Ad-Time-For-Vacation.png

ਨੌਰਥ ਕੋਰੀਆ ਦੀ ਬੜ੍ਹਕ ਮਗਰੋਂ ਅਮਰੀਕਾ ਪਿਆ ਨਰਮ

ਵਾਸ਼ਿੰਗਟਨ: ਅਮਰੀਕਾ ਤੇ ਉੱਤਰੀ ਕੋਰੀਆ ਵਿਚਾਲੇ ਚੱਲ ਰਹੀ ਤਕਰਾਰ ਦੌਰਾਨ ਵਾਈਟ ਹਾਊਸ ਨੇ ਪਿਯੋਂਗਯਾਂਗ ‘ਤੇ ਅਮਰੀਕਾ ਵੱਲੋਂ ਜੰਗ ਦੇ ਐਲਾਨ ਕਰਨ ਵਾਲੇ ਦਾਅਵਿਆਂ ਨੂੰ ਖਾਰਜ ਕਰਦੇ ਹੋਏ ਕਿਹਾ ਹੈ ਕਿ ਇਸ ਬਾਰੇ ਚੱਲ ਰਹੀਆਂ ਗੱਲਾਂ ਠੀਕ ਨਹੀਂ। ਵਾਈਟ ਹਾਊਸ ਦੀ ਪ੍ਰੈੱਸ ਸੈਕਟਰੀ ਸਾਰਾ ਸੈਂਡਰਸ ਨੇ ਕਿਹਾ, “ਬਿਲਕੁਲ ਨਹੀਂ, ਅਸੀਂ ਉੱਤਰ ਕੋਰੀਆ ਖਿਲਾਫ ਜੰਗ ਦਾ ਐਲਾਨ ਨਹੀਂ ਕੀਤਾ। ਇਹ ਗੱਲ ਬਿਲਕੁਲ ਗਲਤ ਹੈ।”ਉੱਤਰੀ ਕੋਰੀਆ ਦੇ ਵਿਦੇਸ਼ ਮੰਤਰੀ ਰੀ ਯੋਂਗ ਹੋ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਪੰਪ ‘ਤੇ ਉਨ੍ਹਾਂ ਦੇ ਮੁਲਕ ਖਿਲਾਫ ਜੰਗ ਦਾ ਐਲਾਨ ਕਰਨ ਦਾ ਇਲਜ਼ਾਮ ਲਾਇਆ ਸੀ। ਰੀ ਯੋਂਗ ਕੱਲ੍ਹ ਨਿਊਯਾਰਕ ‘ਚ ਸਨ। ਉਨ੍ਹਾਂ ਇਹ ਵੀ ਕਿਹਾ ਕਿ ਪਿਯੋਂਗਯਾਂਗ ਅਮਰੀਕੀ ਜੰਗੀ ਜਹਾਜ਼ਾਂ ਨੂੰ ਡੇਗ ਕੇ ਆਪਣੀ ਰੱਖਿਆ ਕਰਨ ਲਈ ਤਿਆਰ ਹੈ। ਉਨ੍ਹਾਂ ਨਿਊਯਾਰਕ ‘ਚ ਕਿਹਾ ਸੀ, “ਪੂਰੀ ਦੁਨੀਆ ਨੂੰ ਸਾਫ ਤੌਰ ‘ਤੇ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਪਹਿਲਾਂ ਅਮਰੀਕਾ ਨੇ ਸਾਡੇ ਮੁਲਕ ਖਿਲਾਫ ਜੰਗ ਦਾ ਐਲਾਨ ਕੀਤਾ ਹੈ।”ਸਾਰਾ ਨੇ ਕਿਹਾ, “ਕਿਸੇ ਵੀ ਮੁਲਕ ਵੱਲੋਂ ਕਿਸੇ ਹੋਰ ਮੁਲਕ ਦੇ ਜਹਾਜ਼ਾਂ ਨੂੰ ਡੇਗਣਾ ਠੀਕ ਨਹੀਂ, ਭਾਵੇਂ ਉਹ ਕੌਮਾਂਤਰੀ ਸਰਹੱਦ ‘ਚ ਹੋਣ। ਉਨ੍ਹਾਂ ਇੱਕ ਸਵਾਲ ਦੇ ਜਵਾਬ ‘ਚ ਕਿਹਾ ਕਿ ਸਾਡਾ ਮਕਸਦ ਹੁਣ ਵੀ ਉਹੀ ਹੈ। ਅਸੀਂ ਚਾਹੁੰਦੇ ਹਾਂ ਕਿ ਕੋਰਿਆਈ ਮਹਾਦੀਪ ਪ੍ਰਮਾਣੂ ਹਥਿਆਰਾਂ ਤੋਂ ਮੁਕਤ ਰਵੇ। ਸਾਡਾ ਇਸੇ ਵੱਲ ਧਿਆਨ ਹੈ। ਅਸੀਂ ਅਜਿਹਾ ਜ਼ਿਆਦਾਤਰ ਆਰਥਿਕ ਤੇ ਰਾਜਨੀਤਕ ਦਬਾਅ ‘ਚ ਕਰਾਂਗੇ।”

Share:

Facebook
Twitter
Pinterest
LinkedIn
matrimonail-ads
On Key

Related Posts

ਟਰੰਪ ਦਾ ਵੱਡਾ ਐਕਸ਼ਨ, ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਬਾਹਰ ਕੱਢਣ ਦੇ ਕਾਰਜਕਾਰੀ ਆਦੇਸ਼ ਤੇ ਕੀਤੇ ਦਸਤਖ਼ਤ

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਨੂੰ ਵਾਪਸ ਲੈਣ ਦੇ ਹੁਕਮ ਤੇ ਦਸਤਖ਼ਤ

ਸਿਟੀ ਆਫ ਸਰੀ ਵਲੋਂ ਗੈਰ-ਕਾਨੂੰਨੀ ਉਸਾਰੀ ਵਿਰੁੱਧ ਲਗਾਤਾਰ ਕਾਰਵਾਈ ਜ਼ਾਰੀ

ਸਰੀ, ਬੀ.ਸੀ. – ਕੌਂਸਲ ਨੇ ਸਟਾਫ ਨੂੰ 9397 – 132 ਸਟਰੀਟ ਦੀ ਪ੍ਰੋਪਰਟੀ ਦੇ ਸਿਰਲੇਖ ‘ਤੇ ਨੋਟਿਸ ਦਾਇਰ ਕਰਨ ਦਾ ਨਿਰਦੇਸ਼ ਦਿੱਤਾ ਹੈ, ਜਿੱਥੇ ਘਰ ਮਾਲਕਾਂ ਨੇ ਬਿਨਾਂ ਪਰਮਿਟ ਅਤੇ ਸਿਟੀ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.