ਗੁਰਜੀਤ ਸਿੰਘ ਖ਼ਾਲਸਾ, ਰਾੜਾ ਸਾਹਿਬ : ਸਰਕਾਰੀ ਕਾਲਜ ਕਰਮਸਰ ਰਾੜਾ ਸਾਹਿਬ ‘ਚ ਬੇਦਾਗ ਸ਼ਖਸੀਅਤ ਲਗਪਗ 31 ਵਰ੍ਹੇ ਆਪਣੀ ਸ਼ਾਨਦਾਰ ਸਰਕਾਰੀ ਸੇਵਾਵਾਂ ਨਿਭਾਉਣ ਉਪਰੰਤ ਪਿੰ੍ਸੀਪਲ ਹਰਮੇਸ਼ ਲਾਲ ਸੇਵਾਮੁਕਤ ਹੋ ਗਏ। ਉਨ੍ਹਾਂ ਇਸੇ ਕਾਲਜ ‘ਚ 1993 ‘ਚ ਬਤੌਰ ਲੈਕਚਰਾਰ ਕਾਮਰਸ ਸੇਵਾ ਸ਼ੁਰੂ ਕੀਤੀ ਸੀ। ਉਹ ਲੰਮਾ ਸਮਾਂ ਕਾਮਰਸ ਵਿਭਾਗ ਦੀ ਮੁਖੀ ਵੀ ਰਹੇ ਤੇ ਸਾਲ 2022 ਤੋਂ ਪਦ ਉਨਤ ਹੋ ਕੇ ਇਥੇ ਹੀ ਪਿੰ੍ਸੀਪਲ ਦੇ ਰੂਪ ‘ਚ ਸੇਵਾਵਾਂ ਦੇ ਰਹੇ ਹਨ।

ਉਨ੍ਹਾਂ ਇਸ ਪੇਂਡੂ ਖੇਤਰ ਦੇ ਕਾਲਜ ‘ਚ ਅਨੇਕਾਂ ਨਵੀਆਂ ਲੀਹਾਂ ਪਾਈਆਂ। ਕਾਮਰਸ ਸਟੂਡੈਂਟ ਸੁਸਾਇਟੀ ਤੇ ਬੁੱਕ ਬੈਂਕ ਬਣਾਉਣਾ ਉਨ੍ਹਾਂ ਦਾ ਵੱਡਾ ਉਪਰਾਲਾ ਹੈ। ਇਸ ਮੌਕੇ ਪੋ੍. ਭੁਪਿੰਦਰ ਖੁਰਾਣਾ, ਪੋ੍. ਹਰਵਿਲਾਸ ਹੀਰਾ, ਪੋ੍. ਮੁਹੰਮਦ ਸ਼ਕੀਲ, ਪੋ੍. ਅਰੁਣ ਕੁਮਾਰ, ਪੋ੍. ਗੁਰਜਿੰਦਰ ਸਿੰਘ ਚਾਹਲ, ਪੋ੍. ਹਰਗੁਰਪ੍ਰਤਾਪ ਸਿੰਘ, ਪੋ੍. ਵਿਨੀਤ ਬਾਂਸਲ ਤੇ ਪੋ੍. ਪ੍ਰਕਾਸ਼ ਸਿੰਘ ਨੇ ਉਚੇਚੇ ਤੌਰ ‘ਤੇ ਸ਼ਮੂਲੀਅਤ ਕੀਤੀ।

ਇਸ ਮੌਕੇ ਗੁਰਦਿੱਤ ਸਿੰਘ ਵਾਈਸ ਪਿੰ੍ਸੀਪਲ, ਇੰਦਰਪਾਲ ਸਿੰਘ ਲੈਕਚਰਾਰ ਪੰਜਾਬੀ, ਹਰਮਨਦੀਪ ਕੌਰ, ਰੁਪਿੰਦਰ ਕੌਰ ਲੈਕਚਰਾਰ ਹਿਸਟਰੀ, ਰਮਨਦੀਪ ਕੌਰ, ਰਾਜਵਿੰਦਰ ਕੌਰ, ਪ੍ਰਦੀਪ ਸਿੰਘ, ਸੁਖਜੀਤ ਸਿੰਘ, ਲੈਕਚਰਾਰ ਪੂਨਮ, ਰੁਪਿੰਦਰ ਕੌਰ ਲੈਕਚਰਾਰ, ਜੋਗਿੰਦਰ ਸਿੰਘ, ਸੁਖਵੀਰ ਸਿੰਘ ਤੇ ਅਵਤਾਰ ਸਿੰਘ ਹਾਜ਼ਰ ਸਨ।