ਕੁਲਵਿੰਦਰ ਸਿੰਘ ਵਿਰਦੀ, ਸਿੱਧਵਾਂ ਬੇਟ : ਥਾਣਾ ਸਿੱਧਵਾਂ ਬੇਟ ਅਧੀਨ ਪੈਂਦੀ ਪੁਲਿਸ ਚੌਕੀ ਗਿੱਦੜਵਿੰਡੀ ਦੇ ਇੰਚਾਰਜ ਗੁਲਾਬ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਵੱਲੋਂ ਗਸ਼ਤ ਦੌਰਾਨ ਸਤਲੁਜ ਦਰਿਆ ‘ਚੋਂ ਦੋ ਟਰੈਕਟਰ ਸਮੇਤ ਟਰਾਲੀਆਂ ਦਰਿਆ ਸਤਲੁਜ ‘ਚੋਂ ਨਾਜਾਇਜ਼ ਮਾਈਨਿੰਗ ਕਰਕੇ ਆਉਂਦੇ ਵਿਖਾਈ ਦਿੱਤੇ। ਚੌਕੀ ਇੰਚਾਰਜ ਗੁਲਾਬ ਸਿੰਘ ਵੱਲੋਂ ਰੋਕੇ ਜਾਣ ਤੇ ਪੁਲਿਸ ਨੂੰ ਵੇਖਦਿਆਂ ਹੀ ਉਹ ਟਰਾਲੀਆਂ ਛੱਡ ਕੇ ਆਪਣੇ ਟਰੈਕਟਰ ਭਜਾ ਕੇ ਲੈ ਕੇ ਗਏ।

ਤਫਤੀਸ਼ ਦੌਰਾਨ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਦੀ ਪਛਾਣ ਮਨਜੀਤ ਸਿੰਘ ਉਰਫ ਗੋਰਾ ਵਾਸੀ ਦਸਮੇਸ਼ ਨਗਰ ਪਰਜੀਆਂ ਖੁਰਦ ਥਾਣਾ ਮਹਿਤਪੁਰ, ਗੁਰਪ੍ਰਰੀਤ ਸਿੰਘ ਉਰਫ ਗੋਪੀ ਵਾਸੀ ਮਲਸੀਹਾਂ ਲਾਗੇ ਕੱਚੀ ਸਰਾਂ ਖਾਂਹ ਥਾਣਾ ਸ਼ਾਹਕੋਟ (ਜਲੰਧਰ) ਤੇ ਮਨਦੀਪ ਸਿੰਘ ਉਰਫ ਬਿੱਕੀ ਵਾਸੀ ਬਾਂਗੀਵਾਲ ਥਾਣਾ ਮਹਿਤਪੁਰ (ਜਲੰਧਰ) ਵਜੋਂ ਹੋਈ। ਉਕਤ ਮੁਲਜ਼ਮਾਂ ਖ਼ਿਲਾਫ਼ ਥਾਣਾ ਸਿੱਧਵਾਂ ਬੇਟ ਵਿਖੇ ਮਾਈਨਿੰਗ ਐਕਟ ਤਹਿਤ ਮੁਕੱਦਮਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।