ਸੰਜੀਵ ਗੁਪਤਾ, ਜਗਰਾਓਂ : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁੁਰਬ ਦੀ ਖੁੁਸ਼ੀ ‘ਚ ਗੁਰਦੁਆਰਾ ਸਿੰਘ ਸਭਾ ਤਹਿਸੀਲ ਰੋਡ ਤੋਂ ਸਜਾਏ ਗਏ ਨਗਰ ਕੀਰਤਨ ਸਮੇਂ ਸੇਵਾਵਾਂ ਨਿਭਾਉਣ ਵਾਲੇ ਸੇਵਾਦਾਰਾਂ ਨੂੰ ਸਨਮਾਨਿਤ ਕੀਤਾ ਗਿਆ।

ਇਸ ਸਮੇਂ ਨਗਰ ਕੀਰਤਨ ਦੇ ਪੂਰੇ ਰਸਤੇ ਫੁੱਲਾਂ ਦੀ ਵਰਖਾ ਕਰਨ ਵਾਲੇ ਨੌਜਵਾਨ ਚਰਨਜੀਤ ਸਿੰਘ ਪੱਪੂ ਨੂੰ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਤੇ ਗੁਰਪੁਰਬ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਗੁਰੂ ਸਾਹਿਬ ਦਾ ਜਿੰਨਾਂ ਵੀ ਸਤਿਕਾਰ ਕੀਤਾ ਜਾਵੇ ਘੱਟ ਹੈ। ਨਗਰ ਕੀਰਤਨ ਮੌਕੇ ਇਨ੍ਹਾਂ ਨੌਜਵਾਨਾਂ ਨੇ ਗੁਰੂ ਸਾਹਿਬ ਦੀ ਪਾਲਕੀ ਅੱਗੇ ਫੁੱਲ ਬਿਖੇਰ ਕੇ ਤੇ ਰਸਤੇ ‘ਚ ਸਫਾਈ ਕਰਕੇ ਜੋ ਸੇਵਾ ਨਿਭਾਈ ਹੈ ਉਹ ਸ਼ਲਾਘਾਯੋਗ ਹੈ। ਅਜਿਹੀਆਂ ਸੇਵਾਵਾਂ ਭਾਗਾਂ ਵਾਲਿਆਂ ਨੂੰ ਹੀ ਨਸੀਬ ਹੁੰਦੀਆਂ ਹਨ।

ਨੌਜਵਾਨ ਵਧਾਈ ਦੇ ਪਾਤਰ ਹਨ ਜਿਨਾਂ੍ਹ ਨੇ ਸਾਰਾ ਦਿਨ ਨਗਰ ਕੀਰਤਨ ਸਮੇਂ ਸਾਫ ਸਫਾਈ ਤੇ ਗੁੁਰੂ ਸਾਹਿਬ ਉਪਰ ਸਾਰੇ ਰਸਤੇ ਫੁੱਲਾਂ ਦੀ ਵਰਖਾ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲਾ ਕੀਤਾ ਹੈ। ਇਸ ਮੌਕੇ ਭਾਈ ਗਰੇਵਾਲ ਤੇ ਗੁਰਪੁਰਬ ਕਮੇਟੀ ਦੇ ਪ੍ਰਧਾਨ ਠੇਕੇਦਾਰ ਹਰਵਿੰਦਰ ਸਿੰਘ ਚਾਵਲਾ, ਗੁਰਪ੍ਰਰੀਤ ਸਿੰਘ ਭਜਨਗੜ੍ਹ, ਇਸ਼ਟਪ੍ਰਰੀਤ ਸਿੰਘ, ਅਵਤਾਰ ਸਿੰਘ ਮਿਗਲਾਨੀ, ਜਨਪ੍ਰਰੀਤ ਸਿੰਘ, ਖਜਾਨਚੀ ਗੁਰਦੀਪ ਸਿੰਘ ਦੂਆ ਹਾਜ਼ਰ ਸਨ।