Ad-Time-For-Vacation.png

ਪਾਕਿਸਤਾਨ ਨੇ ਈਦ ਕੀਤੀ ਕਸ਼ਮੀਰੀਆਂ ਨੂੰ ਸਮਰਪਿਤ

ਕਸ਼ਮੀਰੀ ਜਨਤਾ ਨੂੰ ਸੰਘਰਸ਼ ਦਾ ਲਾਭ ਮਿਲੇਗਾ ਅਤੇ ਛੇਤੀ ਹੀ ਉਹ ਆਜ਼ਾਦ ਧਰਤੀ ‘ਤੇ ਅਜਿਹੇ ਤਿਉਹਾਰਾਂ ਦੇ ਜਸ਼ਨ ਮਨਾਉਣਗੇ:ਪਾਕਿ

ਲਾਹੌਰ:-ਕਸ਼ਮੀਰ ਪ੍ਰਤੀ ਰਵੱਈਆ ਜਾਰੀ ਰੱਖਦਿਆਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਈਦ ਨੂੰ ਕਸ਼ਮੀਰੀਆਂ ਦੇ ਸਰਬ-ਉੱਚ ਬਲੀਦਾਨਾਂ ਪ੍ਰਤੀ ਸਮਰਪਿਤ ਕਰਨ ਦਾ ਐਲਾਨ ਕੀਤਾ ਅਤੇ ਕਿਹਾ ਕਿ ਜਦੋਂ ਤੱਕ ਕਸ਼ਮੀਰ ਮੁੱਦਾ ਹੱਲ ਨਹੀਂ ਹੋ ਜਾਂਦਾ ਪਾਕਿਸਤਾਨ ਅਜਿਹਾ ਕਰਨਾ ਜਾਰੀ ਰਖੇਗਾ।

ਈਦ ਮੌਕੇ ਭੇਜੇ ਆਪਣੇ ਸੁਨੇਹੇ ‘ਚ ਸ਼ਰੀਫ ਨੇ ਕਿਹਾ ਕਿ ਅਸੀਂ ਕਸ਼ਮੀਰੀਆਂ ਦੀ ਕੁਰਬਾਨੀ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ ਅਤੇ ਉਹਨਾਂ ਨੂੰ ਕੁਰਬਾਨੀ ਦਾ ਫਲ ਮਿਲੇਗਾ ਅਤੇ ਅਸੀਂ ਇਹ ਈਦ ਕਸ਼ਮੀਰੀ ਜਨਤਾ ਦੀ ਸਰਬ-ਉੱਚ ਕੁਰਬਾਨੀ ਪ੍ਰਤੀ ਸਮਰਪਿਤ ਕਰਦੇ ਹਾਂ। ਉਨ੍ਹਾ ਕਿਹਾ ਕਿ ਜਦੋਂ ਤੱਕ ਕਸ਼ਮੀਰ ਮੁੱਦਾ ਕਸ਼ਮੀਰੀ ਲੋਕਾਂ ਦੀ ਇੱਛਾ ਅਨੁਸਾਰ ਹੱਲ ਨਹੀਂ ਹੋ ਜਾਂਦਾ, ਅਸੀਂ ਅਜਿਹਾ ਕਰਨਾ ਜਾਰੀ ਰੱਖਾਂਗੇ। ਨਵਾਜ਼ ਸ਼ਰੀਫ ਨੇ ਰਾਏਵਿੰਡ ਸਥਿਤ ਰਿਹਾਇਸ਼ ਵਿਖੇ ਆਪਣੇ ਪਰਵਾਰ ਦੇ ਮੈਂਬਰਾਂ ਨਾਲ ਮਸਜਿਦ ‘ਚ ਈਦ ਦੀ ਨਮਾਜ਼ ਅਦਾ ਕੀਤਾ। ਉਨ੍ਹਾ ਕਿਹਾ ਕਿ ਕਸ਼ਮੀਰੀ ਜਨਤਾ ਨੇ ਭਾਰਤ ਤੋਂ ਆਜ਼ਾਦੀ ਹਾਸਲ ਕਰਨ ਲਈ ਆਪਣੇ ਸੰਘਰਸ਼ ‘ਚ ਆਪਣੀ ਤੀਜੀ ਪੀੜ੍ਹੀ ਦੀ ਕੁਰਬਾਨੀ ਦੇ ਦਿੱਤੀ ਹੈ। ਉਨ੍ਹਾ ਕਿਹਾ ਕਿ ਕਸ਼ਮੀਰੀ ਆਤਮ ਨਿਰਣੇ ਦੇ ਆਪਣੇ ਅਧਿਕਾਰ ਲਈ ਸੰਘਰਸ਼ ਕਰ ਰਹੇ ਹਨ ਅਤੇ ਭਾਰਤ ਦੇ ਅੱਤਿਆਚਾਰਾਂ ਦਾ ਸਾਹਮਣਾ ਕਰ ਰਹੇ ਹਨ, ਪਰ ਤਾਕਤ ਦੀ ਵਰਤੋਂ ਕਰਦੇ ਉਹਨਾ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ। ਇਸ ਮੌਕੇ ਪਾਕਿਸਤਾਨ ਦੇ ਰਾਸ਼ਟਰਪਤੀ ਮਮਨੂਨ ਹੁਸੈਨ ਨੇ ਆਪਣੇ ਸੁਨੇਹੇ ‘ਚ ਕਿਹਾ ਕਿ ਪਾਕਿਸਤਾਨ ਨੂੰ ਅੱਤਵਾਦ ਤੋਂ ਪ੍ਰਭਾਵਤ ਆਪਣੇ ਕਸ਼ਮੀਰੀ ਭੈਣ-ਭਰਾਵਾਂ ਨੂੰ ਯਾਦ ਰੱਖਣਾ ਚਾਹੀਦਾ ਹੈ, ਜਿਹੜੇ ਆਤਮ ਨਿਰਣੇ ਦਾ ਅਧਿਕਾਰ ਪਾਉਣ ਲਈ ਹੁਣ ਤੱਕ ਦੇ ਸਭ ਤੋਂ ਭਿਆਨਕ ਅੱਤਿਆਚਾਰਾਂ ਦਾ ਸਾਹਮਣਾ ਕਰ ਰਹੇ ਹਨ, ਪਰ ਉਹ ਦਿਨ ਦੂਰ ਨਹੀਂ ਜਦੋਂ ਕਸ਼ਮੀਰੀ ਜਨਤਾ ਨੂੰ ਆਪਣੇ ਸਰਬ-ਉੱਚ ਸੰਘਰਸ਼ ਦਾ ਲਾਭ ਮਿਲੇਗਾ ਅਤੇ ਛੇਤੀ ਹੀ ਉਹ ਆਜ਼ਾਦ ਧਰਤੀ ‘ਤੇ ਅਜਿਹੇ ਤਿਉਹਾਰਾਂ ਦੇ ਜਸ਼ਨ ਮਨਾਉਣਗੇ। ਇਸੇ ਦੌਰਾਨ ਜਮਾਤ-ਉਦ-ਦਾਵਾ ਦੇ ਮੁਖੀ ਅਤੇ ਮੁੰਬਈ ਹਮਲੇ ਦੇ ਸਰਗਰਨਾ ਹਾਫਿਜ਼ ਸਈਦ ਨੇ ਗਦਾਫੀ ਸਟੇਡੀਅਮ ‘ਚ ਈਦ ਦੀ ਨਮਾਜ਼ ਲਈ ਇਕੱਠੇ ਹੋਏ ਲੋਕਾਂ ਦੀ ਅਗਵਾਈ ਕੀਤੀ ਅਤੇ ਭਾਰਤੀ ਸੁਰੱਖਿਆ ਦਸਤਿਆਂ ਖਿਲਾਫ ਲੜ ਰਹੇ ਕਸ਼ਮੀਰੀਆਂ ਦੀ ਸਫਲਤਾ ਲਈ ਦੁਆ ਕੀਤੀ। ਹਾਫਿਜ਼ ਸਈਦ ਨੇ ਨਵਾਜ਼ ਸਰਕਾਰ ਨੂੰ ਕਸ਼ਮੀਰ ‘ਤੇ ਸਖਤ ਰੁਖ ਅਖਤਿਆਰ ਕਰਨ ਅਤੇ ਅਜ਼ਾਦੀ ਹਾਸਲ ਕਰਨ ‘ਚ ਉਹਨਾ ਦੀ ਮਦਦ ਕਰਨ ਦੀ ਅਪੀਲ ਕੀਤੀ।

Share:

Facebook
Twitter
Pinterest
LinkedIn
matrimonail-ads
On Key

Related Posts

ਟਰੰਪ ਦਾ ਵੱਡਾ ਐਕਸ਼ਨ, ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਬਾਹਰ ਕੱਢਣ ਦੇ ਕਾਰਜਕਾਰੀ ਆਦੇਸ਼ ਤੇ ਕੀਤੇ ਦਸਤਖ਼ਤ

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਨੂੰ ਵਾਪਸ ਲੈਣ ਦੇ ਹੁਕਮ ਤੇ ਦਸਤਖ਼ਤ

ਸਿਟੀ ਆਫ ਸਰੀ ਵਲੋਂ ਗੈਰ-ਕਾਨੂੰਨੀ ਉਸਾਰੀ ਵਿਰੁੱਧ ਲਗਾਤਾਰ ਕਾਰਵਾਈ ਜ਼ਾਰੀ

ਸਰੀ, ਬੀ.ਸੀ. – ਕੌਂਸਲ ਨੇ ਸਟਾਫ ਨੂੰ 9397 – 132 ਸਟਰੀਟ ਦੀ ਪ੍ਰੋਪਰਟੀ ਦੇ ਸਿਰਲੇਖ ‘ਤੇ ਨੋਟਿਸ ਦਾਇਰ ਕਰਨ ਦਾ ਨਿਰਦੇਸ਼ ਦਿੱਤਾ ਹੈ, ਜਿੱਥੇ ਘਰ ਮਾਲਕਾਂ ਨੇ ਬਿਨਾਂ ਪਰਮਿਟ ਅਤੇ ਸਿਟੀ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.