ਨਿਊਯਾਰਕ ਫ਼ੈਸ਼ਨ ਵੀਕ ਵਿਚ ਕੈਟ ਵਾਕ ਕਰੇਗੀ ਸਿੰਨੀ ਲਿਓਨੀ
ਨਵੀਂ ਦਿੱਲੀ,: ਅਦਾਕਾਰਾ ਸੰਨੀ ਲਿਓਨੀ ਆਗਾਮੀ ਨਿਊਯਾਰਕ ਫ਼ੈਸ਼ਨ ਵੀਕ ਵਿਚ ਰੈਪ ‘ਤੇ ਚਲੇਗੀ ਅਤੇ ਫ਼ੈਸ਼ਨ ਦੇ ਇਸ ਮਸ਼ਹੂਰ ਆਯੋਜਨ ਵਿਚ ਰੈਪ ‘ਤੇ ਚੱਲਣ ਵਾਲੀ ਉਹ ਪਹਿਲੀ ਬਾਲੀਵੁਡ ਕਲਾਕਾਰ ਹੋਵੇਗੀ। 35 ਸਾਲ ਦੀ ਲਿਓਨੀ ਨੇ ਟਵੀਟਰ ‘ਤੇ ਖ਼ਬਰ ਨੂੰ ਸਾਂਝਾ ਕਰਦਿਆਂ ਕਿਹਾ ਕਿ ਉਹ ਨਿਊਯਾਰਕ ਫ਼ੈਸ਼ਨ ਵੀਕ ਦੇ ਉਦਘਾਟਨ ਸ਼ੋਅ ਵਿਚ ਮਸ਼ਹੂਰ ਡਿਜਾਇਨਰ ਅਰਜਨਾ ਕੋਚਰ ਲਈ ਰੈਂਪ ‘ਤੇ ਚਲੇਗੀ। ਉਨ੍ਹਾਂ ਟਵੀਟ ਕੀਤਾ ਕਿ ਬਹੁਤ ਉਤਸ਼ਾਹਤ ਹਾਂ। ਸੁਪਨਾ ਸੱਚ ਹੋ ਰਿਹਾ ਹੈ। ਮੈਂ ਅੱਠ ਸਤੰਬਰ 2016 ਨੂੰ ਅਰਚਨਾ ਕੋਚਰ ਦੇ ਉਪਨਿੰਗ ਸ਼ੋਅ ਲਈ ਨਿਊਯਾਰਕ ਫ਼ੈਸ਼ਨ ਵੀਕ ਐਸ ਐਸ 17 ਵਿਚ ਵਾਕ ਕਰ ਰਹੀ ਹਾਂ।
