ਪਰਮਾਣੂ ਜੰਗ ਦੀ ਤਿਆਰੀ, ਅਮਰੀਕਾ ਨੇ ਕਿਹਾ ਦੁਨੀਆ ਨੂੰ ਖ਼ਤਰਾ!
ਓਸਾਨ: ਨਾਰਥ ਕੋਰੀਆ ਲਗਾਤਾਰ ਇੱਕ ਤੋਂ ਬਾਅਦ ਇੱਕ ਨਿਊਕਲੀਅਰ ਟੈਸਟ ਕਰਨ ਦਾ ਦਾਅਵਾ ਕਰ ਰਿਹਾ ਹੈ। ਹੁਣ 5ਵਾਂ ਨਿਊਕਲੀਅਰ ਟੈਸਟ ਕਰਨ ਦਾ ਮੁੱਦਾ ਗਰਮਾ ਗਿਆ ਹੈ। ਅਜਿਹੇ ‘ਚ ਨਾਰਥ ਕੋਰੀਆ ਨੂੰ ਤਾਕਤ ਦਿਖਾਉਣ ਦੇ ਮਕਸਦ ਨਾਲ ਅਮਰੀਕੀ ਬੰਬਰਜ਼ ਨੇ ਸਾਊਥ ਕੋਰੀਆ ਦੇ ਉੱਪਰ ਉਡਾਣ ਭਰੀ। ਅਮਰੀਕਾ ਦਾ ਮਕਸਦ ਇਹ ਦਿਖਾਉਣਾ ਵੀ ਸੀ ਕਿ ਉਹ ਪੂਰੀ ਤਰ੍ਹਾਂ ਨਾਲ ਸਾਊਥ ਕੋਰੀਆ ਦੇ ਨਾਲ ਹੈ।
ਇਸ ਦੌਰਾਨ ਵਾਈਟ ਹਾਊਸ ਨੇ ਕਿਹਾ ਹੈ, “ਚੀਨ ਸਮੇਤ ਪੂਰੀ ਇੰਟਰਨੈਸ਼ਨਲ ਕਮਿਊਨਿਟੀ ਨਾਰਥ ਕੋਰੀਆ ਦੇ ਖਿਲਾਫ ਖੜ੍ਹੀ ਹੋ ਗਈ ਹੈ।” ਬਰਾਕ ਓਬਾਮਾ ਨੇ ਨਾਰਥ ਕੋਰੀਆ ਵੱਲੋਂ ਕੀਤੇ ਨਿਊਕਲੀਅਰ ਟੈਸਟ ਨੂੰ ਦੁਨੀਆ ਲਈ ਖਤਰਾ ਦੱਸਿਆ ਹੈ। ਇਨ੍ਹਾਂ ਹਲਾਤਾਂ ‘ਚ ਅਮਰੀਕਾ ਨੇ ਨਾਰਥ ਕੋਰੀਆ ਨੂੰ ਲਗਾਮ ਲਾਉਣ ਦੀ ਤਿਆਰੀ ਕੀਤੀ ਹੈ।ਸਾਊਥ ਕੋਰੀਆ ‘ਚ ਅਮਰੀਕਾ ਦੀਆਂ 28 ਹਜ਼ਾਰ ਤੋਂ ਵੱਧ ਫੌਜੀ ਟੁਕੜੀਆਂ ਤਾਇਨਾਤ ਹਨ। ਉਧਰ ਨਾਰਥ ਕੋਰੀਆ ਲਗਾਤਾਰ ਇਹ ਦਿਖਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਉਹ ਇਕੱਲਾ ਹੀ ਕਾਫੀ ਹੈ।



