ਡਿਜੀਟਲ ਡੈਸਕ, ਸ੍ਰੀਨਗਰ: ਨਵਾਂ ਸਾਲ ਸ਼ੁਰੂ ਹੋਣ ‘ਚ ਕੁਝ ਹੀ ਘੰਟੇ ਬਚੇ ਹਨ, ਜਿਸ ਨੂੰ ਲੈ ਕੇ ਹਰ ਕਿਸੇ ਨੇ ਵੱਖ-ਵੱਖ ਤਿਆਰੀਆਂ ਕਰ ਰੱਖੀਆਂ ਹਨ। ਉੱਥੇ, ਕੁਝ ਸੈਲਾਨੀ ਸ੍ਰੀਨਗਰ ਦੇ ਗੁਲਮਰਗ ਪਹੁੰਚੇ, ਜਿੱਥੇ ਉਹ ਬਰਫ਼ ਦਾ ਅਨੰਦ ਲੈਂਦੇ ਹੋਏ ਦਿਖਾਈ ਦਿੱਤੇ। ਬਰਫ਼ਬਾਰੀ ਨੇ ਜਿਵੇਂ ਸੈਲਾਨੀਆਂ ਦੀਆਂ ਖ਼ੁਸ਼ੀਆਂ ਨੂੰ ਦੁੱਗਣਾ ਕਰ ਦਿੱਤਾ ਹੈ। ਇਸ ਦੀਆਂ ਕੁਝ ਖ਼ੂਬਸੂਰਤ ਤਸਵੀਰਾਂ ਸਾਹਮਣੇ ਆਈਆਂ ਹਲ, ਜੋ ਤੁਹਾਨੂੰ ਕਾਫ਼ੀ ਪਸੰਦ ਆਉਣਗੀਆਂ।

ਸੈਲਾਨੀਆਂ ਨਾਲ ਗੁਲਜ਼ਾਰ ਹੋਏ ਸ੍ਰੀਨਗਰ ਦੇ ਗੁਲਮਰਗ ‘ਚ ਆਈਸ ਸਕੈਟਿੰਗ ਕਰਦੇ ਲੋਕ, ਇਸ ਦੌਰਾਨ ਕੁਝ ਬਰਫ਼ਬਾਰੀ ਨਾਲ ਤਸਵੀਰਾਂ ਵੀ ਕਲਿੱਕ ਕਰਵਾਉਂਦੇ ਹੋਏ ਨਜ਼ਰ ਆਏ।

ਗੁਲਮਰਗ ‘ਚ ਬਰਫ਼ ‘ਚ ਮਸਤੀ ਕਰਦੇ ਨਜ਼ਰ ਆਏ ਜੋੜੇ, ਸਾਥੀ ਲਈ ਇਹ ਸਭ ਤੋਂ ਖ਼ੂਬਸੂਰਤ ਥਾਂਵਾਂ ‘ਚੋਂ ਇਕ ਹੈ।

ਬਰਫ਼ਬਾਰੀ ‘ਚ ਸੈਲਾਨੀ ਕਾਫ਼ੀ ਮਸਤੀ ਕਰਦੇ ਨਜ਼ਰ ਆਏ। ਸ੍ਰੀਨਗਰ ਤੋਂ 50 ਕਿਲੋਮੀਟਰ ਉੱਤਰ ‘ਚ ਅੱਠ ਹਜ਼ਾਰ ਫੁੱਟ ਦੀ ਉੱਚਾਈ ‘ਤੇ ਮੌਜ਼ੂਦ ਗੁਲਮਰਗ ਨੂੰ ‘ਏਸ਼ੀਆ ਦਾ ਸਵਿੱਟਜ਼ਰਲੈਂਡ’ ਵੀ ਕਿਹਾ ਜਾਂਦਾ ਹੈ।

ਬਰਫ਼ ਨਾਲ ਖੇਡੇ ਹੋਏ ਜੋੜਿਆਂ ਨੇ ਫੋਟੋ ਕਲਿੱਕ ਕਰਵਾਉਣ ਦਾ ਕੋਈ ਮੌਕਾ ਨਹੀਂ ਛੱਡਿਆ, ਇਸ ਦੌਰਾਨ ਜੋੜੇ ਕਾਫ਼ੀ ਮਸਤੀ ਕਰਦੇ ਵੀ ਦਿਖਾਈ ਦਿੱਤੇ।

ਬਰਫ਼ ‘ਚ ਨਵੇਂ ਸਾਲ ਨੂੰ ਲਿਖ ਕੇ ਪਰਿਵਾਰ ਸਣੇ ਮੌਜ ਮਸਤੀ ਕਰਦੇ ਹੋਏ ਸੈਲਫ਼ੀ ਲੈਂਦਾ ਸ਼ਖ਼ਸ।

ਬਰਫ਼ੀਲੀਆਂ ਥਾਵਾਂ ‘ਤੇ ਜਾਓ ਅਤੇ ਸਕੇਟਿੰਗ ਦਾ ਮਜ਼ਾ ਨਾ ਲਓ, ਅਜਿਹਾ ਹੋ ਨਹੀਂ ਸਕਦਾ। ਸੈਲਾਨੀ ਨਵੇਂ ਸਾਲ ਦੇ ਆਗ਼ਾਜ਼ ਨੂੰ ਲੈ ਕੇ ਕਾਫ਼ੀ ਇੰਜੁਆਏ ਕਰਦੇ ਨਜ਼ਰ ਆਏ।

ਬਰਫ਼ ‘ਚ ਮਸਤੀ ਕਰਦੀ ਹੋਈ ਲੜਕੀ।