Skip to content
Tuesday, October 27, 2026 8°C · Fog · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
International

ਨਿਊ ਯਾਰਕ ਦੇ 9/11 ਹਮਲੇ ਦੀ ਯਾਦ ਵਿੱਚ ਸਿੱਖ ਧਰਮ ਨਾਲ ਜੁੜੀ ਪ੍ਰਦਰਸ਼ਨੀ ਵੀ

By Admin Published 2 min read

ਨਿਊ ਯਾਰਕ- ਨਿਊ ਯਾਰਕ ਵਿੱਚ ਹੋਏ 9/11 ਹਮਲੇ ਦੇ ਘਟਨਾ ਦੇ ਘਟਨਾ ਸਥਾਨ ਵੱਲ ਜਾ ਰਹੀ ਇੱਕ ਟਰੇਨ ਨੂੰ ਮੋੜ ਕੇ ਅਣਗਿਣਤ ਲੋਕਾਂ ਦੀ ਜਾਨ ਬਚਾਉਣ ਵਾਲੇ ਸਿੱਖ ਸਬਵੇਅ (ਮੈਟਰੋ) ਚਾਲਕ ਤੇ ਇੱਕ ਪ੍ਰਸਿੱਧ ਸਿੱਖ ਅਮਰੀਕੀ ਫੌਜੀ ਅਧਿਕਾਰੀ, ਸਿੱਖ ਭਾਈਚਾਰੇ ਦੇ ਉਨ੍ਹਾਂ ਲੋਕਾਂ ਵਿੱਚ ਸ਼ਾਮਲ ਹਨ, ਜਿਨ੍ਹਾਂ ਦੀਆਂ ਤਸਵੀਰਾਂ ਸਿੱਖਾਂ ਨਾਲ ਜੁੜੀਆਂ ਇੱਕ ਕਲਾ ਪ੍ਰਦਰਸ਼ਨੀ ਵਿੱਚ ਵਿਖਾਈਆਂ ਜਾਣਗੀਆਂ।

ਪ੍ਰਦਰਸ਼ਨੀ ਕਰਵਾਉਣ ਦਾ ਉਦੇਸ਼ ਅੱਤਵਾਦੀ ਹਮਲੇ ਤੋਂ ਬਾਅਦ ਸਿੱਖਾਂ ‘ਤੇ ਹੋਏ ਹਮਲੇ ਨੂੰ ਵੇਖਦਿਆਂ ਲੋਕਾਂ ਨੂੰ ਭਾਈਚਾਰੇ ਪ੍ਰਤੀ ਜਾਗਰੂਕ ਕਰਨਾ ਹੈ। ਅਮਰੀਕਾ ਦੇ 11 ਸਤੰਬਰ ਹਮਲੇ ਦੀ 15ਵੀਂ ਬਰਸੀ ਮਨਾਉਣ ਨਾਲ ਉਥੇ 17 ਤੋਂ 25 ਸਤੰਬਰ ਵਿਚਾਲੇ ਸਿੱਖ ਪ੍ਰੋਜੈਕਟ ਨਾਂਅ ਦੀ ਤਸਵੀਰ ਪ੍ਰਦਰਸ਼ਨੀ ਕਰਵਾਈ ਜਾਵੇਗੀ, ਜਿਸ ਵਿੱਚ ਦਸਤਾਰ ਅਤੇ ਦਾੜ੍ਹੀ ਸਮੇਤ ਸਿੱਖ ਧਰਮ ਨਾਲ ਜੁੜੀਆਂ ਚੀਜ਼ਾਂ ਨੂੰ ਪੇਸ਼ ਕੀਤਾ ਜਾਵੇਗਾ। ਨਾਗਰਿਕ ਅਧਿਕਾਰ ਗਰੁੱਪ ‘ਦਿ ਸਿੱਖ ਕੋਲਿਸ਼ਨ’ ਅਤੇ ਪ੍ਰਸਿੱਧ ਬ੍ਰਿਟਿਸ਼ ਫੋਟੋਗਰਾਫਰ ਅਮਿਤ ਅਤੇ ਨਰੂਪ ਮਿਲ ਕੇ ਪ੍ਰਦਰਸ਼ਨੀ ਕਰ ਰਹੇ ਹਨ। ਪ੍ਰਦਰਸ਼ਨੀ ਵਿੱਚ ਵੱਖ-ਵੱਖ ਉਮਰ ਦੇ ਚਾਲੀ ਸਿੱਖ ਅਮਰੀਕੀਆਂ ਦੀ ਪ੍ਰੋਟ੍ਰੇਟ ਲਾਈ ਗਈ ਹੈ। ਇਸ ਵਿੱਚ 2001 ਦੇ ਹਮਲੇ ਤੋਂ ਬਾਅਦ 15 ਸਾਲਾਂ ਵਿੱਚ ਸਾਹਮਣੇ ਆਈਆਂ ਚੁਣੌਤੀਆਂ ਨਾਲ ਨਜਿੱਠਣ ਵਿੱਚ ਭਾਈਚਾਰੇ ਦੀਆਂ ਮੁਸ਼ਕਲਾਂ ਅਤੇ ਦ੍ਰਿੜ੍ਹ ਸੰਕਲਪ ਦੀਆਂ ਕਹਾਣੀਆਂ ਬਿਆਨ ਕੀਤੀਆਂ ਜਾਣਗੀਆਂ।

ਇਸ ਪ੍ਰਦਰਸ਼ਨੀ ਵਿੱਚ ਜਿਨ੍ਹਾਂ ਲੋਕਾਂ ਦੀ ਤਸਵੀਰ ਲਾਈ ਹੈ, ਉਨ੍ਹਾਂ ਵਿੱਚ ਨਿਊ ਯਾਰਕ ਸਿਟੀ ਦੇ ਟ੍ਰੇਨ ਸੰਚਾਲਕ ਸਤਹਰਿ ਸਿੰਘ ਵੀ ਹਨ, ਜਿਨ੍ਹਾਂ ਨੇ ਹਮਲੇ ਦੇ ਦਿਨ ਘਟਨਾ ਸਥਾਨ ਵੱਲ ਜਾ ਰਹੀ ਟ੍ਰੇਨ ਦੇ ਉਲਟੀ ਦਿਸ਼ਾ ਵਿੱਚ ਮੋੜ ਕੇ ਕਈ ਲੋਕਾਂ ਦੀ ਜਾਨ ਬਚਾਈ ਸੀ। ਇਸ ਵਿੱਚ ਸਿੱਖ ਅਮਰੀਕੀ ਡਿਜ਼ਾਈਨਰ ਤੇ ਅਦਾਕਾਰ ਵਾਰਿਸ ਆਹਲੂਵਾਲੀਆ ਨੂੰ ਵੀ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਦੀ ਦਸਤਾਰ ਪਹਿਨਣ ਕਾਰਨ ਮੈਕਸੀਕੋ ਸਿਟੀ ਵਿੱਚ ਇੱਕ ਜਹਾਜ਼ ਵਿੱਚ ਸਵਾਰ ਨਹੀਂ ਹੋ ਦਿੱਤਾ ਗਿਆ ਸੀ।

Admin Punjab Guardian · Surrey
ਸੰਬੰਧਿਤ ਖ਼ਬਰਾਂ Related International →
Share on WhatsApp