Ad-Time-For-Vacation.png

ਪੈਸਾ ਹੌਸਲਾ ਵਧਾਉਣ ਦਾ ਵੱਡਾ ਸਾਧਨ ਹੈ: ਓਮ ਪੁਰੀ

ਫ਼ਿਲਮਾਂ ਤੇ ਸੀਰੀਅਲਾਂ ਵਿਚ ਤਰ੍ਹਾਂ-ਤਰ੍ਹਾਂ ਦੀਆਂ ਭੂਮਿਕਾਵਾਂ ਨਿਭਾਉਣ ਲਈ ਮਸ਼ਹੂਰ ਓਮ ਪੁਰੀ ਹੁਣ ਅਗਲੀ ਫ਼ਿਲਮ ‘ਵਾਰੀਅਰ ਸਾਵਿਤਰੀ’ ਵਿਚ ਯਮਰਾਜ ਦੀ ਭੂਮਿਕਾ ਵਿਚ ਪੇਸ਼ ਹੋਣਗੇ। ਇਸ ਫ਼ਿਲਮ ਵਿਚ ਆਪਣੀ ਭੂਮਿਕਾ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੰਦੇ ਹੋਏ ਉਹ ਕਹਿੰਦੇ ਹਨ, ‘ਪੁਰਾਣ ਕਥਾ ਅਨੁਸਾਰ ਸਾਵਿਤਰੀ ਨੇ ਯਮਰਾਜ ਨਾਲ ਲੜਾਈ ਕਰਕੇ ਆਪਣੇ ਪਤੀ ਸਤਿਆਵਾਨ ਦੀ ਜਾਨ ਬਚਾਈ ਸੀ। ਸਾਡੀ ਇਸ ਫ਼ਿਲਮ ਦੀ ਕਹਾਣੀ ਉਥੋਂ ਪ੍ਰੇਰਿਤ ਹੈ ਪਰ ਇਸ ਨੂੰ ਅੱਜ ਦੇ ਜ਼ਮਾਨੇ ਦੇ ਅਨੁਸਾਰ ਪੇਸ਼ ਕੀਤਾ ਗਿਆ ਹੈ ਅਤੇ ਸਾਵਿਤਰੀ ਨੂੰ ਅਮਰੀਕਾ ਦੇ ਸ਼ਹਿਰ ਲਾਸ ਵੇਗਾਸ ਵਿਚ ਰਹਿੰਦੇ ਦਿਖਾਇਆ ਗਿਆ ਹੈ। ਮੈਂ ਇਸ ਵਿਚ ਯਮਰਾਜ ਦੀ ਭੂਮਿਕਾ ਨਿਭਾਅ ਰਿਹਾ ਹਾਂ। ਪਰ ਇਹ ਉਹ ਯਮਰਾਜ ਨਹੀਂ ਹੈ ਜੋ ਝੋਟੇ ‘ਤੇ ਸਵਾਰੀ ਕਰਦਾ ਹੈ। ਇਹ ਯਮਰਾਜ ਵੀ ਅੱਜ ਦੇ ਜ਼ਮਾਨੇ ਦਾ ਹੈ ਅਤੇ ਸੂਟ-ਬੂਟ ਵਿਚ ਰਹਿੰਦਾ ਹੈ।
ਪ੍ਰਸਨ:- ਵੱਖਰੇ ਤਰ੍ਹਾਂ ਦੀ ਭੂਮਿਕਾ ਲਈ ਤੁਸੀਂ ਖ਼ੁਦ ਨੂੰ ਤਿਆਰ ਕਿਵੇਂ ਕਰ ਲੈਂਦੇ ਹੋ?

ਪਹਿਲੀ ਗੱਲ ਤਾਂ ਇਹ ਕਿ ਭੂਮਿਕਾ ਵਿਚ ਕੁਝ ਨਵਾਂਪਨ ਹੋਣਾ ਚਾਹੀਦਾ ਹੈ ਅਤੇ ਦੂਜੀ ਗੱਲ ਜਦੋਂ ਪੈਸੇ ਚੰਗੇ ਮਿਲ ਰਹੇ ਹੋਣ ਤਾਂ ਇਸ ਤਰ੍ਹਾਂ ਦੀ ਭੂਮਿਕਾ ਲਈ ਦਿਲ ਖ਼ੁਦ ਹੀ ਚਾਰਜ ਅੱਪ ਹੋ ਜਾਂਦਾ ਹੈ। ਪੈਸਾ ਵੀ ਪ੍ਰੋਤਸਾਹਨ ਵਧਾਉਣ ਲਈ ਵੱਡੀ ਚੀਜ਼ ਹੈ।

ਪ੍ਰਸਨ:-ਪਰ ਕੁਝ ਸਮਾਂ ਪਹਿਲਾਂ ਤੁਸੀਂ ਇਹ ਕਿਹਾ ਸੀ ਕਿ ਫ਼ਿਲਮ ਇੰਡਸਟਰੀ ਨੇ ਤੁਹਾਡਾ ਸ਼ੋਸ਼ਣ ਕੀਤਾ ਹੈ…?

ਹਾਂ, ਮੈਂ ਕਿਹਾ ਸੀ। ਤੇ ਕੀ ਗ਼ਲਤ ਕਿਹਾ ਸੀ। ਜਦੋਂ ਮੈਂ ਵਿਦੇਸ਼ੀ ਫ਼ਿਲਮਾਂ ਵਿਚ ਕੰਮ ਕਰਦਾ ਹਾਂ ਤਾਂ ਉਥੋਂ ਦੇ ਕਲਾਕਾਰਾਂ ਵੱਲੋਂ ਪਾਇਆ ਜਾਂਦਾ ਮਿਹਨਤਾਨਾ ਦੇਖ ਕੇ ਲਗਦਾ ਹੈ ਕਿ ਹਿੰਦੀ ਫ਼ਿਲਮਾਂ ਵਿਚ ਕਲਾਕਾਰਾਂ ਦਾ ਸ਼ੋਸ਼ਣ ਹੁੰਦਾ ਹੈ। ਚੰਦ ਵੱਡੇ ਸਟਾਰਜ਼ ਨੂੰ ਛੱਡ ਕੇ ਬਾਕੀ ਕਲਾਕਾਰਾਂ ਨੂੰ ਉਹ ਮਿਹਨਤਾਨਾ ਨਹੀਂ ਮਿਲਦਾ ਜਿਸ ਦੇ ਉਹ ਹੱਕਦਾਰ ਹੁੰਦੇ ਹਨ। ਇਹ ਮੇਰੀ ਨਹੀਂ, ਸਾਰੇ ਕਲਾਕਾਰਾਂ ਦੀ ਰਾਏ ਹੈ।

ਪ੍ਰਸਨ:- ਵਿਦੇਸ਼ ਦੀਆਂ ਫ਼ਿਲਮਾਂ ਵਿਚ ਆਪਣੀ ਪਾਰੀ ਦਾ ਸਿਹਰਾ ਤੁਸੀਂ ਕਿਸ ਨੂੰ ਦੇਣਾ ਪਸੰਦ ਕਰੋਗੇ?

ਇਸ ਦਾ ਸਿਹਰਾ ਮੈਂ ਕੋਲਕਾਤਾ ਨੂੰ ਮੁੱਖ ਰੱਖ ਕੇ ਬਣੀ ਫ਼ਿਲਮ ‘ਸਿਟੀ ਆਫ ਜੁਆਏ’ ਨੂੰ ਦੇਣਾ ਚਾਹਾਂਗਾ। ਉਸ ਫ਼ਿਲਮ ਵਿਚ ਮੇਰੇ ਕੰਮ ਨੂੰ ਪਸੰਦ ਕੀਤਾ ਗਿਆ ਤਾਂ ਮੈਨੂੰ ਦੋ-ਤਿੰਨ ਹੋਰ ਫ਼ਿਲਮਾਂ ਮਿਲੀਆਂ। ਉਨ੍ਹਾਂ ਫ਼ਿਲਮਾਂ ਵਿਚ ਮੇਰਾ ਕੰਮ ਚੰਗਾ ਲੱਗਿਆ ਤਾਂ ਫਿਰ ਹੋਰ ਫ਼ਿਲਮਾਂ ਮਿਲੀਆਂ ਅਤੇ ਇਸ ਤਰ੍ਹਾਂ ਫ਼ਿਲਮਾਂ ਮਿਲਦੀਆਂ ਚਲੀਆਂ ਗਈਆਂ। ਇਹ ਦਸਤੂਰ ਅੱਜ ਵੀ ਜਾਰੀ ਹੈ।

ਪ੍ਰਸਨ:-ਠੀਕ ਹੈ, ਤੇ ਹੁਣ ਤੁਹਾਡੀ ਕਿਹੜੀ ਵਿਦੇਸ਼ੀ ਫ਼ਿਲਮ ਆਉਣ ਵਾਲੀ ਹੈ?

ਮੇਰੀਆਂ ਦੋ ਫ਼ਿਲਮਾਂ ਆ ਰਹੀਆਂ ਹਨ। ਇਨ੍ਹਾਂ ਵਿਚੋਂ ਇਕ ਹੈ ‘ਵਾਇਸ ਰਾਏ ਹਾਊਸ’ ਅਤੇ ਗੁਰਿੰਦਰ ਚੱਢਾ ਨੇ ਇਹ ਫ਼ਿਲਮ ਨਿਰਦੇਸ਼ਿਤ ਕੀਤੀ ਹੈ। ਇਸ ਵਿਚ ਭਾਰਤ-ਪਾਕਿ ਵੰਡ ਤੋਂ ਪਹਿਲਾਂ ਦੀ ਕਹਾਣੀ ਪੇਸ਼ ਕੀਤੀ ਗਈ ਹੈ। ਮੈਂ ਇਸ ਵਿਚ ਹੀਰੋਇਨ ਦੇ ਪਿਤਾ ਦੀ ਭੂਮਿਕਾ ਨਿਭਾਈ ਹੈ। ਉਹ ਆਜ਼ਾਦ ਸੈਨਿਕ ਸੀ ਅਤੇ ਉਸ ਨੂੰ ਕੈਦ ਕਰ ਲਿਆ ਗਿਆ ਸੀ। ਜੇਲ੍ਹ ਵਿਚ ਚੰਗੀ ਦੇਖਭਾਲ ਨਾ ਹੋਣ ਕਾਰਨ ਉਹ ਅੱਧਾ ਹੋ ਜਾਂਦਾ ਹੈ। ਇਹ ਵੱਖ ਤਰ੍ਹਾਂ ਦੀ ਭੂਮਿਕਾ ਹੈ। ਮੇਰੀ ਦੂਜੀ ਫ਼ਿਲਮ ਦਾ ਨਾਂਅ ਹੈ ‘ਸੋਲਰ ਐਕਲਿਪਸ’ ਅਤੇ ਇਹ ਅਲਜੀਰੀਅਨ ਨਿਰਦੇਸ਼ਕ ਵੱਲੋਂ ਨਿਰਦੇਸ਼ਿਤ ਕੀਤੀ ਗਈ ਹੈ। ਇਸ ਫ਼ਿਲਮ ਦੀ ਕਹਾਣੀ ਦਾ ਕਾਲਖੰਡ ਗਾਂਧੀ ਦੀ ਹੱਤਿਆ ਦੇ ਕੁਝ ਦਿਨ ਪਹਿਲਾਂ ਦਾ ਹੈ ਅਤੇ ਇਹ ਸ੍ਰੀਲੰਕਾ ਵਿਚ ਸ਼ੂਟ ਕੀਤੀ ਗਈ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਸੁਸ਼ਾਂਤ ਦੇ ਫਾਰਮ ਹਾਊਸ ‘ਤੇ NCB ਦੀ ਤਲਾਸ਼ੀ, ਹੈਰਾਨੀਜਨਕ ਚੀਜ਼ਾਂ ਮਿਲਣ ਕਾਰਨ ਹੁਣ ਖੁੱਲਣਗੇ ਕਈ ਰਾਜ਼

ਮੁੰਬਈ (ਬਿਊਰੋ) — ਸੁਸ਼ਾਂਤ ਸਿੰਘ ਰਾਜਪੂਤ ‘ਚ ਐੱਨ. ਸੀ. ਬੀ. ਆਪਣੀ ਕਾਰਵਾਈ ਕਰ ਰਹੀ ਹੈ। ਡਰੱਗਜ਼ ਐਂਗਲ ‘ਚ ਰੀਆ ਚੱਕਰਵਰਤੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਐੱਨ. ਸੀ.

ਪਰਮੀਸ਼ ਵਰਮਾ ਨੇ ਸ਼ਰੇਆਮ ਇੰਝ ਉਡਾਇਆ ਨੇਹਾ ਕੱਕੜ ਦਾ ਮਜ਼ਾਕ, ਜੋ ਬਣਿਆ ਚਰਚਾ ਦਾ ਵਿਸ਼ਾ

ਜਲੰਧਰ (ਬਿਊਰੋ) : ਬਾਲੀਵੁੱਡ ਗਾਇਕਾ ਨੇਹਾ ਕੱਕੜ ਨੂੰ ਇੰਡਸਟਰੀ ‘ਚ ‘ਸੈਲਫੀ ਕਵੀਨ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਨੇਹਾ ਕੱਕੜ ਬਾਲੀਵੁੱਡ ‘ਚ ਆਪਣੇ ਹਿੱਟ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.