Skip to content
Monday, November 2, 2026 11°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
International

ਨਿੳੂਜ਼ੀਲੈਂਡ ਪੁਲਿਸ ਅਫ਼ਸਰ ਲਵਲੀਨ ਕੌਰ ਨੇ ਇਕ ਘਟਨਾ ਦੱਸੀ ਤੇ ਸਿੱਖ ਹੋਣ ‘ਤੇ ਮਾਣ ਕਰਨ ਵਾਲਿਆਂ ਲਾਏ ਜੈਕਾਰੇ

By Admin Published 2 min read

ਆਕਲੈਂਡ –(ਹਰਜਿੰਦਰ ਸਿੰਘ ਬਸਿਆਲਾ)ਗੁਰਦੁਆਰਾ ਸ੍ਰੀ ਗੁਰੂ ਹਰਿਸ਼ਨ ਸਾਹਿਬ ਨਿਊਲਿਨ ਦਾ 8ਵਾਂ ਸਲਾਨਾ ਸਥਾਪਨਾ ਦਿਵਸ ਸੀ। ਇਸ ਮੌਕੇ ਨਿਊਜ਼ੀਲੈਂਡ ਪੁਲਿਸ ‘ਚ ਦੂਜੀ ਪੰਜਾਬੀ ਕੁੜੀ ਲਵਲੀਨ ਕੌਰ ਨੂੰ ਇਕ ਬਹਾਦਰੀ ਬਦਲੇ ਸਨਮਾਨਿਤ ਕੀਤਾ ਗਿਆ। ਪੁਲਿਸ ਵਰਦੀ ਦੇ ਵਿਚ ਚਹਿਚਹਾ ਰਹੀ ਲਵਲੀਨ ਕੌਰ ਨੇ 4 ਮਿੰਟ ਦੇ ਸੰਖੇਪ ਭਾਸ਼ਣ ਵਿਚ ਆਪਣੇ ਪੁਲਿਸ ਜੀਵਨ ਕਾਲ ਦੀ ਇਕ ਅਜਿਹੀ ਘਟਨਾ ਦਾ ਜ਼ਿਕਰ ਕੀਤਾ ਜਿਸ ਨਾਲ ਉਸਨੂੰ ਸਿੱਖ ਕੌਮ ਵਿਚ ਪੈਦਾ ਹੋਣ ‘ਤੇ ਜਿੱਥੇ ਮਣਾਂ ਮੂੰਹੀਂ ਮਾਣ ਮਹਿਸੂਸ ਹੋਇਆ ਉਥੇ ਸੰਗਤ ਨੇ ਜੈਕਾਰਾ ਛੱਡ ਕੇ ਆਪ ਵੀ ਓਨਾ ਹੀ ਮਾਣ ਮਹਿਸੂਸ ਕਰ ਲਿਆ। ਲਵਲੀਨ ਨੇ ਘਟਨਾ ਬਾਰੇ ਦੱਸਿਆ ਕਿ ”ਇਕ ਚੋਰੀ ਦੀ ਘਟਨਾ ਬਾਅਦ ਮੈਂ ਅਤੇ ਮੇਰੇ ਨਾਲ ਸੀਨੀਅਰ ਸਰਜਾਂਟ ਸਨ। ਉਹ ਦੋਵੇਂ ਇਕ ਸਿਲਵਰ ਕਾਰ ਜੋ ਕਿ ਥੋੜ੍ਹਾ ਚਿਰ ਪਹਿਲਾਂ ਹੀ ਚੋਰੀ ਹੋਈ ਸੀ, ਦੀ ਭਾਲ ਵਿਚ ਸਨ। ਐਨੇ ਨੂੰ ਇਕ ਹੋਰ ਸਿਲਵਰ ਕਾਰ ਆਈ ਤਾਂ ਮੈਂ ਰੋਕਣ ਲੱਗੀ ਤਾਂ ਮੇਰੇ ਸਰਜਾਂਟ ਨੇ ਕਿਹਾ ਕਿ ਲਵਲੀਨ ਰਹਿਣ ਦਿਓ ਇਸ ਦਾ ਫਿਕਰ ਨਾ ਕਰੋ ‘ਡੂ ਨਾਟ ਵਰੀ ਅਬਾੳੂਟ ਦਿਸ ਵੱਨ’ ਤਾਂ ਮੈਂ ਕਿਹਾ ਕਿ ਕਿਉਂ ਸਰ ? ਇਹ ਵੀ ਤਾਂ ਚੋਰੀ ਦੀ ਕਾਰ ਹੋ ਸਕਦੀ ਹੈ।? ਤਾਂ ਸਰਜਾਂਟ ਨੇ ਕਿਹਾ ਕਿ ਲਵਲੀਨ ਡ੍ਰਾਈਵਰ ਸੀਟ ‘ਤੇ ਵੇਖ ਟਰਬਨ ਵਾਲਾ ਸਿੱਖ ਆ। ਇਹ ਕਾਰ ਚੋਰੀ ਨਹੀਂ ਕਰ ਸਕਦਾ” ਇਸ ਤੋਂ ਬਾਅਦ ਲਵਲੀਨ ਨੂੰ ਸਿੱਖ ਕੌਮ ਵਿਚ ਪੈਦਾ ਹੋਣ ਉਤੇ ਜੋ ਮਾਣ ਮਹਿਸੂਸ ਹੋਇਆ ਉਸਦੀ ਬਰਾਬਰਤਾ ਸ਼ਾਇਦ ਸ਼ਬਦਾਂ ਨਾਲ ਨਹੀਂ ਹੋ ਸਕੇਗੀ। ਉਸਦੇ ਹਾਵ-ਭਾਵ, ਚਿਹਰੇ ‘ਤੇ ਉਮੜੀ ਖੁਸ਼ੀ ਅਤੇ ਸੰਖੇਪ ਭਾਸ਼ਣ ਦੇ ਸ਼ਬਦਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਉਸਨੇ ਆਪਣੇ ਸੰਸਕਾਰਾਂ ਅਤੇ ਪੁਲਿਸ ਵਿਚ ਭਰਤੀ ਹੋਣ ਤੱਕ ਦਾ ਸਿਹਰਾ ਆਪਣੇ ਪਿਤਾ ਜੀ ਨੂੰ ਦਿੱਤਾ, ਜੋ ਕਿ ਬਹੁਤ ਹੀ ਸਾਦਗੀ ਭਰੇ ਜੀਵਨ ਦੇ ਮਾਲਕ ਹਨ।

Admin Punjab Guardian · Surrey
ਸੰਬੰਧਿਤ ਖ਼ਬਰਾਂ Related International →
Share on WhatsApp