Skip to content
Thursday, October 29, 2026 6°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
International

ਪਾਕਿ ਸਰਕਾਰ ਨੇ ਹਾਫ਼ਿਜ਼ ਸਈਦ ਨੂੰ ਅੱਤਵਾਦੀ ਐਲਾਨਿਆ

By Admin Published 2 min read

ਇਸਲਾਮਾਬਾਦ: ਪਾਕਿਸਤਾਨ ਨੇ ਮੁੰਬਈ ਹਮਲੇ ਦੇ ਮੁੱਖ ਸਾਜ਼ਸ਼ਘਾੜੇ ਹਾਫ਼ਿਜ਼ ਸਈਦ ਲਈ ਮੁਸ਼ਕਲ ਖੜੀ ਕਰ ਦਿਤੀ ਹੈ। ਪਾਕਿਸਤਾਨ ਦੇ ਰਾਸ਼ਟਰਪਤੀ ਨੇ ਇਕ ਅਜਿਹੇ ਬਿਲ ‘ਤੇ ਦਸਤਖ਼ਤ ਕੀਤੇ, ਜਿਸ ਅਨੁਸਾਰ ਹਾਫ਼ਿਜ਼ ਸਈਦ ਨੂੰ ਅਤਿਵਾਦੀ ਅਤੇ ਜਮਾਤ-ਉਦ-ਦਾਵਾ ਨੂੰ ਅਤਿਵਾਦੀ ਸੰਗਠਨ ਐਲਾਨ ਦਿਤਾ ਗਿਆ ਹੈ। ਬਿਲ ਦਾ ਮਕਸਦ ਯੂਨਾਈਟਡ ਨੇਸ਼ਨਜ਼ ਸਕਿਉਰਿਟੀ ਕੌਂਸਲ (ਯੂ.ਐਨ.ਐਸ.ਸੀ) ਵਲੋਂ ਪਾਬੰਦੀਸ਼ੁਦਾ ਅਤਿਵਾਦੀ ਸੰਗਠਨਾਂ ਜਿਵੇਂ ਲਸ਼ਕਰ-ਏ-ਤੈਯਬਾ, ਅਲ-ਕਾਇਦਾ ਅਤੇ ਤਾਲਿਬਾਨ ਵਰਗੇ ਸੰਗਠਨਾਂ ‘ਤੇ ਲਗਾਮ ਕੱਸਣਾ ਹੈ। ਇਸ ਸੂਚੀ ‘ਚ ਜੇ.ਯੂ.ਡੀ. ਦਾ ਨਾਂ ਵੀ ਹੈ। ਪਾਕਿ ਨੇ ਅਜੇ ਤਕ ਜੇ.ਯੂ.ਡੀ. ਨੂੰ ਸਿਰਫ਼ ਅਤਿਵਾਦੀ ਸੂਚੀ ‘ਚ ਪਾਇਆ ਸੀ, ਪਰ ਉਸ ਨੂੰ ਅਤਿਵਾਦੀ ਸੰਗਠਨ ਮੰਨਣ ਤੋਂ ਇਨਕਾਰ ਦਿਤਾ ਸੀ। ਹੁਣ ਜੇ.ਯੂ.ਡੀ ਨੂੰ ਉਸ ਨੇ ਅਤਿਵਾਦੀ ਸੰਗਠਨ ਮੰਨਿਆ ਹੈ। ਪਾਕਿਸਤਾਨ ਵਲੋਂ ਇਹ ਅਹਿਮ ਕਦਮ ਚੁੱਕਣ ਤੋਂ ਬਾਅਦ ਹੁਣ ਜੇ.ਯੂ.ਡੀ. ਦੇ ਬੈਂਕ ਖਾਤਿਆਂ ਨੂੰ ਸੀਲ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਫ਼ਰਾਂਸ ਦੀ ਰਾਜਧਾਨੀ ਪੈਰਿਸ ਵਿਚ ਫ਼ਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ (ਐਫ.ਏ.ਟੀ.ਐਫ.) ਦੀ ਇਕ ਮੀਟਿੰਗ ਹੋਣ ਵਾਲੀ ਹੈ। ਇਹ ਟਾਸਕ ਫੋਰਸ ਮਨੀ ਲਾਂਡਰਿੰਗ ਵਰਗੇ ਮਾਮਲਿਆਂ ‘ਚ ਕਈ ਦੇਸ਼ਾਂ ਦੀ ਨਿਗਰਾਨੀ ਕਰਦਾ ਹੈ। ਪਾਕਿਸਤਾਨ ਨੇ ਹਮੇਸ਼ਾ ਹੀ ਇਸ ਵਿਚ ਖ਼ੁਦ ਨੂੰ ਸਾਫ਼ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਮੰਨਿਆ ਜਾ ਰਿਹਾ ਹੈ ਕਿ ਉਸ ਦਾ ਨਵਾਂ ਕਦਮ ਇਸ ਟਾਸਕ ਫੋਰਸ ਦੀ ਅੱਖਾਂ ਵਿਚ ਘੱਟਾ ਪਾਉਣ ਲਈ ਚੁਕਿਆ ਗਿਆ ਹੈ।ਪਾਕਿਸਤਾਨ ਦੇ ਇਕ ਅੰਗਰੇਜ਼ੀ ਅਖਬਾਰ ਮੁਤਾਬਕ ਪਾਕਿਸਤਾਨ ਨੇ ਜਿਸ ਬਿਲ ‘ਤੇ ਦਸਤਖਤ ਕੀਤੇ ਹਨ ਉਹ ਅਤਿਵਾਦ ਰੋਕੂ ਐਕਟ (ਏ.ਟੀ.ਏ.) ਦੇ ਇਕ ਨਿਯਮ ‘ਚ ਸੋਧ ਕਰਦਾ ਹੈ ਅਤੇ ਅਧਿਕਾਰੀਆਂ ਨੂੰ ਯੂ.ਐਨ.ਐਸ.ਸੀ. ਵਲੋਂ ਪਾਬੰਦੀਸ਼ੁਦਾ ਵਿਅਕਤੀਆਂ ਅਤੇ ਅਤਿਵਾਦੀ ਸੰਗਠਨਾਂ ਵਿਰੁਧ ਸਖ਼ਤ ਕਾਰਵਾਈ ਕੀਤੇ ਜਾਣ, ਉਸ ਦੇ ਦਫ਼ਤਰਾਂ ਅਤੇ ਬੈਂਕ ਖਾਤਿਆਂ ਨੂੰ ਸੀਲ ਕੀਤੇ ਜਾਣ ਦਾ ਅਧਿਕਾਰ ਦਿੰਦਾ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related International →
Share on WhatsApp