ਸਟਾਫ ਰਿਪੋਰਟਰ, ਖੰਨਾ : ਸਿਹਤ ਵਿਭਾਗ ਵੱਲੋਂ 21 ਨਵੰਬਰ ਤੋਂ 4 ਦਸੰਬਰ ਤਕ ਨਸਬੰਦੀ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਡਾ. ਰਵੀ ਦੱਤ ਐੱਸਐੱਮਓ ਸੀਐੱਚਸੀ ਮਾਨੂੰਪੁਰ ਨੇ ਦੱਸਿਆ ਇਸ ਪੰਦਰਵਾੜੇ ਨੂੰ ਦੋ ਫੇਜ਼ ‘ਚ ਵੰਡਿਆ ਗਿਆ ਹੈ। ਪਹਿਲਾ ਹਫਤਾ ਮੋਬਲਾਈਜੇਸ਼ਨ ਫੇਸ ਹੋਵੇਗਾ ਜਿਸ ਦੌਰਾਨ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਲੋਕਾਂ ਨੂੰ ਨਸਬੰਦੀ ਕਰਵਾਉਣ ਦੇ ਫਾਇਦਿਆਂ ਸਬੰਧੀ ਜਾਗਰੂਕ ਤੇ ਮੋਟੀਵੇਟ ਕੀਤਾ ਜਾਵੇਗਾ। ਦੂਸਰੇ ਹਫਤੇ ਦੌਰਾਨ ਨਿਸ਼ਚਿਤ ਹਸਪਤਾਲਾਂ ‘ਚ ਨਸਬੰਦੀ ਦੇ ਕੇਸ ਕੀਤੇ ਜਾਣਗੇ।
ਉਨ੍ਹਾਂ ਕਿਹਾ ਨਸਬੰਦੀ ਪਰਿਵਾਰ ਨਿਯੋਜਨ ਦਾ ਪੱਕਾ ਤਰੀਕਾ ਹੈ ਜਿਸ ਅਧੀਨ ਮਰਦ ਨਸਬੰਦੀ ਕਰਵਾ ਕੇ ਆਪਣੇ ਪਰਿਵਾਰ ਨੂੰ ਸੀਮਿਤ ਰੱਖ ਸਕਦੇ ਹਨ। ਇਹ ਪੂਰੀ ਤਰ੍ਹਾ ਸਰਲ ਅਤੇ ਸੁਰਖਿਅਤ ਹੈ। ਬੀਈਈ ਗੁਰਦੀਪ ਸਿੰਘ ਨੇ ਕਿਹਾ ਕੇ ਨਸਬੰਦੀ ਕਰਵਾਉਣ ਵਾਲਿਆ ਨੂੰ ਵਿਭਾਗ ਵੱਲੋਂ 1100 ਰੁਪਏ ਦੀ ਰਕਮ ਤੇ ਮੋਟੀਵੇਟਰ ਨੂੰ 200 ਰੁਪਏ ਇੰਨਸੈਂਟਿਵ ਵੀ ਦਿੱਤਾ ਜਾਵੇਗਾ। ਇਸ ਮੌਕੇ ਜਰਨੈਲ ਸਿੰਘ, ਕੁਲਵੀਰ ਸਿੰਘ ਈਸੜੂ ਆਦਿ ਹਾਜ਼ਰ ਸਨ।


