ਓਟਵਾ:-: ਵਿਦੇਸ਼ ਮੰਤਰੀ ਕ੍ਰਿਸਟੀਆ ਫਰੀਲੈਂਡ ਦਾ ਕਹਿਣਾ ਹੈ ਕਿ ਉਹ ਆਪਣੇ ਹਮਰੁਤਬਾ ਅਮਰੀਕੀ ਅਧਿਕਾਰੀ ਰੌਬਰਟ ਲਾਈਥਜ਼ਰ ਨਾਲ ਨਾਫਟਾ ਸਬੰਧੀ ਮੁੜ ਗੱਲਬਾਤ ਕਰਨ ਲਈ ਇਸ ਹਫਤੇ ਹੀ ਵਾਸ਼ਿੰਗਟਨ ਪਰਤ ਰਹੀ ਹਨ। ਉਨ੍ਹਾਂ ਆਖਿਆ ਕਿ ਨਾਫਟਾ ਸਬੰਧੀ ਗੱਲਬਾਤ ਨੂੰ ਇਸ ਵਾਰੀ ਕਿਸੇ ਤਣ-ਪੱਤਣ ਲਾ ਕੇ ਹੀ ਉਹ ਮੁੜੇਗੀ। ਸੋਮਵਾਰ ਨੂੰ ਓਟਵਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫਰੀਲੈਂਡ ਨੇ ਆਖਿਆ ਕਿ ਉਨ੍ਹਾਂ ਦੀ ਅੱਜ ਵੀ ਲਾਈਥਜ਼ਰ ਤੇ ਉਨ੍ਹਾਂ ਦੀ ਟੀਮ ਨਾਲ ਗੱਲ ਹੋਈ ਸੀ। ਉਨ੍ਹਾਂ ਆਖਿਆ ਕਿ ਸਾਡੀ ਸਾਰਿਆਂ ਦੀ ਇਹੋ ਸਹਿਮਤੀ ਬਣੀ ਕਿ ਇਸ ਹਫਤੇ ਦੇ ਅਖੀਰ ਵਿੱਚ ਵਾਸ਼ਿੰਗਟਨ ਵਿੱਚ ਗੱਲਬਾਤ ਨੂੰ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਆਖਿਆ ਕਿ ਇਸ ਸਬੰਧ ਵਿੱਚ ਤਰੀਕ ਬਾਰੇ ਤਾਂ ਕੋਈ ਫੈਸਲਾ ਨਹੀਂ ਹੋਇਆ ਬੱਸ ਹਫਤੇ ਦੇ ਅਖੀਰ ਵਿੱਚ ਮੁਲਾਕਾਤ ਕਰਨ ਦੀ ਗੱਲ ਤੈਅ ਹੋਈ ਹੈ। ਫਰੀਲੈਂਡ ਨੇ ਆਖਿਆ ਕਿ ਉਨ੍ਹਾਂ ਦੇ ਵਾਰਤਾਕਾਰ ਵੀਰਵਾਰ ਤੇ ਸ਼ੁੱਕਰਵਾਰ ਨੂੰ ਅਮਰੀਕਾ ਦੀ ਰਾਜਧਾਨੀ ਵਿੱਚ ਹੀ ਸਨ ਤੇ ਉਹ ਤਕਨੀਕੀ ਪੱਧਰ ਉੱਤੇ ਆਪਣਾ ਕੰਮ ਕਰ ਰਹੇ ਹਨ। ਹੁਣ ਉਹ ਮੁੜ ਵਾਸ਼ਿੰਗਟਨ ਪਹੁੰਚ ਚੁੱਕੇ ਹਨ ਤੇ ਉੱਥੇ ਇਸ ਹਫਤੇ ਉਹ ਮੁੜ ਗੱਲਬਾਤ ਜਾਰੀ ਰੱਖਣਗੇ। ਫਰੀਲੈਂਡ ਨੇ ਆਖਿਆ ਕਿ ਕੈਨੇਡਾ ਅਮਰੀਕੀ ਅਧਿਕਾਰੀਆਂ ਨਾਲ ਲਗਾਤਾਰ ਗੱਲਬਾਤ ਕਰ ਰਿਹਾ ਹੈ ਤੇ ਇਸ ਹਫਤੇ
ਸਾਡੀ ਮੁਲਾਕਾਤ ਵੀ ਸਹੀ ਰਹੇਗੀ। ਇੱਥੇ ਦੱਸਣਾ ਬਣਦਾ ਹੈ ਕਿ ਕਈ ਮਾਮਲਿਆਂ ਵਿੱਚ ਅਜੇ ਵੀ ਗੱਲ ਨਹੀਂ ਬਣ ਸਕੀ ਹੈ, ਜਿਵੇਂ ਕਿ ਇਸ ਵਿੱਚ ਕੈਨੇਡਾ ਦੀ ਕਲਚਰਲ ਇੰਡਸਟਰੀਜ਼ ਦੀ ਹਿਫਾਜ਼ਤ ਤੇ ਕਿਸੇ ਵੀ ਤਰ੍ਹਾਂ ਦੇ ਟਰੇਡ ਸਬੰਧੀ ਵਿਵਾਦ ਨੂੰ ਸੁਲਝਾਉਣ ਲਈ ਚੈਪਟਰ 19 ਨੂੰ ਬਰਕਰਾਰ ਰੱਖਣ ਦਾ ਮਸਲਾ ਆਦਿ ਵੀ ਸ਼ਾਮਲ ਹਨ।
ਤ੍ਰਿਣਮੂਲ ਦੇ ਚੋਣ ਮੈਨੀਫੈਸਟੋ ’ਚ ਸੀ. ਏ. ਏ. ਰੱਦ ਕਰਨ ਦਾ ਵਾਅਦਾ
ਕੋਲਕਾਤਾ,– ਤ੍ਰਿਣਮੂਲ ਕਾਂਗਰਸ ਨੇ ਲੋਕ ਸਭਾ ਚੋਣਾਂ ਲਈ ਬੁੱਧਵਾਰ ਨੂੰ ਆਪਣਾ ਮੈਨੀਫੈਸਟੋ ਜਾਰੀ ਕੀਤਾ, ਜਿਸ ’ਚ ਕੇਂਦਰ ਦੀ ਸੱਤਾ ’ਚ ਆਉਣ ’ਤੇ ਕਈ ਸਮਾਜਿਕ ਕਲਿਆਣਕਾਰੀ