ਕਰਮਜੀਤ ਸਿੰਘ ਆਜ਼ਾਦ, ਸ੍ਰੀ ਮਾਛੀਵਾੜਾ ਸਾਹਿਬ : ਬੰਦੀ ਛੋੜ ਦਿਵਸ ਨੂੰ ਸਮਰਪਿਤ ਪਿੰਡ ਨੂਰਪੁਰ ਦੇ ਸਰਕਾਰੀ ਪ੍ਰਰਾਇਮਰੀ ਸਕੂਲ ‘ਚ 110 ਬੱਚਿਆਂ ਨੂੰ ਵਧੀਆ ਸਿੱਖਿਆ ਸਹੂਲਤਾਂ ਲਈ ਬਸਤੇ, ਕਾਪੀਆਂ, ਕਿਤਾਬਾਂ ਤੇ ਹੋਰ ਸਟੇਸ਼ਨਰੀ ਦਾ ਜ਼ਰੂਰੀ ਸਾਮਾਨ ਦਿੱਤਾ ਗਿਆ। ਗੋਲਕ ਤੋਂ ਗਰੀਬ ਤਕ ਐੱਨਆਰਆਈ ਦੇ ਪ੍ਰਧਾਨ ਗੁਰਿੰਦਰ ਸਿੰਘ ਨੂਰਪੁਰ ਨੇ ਕਿਹਾ ਕਿਹਾ ਜੇਕਰ ਇਸ ਸਕੂਲ ‘ਚ ਪੜ੍ਹਨ ਵਾਲਾ ਬੱਚਾ ਦਸਵੀਂ ਤੇ ਬਾਰਵੀਂ ਜਮਾਤ ‘ਚੋਂ 95 ਫੀਸਦੀ ਤੋਂ ਵੱਧ ਨੰਬਰ ਲੈ ਕੇ ਪਾਸ ਹੋਵੇਗਾ ਉਸ ਦੀ ਉਚੇਰੀ ਸਿੱਖਿਆ ਦਾ ਸਾਰਾ ਖਰਚ ਕਲੱਬ ਵੱਲੋਂ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਪਿੰਡ ਵਾਸੀ ਵੀ ਆਪਣੇ ਦਸਵੰਧ ਦੀ ਦਿਸ਼ਾ ਬਦਲ ਕੇ ਬੱਚਿਆਂ ਦੀ ਪੜ੍ਹਾਈ ਲਿਖਾਈ ‘ਚ ਲਗਾਈ ਜਾਵੇ ਕਿਉਂਕਿ ਵਿੱਦਿਆ ਦਾ ਦਾਨ ਸਭ ਤੋਂ ਵੱਡਾ ਦਾਨ ਹੈ। ਪ੍ਰਧਾਨ ਨੇ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਪਿੰਡ ਨੂਰਪੁਰ ਪੰਜਾਬ ਵੰਡ ਵੇਲੇ ਦਾ ਸਭ ਤੋਂ ਪੁਰਾਣਾ ਪਿੰਡ ਹੈ ਜਿਸ ਨੂੰ ਦੇਖਦਿਆਂ ਇੱਥੋਂ ਦੇ ਸਰਕਾਰੀ ਪ੍ਰਰਾਇਮਰੀ ਸਕੂਲ ਨੂੰ ਅਪਗੇ੍ਡ ਕਰਕੇ ਦਸਵੀਂ ਤੱਕ ਕੀਤਾ ਜਾਵੇ।