ਨਵੀਂ ਦਿੱਲੀ (ਏਜੰਸੀਆਂ) ਜੀ.ਡੀ.ਪੀ ਸਮੇਤ ਦੇਸ਼ ਦੇ 8 ਕੋਰ ਸੈਕਟਰਾਂ ਦੀ ਵਿਕਾਸ ਦਰ ‘ਚ ਵੱਡੀ ਗਿਰਾਵਟ ਵੇਖਣ ਨੂੰ ਮਿਲੀ ਹੈ। ਸਰਕਾਰ ਵਲੋਂ ਜਾਰੀ ਕੀਤੇ ਗਏ ਅੰਕੜੇ ਇਸ ਦੀ ਤਸਦੀਕ ਕਰਦੇ ਹਨ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਪਿਛਲੇ ਸਾਲ ਹੋਈ ਨੋਟਬੰਦੀ ਕਾਰਨ ਜੀ.ਡੀ.ਪੀ ਅਤੇ ਇਕਾਨਮੀ ਦੇ ਅਹਿਮ ਸੈਕਟਰਾਂ ‘ਚ ਗਿਰਾਵਟ ਆਈ ਹੈ। ਕੇਂਦਰ ਵਲੋਂ ਬੁੱਧਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਵਿੱਤੀ ਸਾਲ 2016-17 ‘ਚ ਦੇਸ਼ ਦੀ ਵਿਕਾਸ ਦਰ 7.1 ਫੀਸਦੀ ਰਹੀ। 2015-16 ਦੀ ਤੁਲਨਾ ‘ਚ ਇਹ .8 ਫੀਸਦੀ ਦੀ ਗਿਰਾਵਟ ਹੈ, ਬੀਤੇ ਸਾਲ ਇਹ ਅੰਕੜਾ 7.9 ਫੀਸਦੀ ਸੀ।
ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ
ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ


