ਨਿਊਯਾਰਕ : ਅਮਰੀਕਾ ਦੇ ਵਰਲਡ ਟਰੇਡ ਸੈਂਟਰ ਉੱਤੇ ਹਮਲੇ ਦੀ 15ਵੀਂ ਬਰਸੀ ਤੋਂ ਬਾਅਦ ਮੁਸਲਾਨਾਂ ਉੱਤੇ ਨਸਲੀ ਹਮਲਿਆਂ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਜਾਣਕਾਰੀ ਮੁਤਾਬਕ ਇਕ 36 ਸਾਲਾ ਮੁਸਲਿਮ ਔਰਤ ਜਿਸ ਨੇ ਧਾਰਮਿਕ ਪਹਿਰਾਵਾ ਪਾਇਆ ਹੋਇਆ ਸੀ, ਉੱਤੇ ਇਕ ਅਣਪਛਾਤੇ ਵਿਅਕਤੀ ਨੇ ਹਮਲਾ ਕਰ ਦਿੱਤਾ ਅਤੇ ਧੱਕਾਮੁੱਕੀ ਤੋਂ ਬਾਅਦ ਉਸ ਨੇ ਉਸ ਦੇ ਕੱਪੜਿਆਂ ਨੂੰ ਅੱਗ ਲਾ ਕੇ ਫੂਕ ਦਿੱਤਾ। ਇਹ ਘਟਨਾ 9/11 ਹਮਲੇ ਤੋਂ ਕੁਝ ਦਿਨ ਬਾਅਦ ਵਾਪਰੀ ਹੈ। ਪੁਲਿਸ ਸੂਤਰਾਂ ਨੇ ਦੱਸਿਆ ਕਿ ਮੁਸਲਿਮ ਔਰਤ ਦੀ ਪਛਾਣ ਨਹੀਂ ਹੋ ਸਕੀ ਹੈ, ਕਿਉਂਕਿ ਉਹ ਘਟਨਾ ਤੋਂ ਬਾਅਦ ਮੌਕੇ ਤੋਂ ਚਲੀ ਗਈ। ਉਨ•ਾਂ ਦੱਸਿਆ ਕਿ ਸਾਨੂੰ ਜਾਣਕਾਰੀ ਮਿਲੀ ਹੈ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਇਕ ਮੁਸਲਿਮ ਔਰਤ ਦੇ ਅੰਦਰੂਨੀ ਕੱਪੜੇ ਆਪਣੇ ਲਾਈਟਰ ਨਾਲ ਫੂਕ ਦਿੱਤੇ ਹਨ। ਹਾਲਾਂਕਿ ਘਟਨਾ ਵਿਚ ਔਰਤ ਵਾਲ਼-ਵਾਲ਼ ਬਚ ਗਈ ਹੈ। ਚਸ਼ਮਦੀਦਾਂ ਨੇ ਦੱਸਿਆ ਕਿ ਹਮਲਾਵਰ ਨੇ ਘਟਨਾ ਦੌਰਾਨ ਕੁਝ ਨਹੀਂ ਕਿਹਾ ਅਤੇ ਘਟਨਾ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ। ਅਮਰੀਕਨ ਇਸਲਾਮਿਕ ਰਿਲੇਸ਼ਨ ਦੀ ਨਿਊਯਾਰਕ ਇਕਾਈ ਨੇ ਘਟਨਾ ਦੀ ਤਿੱਖੀ ਆਲੋਚਨਾ ਕੀਤੀ ਹੈ। ਸੰਸਥਾ ਨੇ ਸ਼ਹਿਰ ਦੇ ਮੇਅਰ ਨੂੰ ਘਟਨਾ ਦੀ ਨਸਲੀ ਹਮਲੇ ਦੇ ਪੱਖ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਉੱਧਰ ਇਕ ਹੋਰ ਘਟਨਾ ਵਿਚ ਅਮਰੀਕਾ ਵਿਚ ਦੋ ਮੁਸਲਿਮ ਮਹਿਲਾਵਾਂ ਅਤੇ ਉਨ•ਾਂ ਦੇ ਦੋ ਬੱਚਿਆਂ ‘ਤੇ ਹਮਲੇ ਦੀ ਜਾਣਕਾਰੀ ਵੀ ਮਿਲੀ ਹੈ। ਹਮਲੇ ਦਾ ਦੋਸ਼ 32 ਸਾਲ ਦੀ ਅਮਰੀਕੀ ਮਹਿਲਾ ਹੇਲੀ ‘ਤੇ ਹੈ। ਦੋਸ਼ੀ ਮਹਿਲਾ ਨੂੰ ਬਰੁਕਲਿਨ ਤੋਂ ਕਾਬੂ ਕੀਤਾ ਗਿਆ ਹੈ। ਹੇਲੀ ਨੇ ਨਾ ਸਿਰਫ ਹਿਜਾਬ ਪਹਿਨਣ ਵਾਲੀ ਦੋਵੇਂ ਮਹਿਲਾਵਾਂ ‘ਤੇ ਹਮਲਾ ਕੀਤਾ ਬਲਕਿ ਸਟਰੌਲਰ ਵਿਚ ਪਏ ਉਨ•ਾਂ ਦੇ ਬੱਚਿਆਂ ਨੂੰ ਧੱਕਾ ਦਿੱਤਾ। ਦੋਸ਼ੀ ਮਹਿਲਾ ਨੇ ਮੁਸਲਿਮ ਮਹਿਲਾਵਾਂ ਨੂੰ ਕਿਹਾ ਕਿ ਤੁਹਾਨੂੰ ਇੱਥੇ ਰਹਿਣ ਦਾ ਕੋਈ ਹੱਕ ਨਹੀਂ, ਇਹ ਦੇਸ਼ ਛੱਡ ਦਿਓ। ਅਮਰੀਕੀ ਅਖ਼ਬਾਰ ਨਿਊਯਾਰਕ ਡੇਲੀ ਨਿਊਜ਼ ਦੇ ਮੁਤਾਬਕ, ਨਿਊਯਾਰਕ ਸ਼ੁੱਕਰਵਾਰ ਨੂੰ ਦੋਵੇਂ ਮੁਸਲਿਮ ਮਹਿਲਾਵਾਂ ਅਪਣੇ 11 ਅਤੇ 15 ਸਾਲ ਦੇ ਬੱਚਿਆਂ ਦੇ ਨਾਲ ਸ਼ਾਪਿੰਗ ਦੇ ਲਈ ਗਈ ਸੀ।
ਟਰੰਪ ਦਾ ਵੱਡਾ ਐਕਸ਼ਨ, ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਬਾਹਰ ਕੱਢਣ ਦੇ ਕਾਰਜਕਾਰੀ ਆਦੇਸ਼ ਤੇ ਕੀਤੇ ਦਸਤਖ਼ਤ
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਨੂੰ ਵਾਪਸ ਲੈਣ ਦੇ ਹੁਕਮ ਤੇ ਦਸਤਖ਼ਤ


