Skip to content
Wednesday, October 28, 2026 8°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

ਹੁਣ ਬਣ ਰਹੀ ਹੈ : ‘ਆਂਖੇਂ-2’

By Admin Published 2 min read

ਸਾਲ 2002 ਵਿਚ ਆਈ ‘ਆਂਖੇਂ’ ਵਿਚ ਅਮਿਤਾਭ ਬੱਚਨ, ਸੁਸ਼ਮਿਤਾ ਸੇਨ, ਅਕਸ਼ੈ ਕੁਮਾਰ, ਅਰਜਨ ਰਾਮਪਾਲ, ਪਰੇਸ਼ ਰਾਵਲ, ਆਦਿਤਿਆ ਪੰਚੋਲੀ ਆਦਿ ਨੇ ਅਭਿਨੈ ਕੀਤਾ ਸੀ। ਤਿੰਨ ਨੇਤਰਹੀਣਾਂ ਵੱਲੋਂ ਬੈਂਕ ਲੁੱਟਣ ਦੀ ਕਹਾਣੀ ‘ਤੇ ਬਣੀ ਇਹ ਫ਼ਿਲਮ ਗੁਜਰਾਤੀ ਨਾਟਕ ‘ਆਂਧਲੋਪਾਟੋ’ ਤੋਂ ਪ੍ਰੇਰਿਤ ਸੀ ਅਤੇ ਫ਼ਿਲਮ ਦਾ ਨਿਰਮਾਣ ਗੌਰਾਂਗ ਦੋਸ਼ੀ ਤੇ ਨਿਰਦੇਸ਼ਨ ਵਿਪੁਲ ਸ਼ਾਹ ਵੱਲੋਂ ਕੀਤਾ ਗਿਆ ਸੀ।

ਹੁਣ ‘ਆਂਖੇਂ’ ਦੀ ਰਿਲੀਜ਼ ਤੋਂ 14 ਸਾਲ ਬਾਅਦ ਗੌਰਾਂਗ ਦੋਸ਼ੀ ‘ਆਂਖੇਂ-2’ ਬਣਾ ਰਹੇ ਹਨ। ਹੁਣ ਦੀ ਵਾਰ ਕਹਾਣੀ ਵਿਚ ਇਹ ਦਿਖਾਇਆ ਜਾਵੇਗਾ ਕਿ ਤਿੰਨ ਨੇਤਰਹੀਣ ਇਕ ਕੈਸੀਨੋ ਦੇ ਤਿੰਨ ਹਜ਼ਾਰ ਕਰੋੜ ਦਾ ਸੋਨਾ ਕਿਵੇਂ ਉਡਾ ਲੈਂਦੇ ਹਨ। ‘ਆਂਖੇਂ-2’ ਵਿਚ ਵੀ ਕੇਂਦਰੀ ਭੂਮਿਕਾ ਵਿਚ ਅਮਿਤਾਭ ਬੱਚਨ ਹਨ ਅਤੇ ਇਥੇ ਉਨ੍ਹਾਂ ਦੇ ਨਾਲ ਅਰਜਨ ਰਾਮਪਾਲ, ਅਨਿਲ ਕਪੂਰ, ਅਰਸ਼ਦ ਵਾਰਸੀ, ਇਲਿਆਨਾ ਡੀਕਰੂਜ਼ ਤੇ ਦੱਖਣ ਦੀਆਂ ਫ਼ਿਲਮਾਂ ਦੀ ਅਭਿਨੇਤਰੀ ਰੇਜੀਨਾ ਕਸਾਂਡਰਾ ਨੂੰ ਚਮਕਾਇਆ ਜਾ ਰਿਹਾ ਹੈ ਅਤੇ ਇਸ ਦੇ ਨਿਰਦੇਸ਼ਕ ਹਨ ਅਨੀਸ ਬਜ਼ਮੀ। ਮੀਤ ਬ੍ਰਦਰਜ਼ ਵੱਲੋਂ ਇਸ ਵਿਚ ਸੰਗੀਤ ਪੇਸ਼ ਕੀਤਾ ਜਾਵੇਗਾ।

ਇਸ ਨਵੀਂ ‘ਆਂਖੇਂ’ ਦੀ ਕਹਾਣੀ ਅਨੀਸ ਬਜ਼ਮੀ ਤੇ ਨੀਰਜ ਪਾਠਕ ਵੱਲੋਂ ਲਿਖੀ ਗਈ ਹੈ। ਇਸ ਨਵੀਂ ਫ਼ਿਲਮ ਵਿਚ ਅਰਸ਼ਦ ਵਾਰਸੀ ਅਤੇ ਅਰਜਨ ਰਾਮਪਾਲ ਨੇਤਰਹੀਣ ਬਣੇ ਹਨ। ਤੀਜੇ ਨੇਤਰਹੀਣ ਦੇ ਕਿਰਦਾਰ ਲਈ ਕਲਾਕਾਰ ਦੀ ਚੋਣ ਹੋਣੀ ਬਾਕੀ ਹੈ। ਇਥੇ ਅਨਿਲ ਕਪੂਰ ਦੇ ਕਿਰਦਾਰ ਦਾ ਨਾਂਅ ਨਿਰਵਾਣ ਸ਼ੇਰਗਿੱਲ ਹੈ ਅਤੇ ਉਹ ਇਕ ਕੈਸੀਨੋ ਦੇ ਮਾਲਿਕ ਹਨ। ਇਸ ਕੈਸੀਨੋ ਵਿਚ ਰੱਖੇ ਤਿੰਨ ਹਜ਼ਾਰ ਕਰੋੜ ਦੀ ਕੀਮਤ ਦੇ ਸੋਨੇ ਨੂੰ ਵਿਜੈ ਸਿੰਘ ਰਾਜਪੂਤ (ਅਮਿਤਾਭ ਬੱਚਨ) ਤਿੰਨ ਨੇਤਰਹੀਣਾਂ ਦੀ ਮਦਦ ਨਾਲ ਕਿਵੇਂ ਲੁੱਟਦੇ ਹਨ, ਇਹ ਇਸ ਦੀ ਕਹਾਣੀ ਹੈ। ਆਪਣੀ ਇਸ ਫ਼ਿਲਮ ਬਾਰੇ ਗੌਰਾਂਗ ਦੋਸ਼ੀ ਕਹਿੰਦੇ ਹਨ, ‘ਕੁਝ ਸਮਾਂ ਪਹਿਲਾਂ ਜਦੋਂ ਮੈਂ ਪਰਿਵਾਰਿਕ ਤਣਾਅ ਵਿਚੀਂ ਲੰਘ ਰਿਹਾ ਸੀ, ਉਦੋਂ ਲੰਦਨ-ਭਾਰਤ ਵਿਚਾਲੇ ਆਇਆ-ਜਾਇਆ ਕਰਦਾ ਸੀ। ਬੀਵੀ ਨਾਲ ਤਲਾਕ ਲੈਣ ਤੋਂ ਬਾਅਦ ਮੈਨੂੰ ਉਸ ਨੂੰ ਭਾਰੀ ਰਾਸ਼ੀ ਚੁਕਾਉਣੀ ਪਈ ਸੀ ਅਤੇ ਮੇਰੀ ਆਰਥਿਕ ਹਾਲਤ ਚੰਗੀ ਨਹੀਂ ਸੀ। ਉਦੋਂ ਲੰਦਨ ਦੇ ਇਕ ਕੈਸੀਨੋ ਵਿਚ ਪੈਸਿਆਂ ਦਾ ਢੇਰ ਦੇਖ ਕੇ ਮੈਨੂੰ ਖਿਆਲ ਆਇਆ ਸੀ ਕਿ ਕਿਉਂ ਨਾ ਕੋਈ ਕੈਸੀਨੋ ਲੁੱਟਿਆ ਜਾਵੇ। ਉਥੋਂ ਹੀ ‘ਆਂਖੇਂ-2’ ਦੀ ਕਹਾਣੀ ਦੀ ਸ਼ੁਰੂਆਤ ਹੋਈ ਹੈ। ਹਾਂ, ਆਪਣੀ ਇਸ ਫ਼ਿਲਮ ਬਾਰੇ ਮੈਂ ਇਹ ਜ਼ਰੂਰ ਕਹਿ ਸਕਦਾ ਹਾਂ ਕਿ ਇਹ ਪਹਿਲੀ ‘ਆਂਖੇਂ’ ਤੋਂ ਜ਼ਿਆਦਾ ਵੱਡੇ ਪੱਧਰ ‘ਤੇ ਬਣਾਈ ਜਾਵੇਗੀ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp