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਅਮਰੀਕਾ ਜੰਗ ਚਾਹੁੰਦਾ ਹੈ, ਜੋ ਕਿ ਉਨਾਂ ਵਲੋਂ ਲਗਾਤਾਰ ਕੀਤੀਆਂ ਜਾ ਰਹੀਆਂ ਜੰਗੀ ਟਿੱਪਣੀਆਂ ਤੋਂ ਸਾਫ ਜ਼ਾਹਿਰ ਹੁੰਦਾ ਹੈ।

ਪੋਂਪੀਓ ਨੇ ਸ਼ਨੀਵਾਰ ਨੂੰ ਕਿਹਾ ਸੀ ਕਿ ਅਮਰੀਕੀ ਖੁਫੀਆ ਏਜੰਸੀਆਂ ਦਾ ਮੰਨਣਾ ਹੈ ਕਿ ਉੱਤਰ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੂੰ ਇਸ ਦਾ ਜ਼ਰਾ ਵੀ ਅੰਦਾਜ਼ਾ ਨਹੀਂ ਹੈ ਕਿ ਉਸ ਦੀ ਸਥਿਤੀ ਆਪਣੇ ਹੀ ਘਰ ਤੇ ਅੰਤਰਰਾਸ਼ਟਰੀ ਪੱਧਰ ‘ਤੇ ਕਿੰਨੀ ਕਮਜ਼ੋਰ ਹੈ। ਉੱਤਰ ਕੋਰੀਆ ਦੇ ਬੁਲਾਰੇ ਨੇ ਕਿਹਾ ਕਿ ਪੋਂਪੀਓ ਨੇ ਸਾਡੀ ਚੋਟੀ ਦੀ ਅਗਵਾਈ ਦੀ ਨਿੰਦਾ ਕੀਤੀ ਹੈ। ਅਮਰੀਕਾ ਵਲੋਂ ਵੱਡੇ ਪੱਧਰ ‘ਤੇ ਕੀਤੇ ਜਾ ਰਹੇ ਜੰਗੀ ਅਭਿਆਸ ਕੋਰੀਆਈ ਟਾਪੂ ਨੂੰ ਛੱਡਣ ਵਾਲੀ ਸਥਿਤੀ ਪੈਦਾ ਕਰ ਰਹੇ ਹਨ ਤੇ ਅਜਿਹੀ ਸਥਿਤੀ ‘ਚ ਅਮਰੀਕੀ ਅਧਿਕਾਰੀਆਂ ਵਲੋਂ ਕੀਤੀਆਂ ਜਾ ਰਹੀਆਂ ਟਿੱਪਣੀਆਂ ਨੇ ਜੰਗ ਹੋਣੀ ਤੈਅ ਕਰ ਦਿੱਤੀ ਹੈ।

ਉਨਾਂ ਨੇ ਕਿਹਾ ਕਿ ਅਸੀਂ ਜੰਗ ਨਹੀਂ ਚਾਹੁੰਦੇ ਪਰ ਇਸ ਤੋਂ ਭੱਜਣਾ ਵੀ ਨਹੀਂ ਚਾਹੁੰਦੇ ਤੇ ਜੇਕਰ ਅਮਰੀਕਾ ਸਾਡੇ ਸੱਜਮ ਨੂੰ ਗਲਤ ਸਮਝੇਗਾ ਤੇ ਪ੍ਰਮਾਣੂ ਜੰਗ ਲਈ ਚਿੰਗਿਆਰੀ ਭੜਕਾਏਗਾ ਤਾਂ ਅਸੀਂ ਆਪਣੀ ਪ੍ਰਮਾਣੂ ਤਾਕਤ ਨਾਲ ਅਮਰੀਕਾ ਨੂੰ ਚੰਗਾ ਸਬਕ ਸਿਖਾਵਾਂਗੇ, ਜਿਸ ਤਾਕਤ ਨੂੰ ਅਸੀਂ ਲਗਾਤਾਰ ਮਜ਼ਬੂਤ ਬਣਾ ਰਹੇ ਹਾਂ। ਇਹ ਟਿੱਪਣੀਆਂ ਕੋਰੀਆਈ ਕੇਂਦਰੀ ਪੱਤਰਕਾਰ ਏਜੰਸੀ ਦੇ ਹਵਾਲੇ ਤੋਂ ਬੁੱਧਵਾਰ ਰਾਤ ਸਾਹਮਣੇ ਆਈਆਂ। ਇਸ ਤੋਂ ਕੁਝ ਘੰਟੇ ਪਹਿਲਾਂ ਅਮਰੀਕਾ ਨੇ ਸੰਯੁਕਤ ਹਵਾਈ ਅਭਿਆਸ ਦੇ ਤਹਿਤ ਦੱਖਣੀ ਕੋਰੀਆ ਦੇ ਉਪਰੋਂ ਬੀ-1ਬੀ ਸੁਪਰਸਾਨਿਰ ਜਹਾਜ਼ ਉਡਾਇਆ ਸੀ।

Share:

Facebook
Twitter
Pinterest
LinkedIn
matrimonail-ads
On Key

Related Posts

ਟਰੰਪ ਦਾ ਵੱਡਾ ਐਕਸ਼ਨ, ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਬਾਹਰ ਕੱਢਣ ਦੇ ਕਾਰਜਕਾਰੀ ਆਦੇਸ਼ ਤੇ ਕੀਤੇ ਦਸਤਖ਼ਤ

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਨੂੰ ਵਾਪਸ ਲੈਣ ਦੇ ਹੁਕਮ ਤੇ ਦਸਤਖ਼ਤ

ਸਿਟੀ ਆਫ ਸਰੀ ਵਲੋਂ ਗੈਰ-ਕਾਨੂੰਨੀ ਉਸਾਰੀ ਵਿਰੁੱਧ ਲਗਾਤਾਰ ਕਾਰਵਾਈ ਜ਼ਾਰੀ

ਸਰੀ, ਬੀ.ਸੀ. – ਕੌਂਸਲ ਨੇ ਸਟਾਫ ਨੂੰ 9397 – 132 ਸਟਰੀਟ ਦੀ ਪ੍ਰੋਪਰਟੀ ਦੇ ਸਿਰਲੇਖ ‘ਤੇ ਨੋਟਿਸ ਦਾਇਰ ਕਰਨ ਦਾ ਨਿਰਦੇਸ਼ ਦਿੱਤਾ ਹੈ, ਜਿੱਥੇ ਘਰ ਮਾਲਕਾਂ ਨੇ ਬਿਨਾਂ ਪਰਮਿਟ ਅਤੇ ਸਿਟੀ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.