ਤਜਿੰਦਰ ਜੋਤ, ਬਲਾਚੌਰ : ਨਗਰ ਕੌਂਸਲ ਬਲਾਚੌਰ ‘ਚ ਪੈਂਦੇ ਪਿੰਡ ਸਿਆਣਾ ਵਿਖੇ ਿਛੰਝ ਮੇਲਾ ਪ੍ਰਬੰਧਕ ਕਮੇਟੀ ਵੱਲੋਂ ਪਿੰਡ ਦੀ ਸੰਗਤ, ਐੱਨਆਰਆਈ ਵੀਰਾਂ ਦੇ ਸਹਿਯੋਗ ਨਾਲ ਬੜੀ ਸ਼ਾਨੋ ਸ਼ੋਕਤ ਨਾਲ ਕਰਵਾਇਆ ਗਿਆ। ਮੇਲੇ ਵਿਚ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਸੰਤੋਸ਼ ਕਟਾਰੀਆ ਨੇ ਸ਼ਿਰਕਤ ਕੀਤੀ। ਉਨ੍ਹਾਂ ਨੇ ਿਛੰਝ ਮੇਲਾ ਪ੍ਰਬੰਧਕ ਕਮੇਟੀ ਅਤੇ ਨਗਰ ਵਾਸੀਆਂ ਨੂੰ ਵਧਾਈਆਂ ਦਿੰਦੇ ਹੋਏ ਆਖਿਆ ਕਿ ਕੁਸ਼ਤੀ ਮੇਲੇ ਕਰਾਉਣ ਨਾਲ ਆਪਸੀ ਭਾਈਚਾਰਕ ਸਾਂਝ ਵੱਧਦੀ ਅਤੇ ਨੌਜਵਾਨਾ ਨੂੰ ਖੇਡਾਂ ‘ਚ ਅੱਗੇ ਵੱਧਣ ਦਾ ਮਨੋਬਲ ਪ੍ਰਰਾਪਤ ਕਰਦੀ ਹੈ। ਉਪਰੰਤ ਪਿੰਡ ਸਿਆਣਾ ਦੀ ਖੇਡ ਗਰਾਊਂਡ ‘ਚ ਕਰਾਏ ਿਛੰਝ ਮੇਲੇ ‘ਚ ਭਲਵਾਨ ਹਰਮਨ ਆਲਮਗੀਰ ਤੇ ਬੱਬਾ ਅੱਤਰੀ ਵਿਚਕਾਰ ਪਟਕੇ ਦੀ ਘੋਲ ਹੋਈ। ਜਿਸ ‘ਚ ਹਰਮਨ ਆਲਮਗੀਰ ਨੂੰ ਜੇਤੂ ਕਰਾਰ ਦਿੰਦਿਆਂ ਮੋਟਰਸਾਈਕਲ ਨਾਲ ਤੇ ਦੂਜੇ ਨੰਬਰ ਤੇ ਰਹਿਣ ਵਾਲੇ ਨੂੰ ਨਕਦ ਇਨਾਮੀ ਰਾਸ਼ੀ ਦਿੱਤੀ ਗਈ। ਇਸੇ ਤਰਾਂ੍ਹ ਦੂਜੇ ਨੰਬਰ ਦੀ ਪਟਕੇ ਦੀ ਕੁਸ਼ਤੀ ‘ਚ ਸੋਨੂੰ ਸਹੋਰਾ ਦੀ ਸੰਨੀ ਵਿਚਕਾਰ ਹੋਈ। ਜਿਸ ‘ਚ ਸੋਨੂੰ ਸਹੋਰਾ ਪਹਿਲਾ ਸਥਾਨ ਪ੍ਰਰਾਪਤ ਕਰਕੇ 3100 ਰੁਪਏ ਦੀ ਨਕਦ ਇਨਾਮੀ ਰਾਸ਼ੀ ਪ੍ਰਰਾਪਤ ਕੀਤੀ ਗਈ। ਇਸ ਤਰ੍ਹਾਂ ਵੱਖ ਵੱਖ ਭਲਵਾਨਾਂ ਦੀਆਂ ਹੋਈਆਂ ਕੁਸ਼ਤੀਆਂ ‘ਚ ਕਮੇਟੀ ਮੈਬਰਾ ਵੱਲੋਂ ਖੁੱਲੇ ਗੱਫੇ ਇਨਾਮ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਸਿਮਰੂ ਰਾਮ, ਦਲਬਾਰਾ ਸਿੰਘ, ਬਲਵੀਰ ਸਿੰਘ, ਸਰਬਜੀਤ ਸਿੰਘ,ਗੁਰਦਿਆਲ ਸਿੰਘ, ਰਣਜੀਤ ਸਿੰਘ, ਮਦਨ ਲਾਲ, ਨਗਿੰਦਰ ਸਿੰਘ ਜੋਤ, , ਸੂਬੇਦਾਰ ਮਦਨ ਲਾਲ, ਧਰਮ ਪਾਲ ਟੇਲਰ, ਡਾ. ਸੁੱਚਾ ਸਿੰਘ , ਰਾਜ ਕੁਮਾਰ, ਮਲਕੀਤ ਸਿੰਘ, ਅਵਤਾਰ ਰਾਏ ਸਮੇਤ ਹੋਰ ਵੀ ਪ੍ਰਮੁੱਖ ਸਖਸ਼ੀਅਤਾਂ ਮੌਜੂਦ ਸਨ।