ਗੁਰਜੀਤ ਸਿੰਘ ਖ਼ਾਲਸਾ, ਰਾੜਾ ਸਾਹਿਬ : ਪੰਜਾਬ ਐਗਰੋ ਫੂਡ ਕਾਰਪੋਰੇਸ਼ਨ ਦੇ ਨਵ ਨਿਯੁਕਤ ਡਾਇਰੈਕਟਰ ਐਡਵੋਕੇਟ ਗੁਰਦਰਸ਼ਨ ਸਿੰਘ ਕੂਹਲੀ ਦਾ ਪਿੰਡ ਜੀਰਖ ਵਿਖੇ ‘ਆਪ’ ਦੇ ਟਕਸਾਲੀ ਵਰਕਰਾਂ ਵੱਲੋਂ ਉਚੇਚੇ ਤੌਰ ‘ਤੇ ਸਨਮਾਨ ਕੀਤਾ ਗਿਆ। ਆਮ ਆਦਮੀ ਪਾਰਟੀ ਹਲਕਾ ਪਾਇਲ ਦੇ ਸੀਨੀਅਰ ਆਗੂਆਂ ਨੇ ਪਿੰਡ ਜੀਰਖ ਵਿਖੇ ਐਡਵੋਕੇਟ ਕੂਹਲੀ ਨੂੰ ਸਿਰੋਪਾਓ ਭੇਟ ਕਰਦਿਆਂ ਵਧਾਈ ਦਿੱਤੀ। ਰਛਪਾਲ ਸਿੰਘ ਜੀਰਖ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਉਨ੍ਹਾਂ ਕੂਹਲੀ ਨੂੰ ਡਾਇਰੈਕਟਰ ਬਣਾ ਕੇ ਟਕਸਾਲੀ ਆਗੂ ਨੂੰ ਜੋ ਮਾਣ ਸਨਮਾਨ ਦਿੱਤਾ ਹੈ ਉਸ ਲਈ ਉਹ ਸਦਾ ਰਿਣੀ ਰਹਿਣਗੇ। ਉਨ੍ਹਾਂ ਕਿਹਾ ਕੂਹਲੀ ਦੀ ਹਲਕਾ ਪਾਇਲ ਤੇ ਜ਼ਿਲ੍ਹਾ ਲੁਧਿਆਣਾ ਨੂੰ ਵੱਡੀ ਦੇਣ ਹੈ, ਕਿਉਂਕਿ ਉਹ 2014 ਤੋਂ ਪਾਰਟੀ ਨੂੰ ਮਜ਼ਬੂਤ ਕਰਨ ਲਈ ਆਪਣਾ ਯੋਗਦਾਨ ਪਾ ਰਹੇ ਹਨ।

ਐਡਵੋਕੇਟ ਕੂਹਲੀ ਨੇ ‘ਆਪ’ ਦੇ ਟਕਸਾਲੀ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਮੁੱਖ ਮੰਤਰੀ ਵੱਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਸਰਪੰਚ ਹਰਟਹਿਲ ਸਿੰਘ ਧੌਲ ਖ਼ੁਰਦ, ਦਲਜੀਤ ਸਿੰਘ ਜੀਰਖ, ਸਰਪੰਚ ਸ਼ਿਲੰਦਰ ਸਿਘ ਬੱਗਾ ਕਿਲ੍ਹਾ ਹਾਂਸ ,ਦੀਦਾਰ ਸਿੰਘ ਘੁਡਾਣੀ ਕਲਾਂ ਆਦਿ ਹਾਜ਼ਰ ਸਨ।