Ad-Time-For-Vacation.png

ਦੂਜਾ ਲਾਹੌਰ ਸਾਜਿਸ਼ ਕੇਸ ਸ਼ਤਾਬਦੀ ਸਮਾਗਮ ਨੇ ਗੁ. ਸਿੰਘ ਸਭਾ ਰੈਂਟਨ (ਸਿਆਟਲ) ਵਿਖੇ ਆਪਣੀ ਅਮਿੱਟ ਛਾਪ ਛੱਡੀ

ਸਿਆਟਲ (ਅਵਤਾਰ ਸਿੰਘ ਆਦਮਪੁਰੀ):ਬੀਤੇ ਦਿਨੀ 12 ਜੂਨ ਨੂੰ ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕਨੇਡਾ ਦੇ ਨਿੱਘੇ ਸਹਿਯੋਗ ਨਾਲ ਗੁ. ਸਿੰਘ ਸਭਾ ਰੈਂਟਨ (ਸਿਆਟਲ) ਵਿਖੇ ਇਕ ਵੱਡਾ ਤੇ ਭਰਵਾਂ ਸਮਾਗਮ ਦੂਜੇ ਲਾਹੌਰ ਸਾਜਿਸ਼ ਕੇਸ ਸ਼ਤਾਬਦੀ ਨੂੰ ਸਮਰਪਿਤ ਕੀਤਾ ਗਿਆ।ਇਸ ਸਮਾਗਮ ਵਿਚ ਕਨੇਡਾ ਤੋਂ ਵਿਸ਼ੇਸ਼ ਤੌਰ ਤੇ ਪੁੱਜੇ ਟਰੱਸਟ ਦੇ ਰੂਹੇ ਰਵਾਂ ਵਿਦਵਾਨ ਤੇ ਚਿੰਤਕ ਜੈਤੇਗ ਸਿੰਘ ਅਨੰਤ ਨੇ ਦੂਸਰੇ ਲਾਹੌਰ ਸਾਜਿਸ਼ ਕੇਸ ਤੇ ਅਧਾਰਿਤ ਆਪਣੇ ਰੰਗਦਾਰ ਸਲਾਈਡ ਸ਼ੋਅ ਰਾਹੀਂ ਭਾਰਤ ਦੀ ਆਜ਼ਾਦੀ ਦੀ ਹਥਿਆਰਬੰਦ ਲੜਾਈ ਦੀ ਇਸ ਅਹਿਮ ਕੜੀ ਤੇ ਗਦਰੀ ਬਾਬਿਆਂ ਦੀ ਕੁਰਬਾਨੀ ਦੇ ਅਣਫੋਲੇ ਵਰਕਿਆਂ ਨੂੰ ਇਕ ਇਕ ਕਰ ਕੇ ਪੇਸ਼ ਕੀਤਾ।ਦੂਜਾ ਲਾਹੌਰ ਸਾਜਿਸ਼ ਕੇਸ ਜਿਸਦਾ ਫੈਸਲਾ ਅੱਜ ਤੋਂ ਇਕ ਸੌ ਸਾਲ ਪਹਿਲਾਂ 30 ਮਾਰਚ 1916 ਨੂੰ ਸੈਂਟਰਲ ਜੇਲ੍ਹ ਲਾਹੌਰ ਵਿਚ ਲੱਗੀ ਵਿਸ਼ੇਸ਼ ਅਦਾਲਤ ਵਿਚ ਕੀਤਾ ਜਾਂਦਾ ਹੈ।ਜਿਸ ਵਿਚ ਕੁਝ 76 ਮੁਲਜਮ ਸ਼ਾਮਲ ਸਨ, ਜਿਹਨਾਂ ਵਿਚੋਂ 5 ਨੂੰ ਫਾਂਸੀ ਲੱਗੀ 46 ਨੂੰ ਉਮਰ ਕੈਦ ਤੇ 8 ਨੂੰ ਮਿਆਦੀ ਸਜਾਵਾਂ ਦਿੱਤੀਆਂ ਗਈਆਂ ਸਨ।

ਭਾਈ ਉ੍ਨਤਮ ਸਿੰਘ ਹਾਂਸ, ਭਾਈ ਈਸ਼ਰ ਸਿੰਘ ਢੁੱਡੀਕੇ, ਭਾਈ ਵੀਰ ਸਿੰਘ, ਭਾਈ ਰੰਗਾ ਸਿੰਘ ਤੇ ਭਾਈ ਰੂੜ ਸਿੰਘ ਨੇ ਹੱਸਦੇ ਹੋਏ ਫਾਂਸੀ ਦੇ ਤਖਤੇ ਤੇ ਚੜ੍ਹ ਸ਼ਹਾਦਤ ਦੇ ਜਾਮ ਪੀਤੇ।ਇਸ ਕੇਸ ਵਿਚ ਮਹੱਤਵਪੂਰਨ ਇਹ ਗੱਲ ਵੇਖਣ ਵਿਚ ਆਈ ਕਿ ਸਭ ਤੋਂ ਵੱਧ ਸਜਾਵਾਂ ਦੇ ਪਾਤਰ ਭਾਈ ਰਣਧੀਰ ਸਿੰਘ ਦੇ ਸੰਗੀ ਸਾਥੀ ਤੇ ਮਾਲਵਾ ਖਾਲਸਾ ਸਕੂਲ ਲੁਧਿਆਣਾ ਦੇ ਉਹ ਜੁਝਾਰੂ ਨੌਜਵਾਨ ਸ਼ਾਮਲ ਹੋਏ ਜੋ ਭਾਈ ਰਣਧੀਰ ਸਿੰਘ ਦੀ ਪ੍ਰੇਰਨਾ ਤੇ ਪ੍ਰਭਾਵ ਹੇਠ ਬਾਣੀ ਤੇ ਬਾਣੇ ਨਾਲ ਜੁੜੇ ਸਨ।ਇਸ ਕੇਸ ਵਿਚ ਭਾਈ ਸਾਹਿਬ ਰਣਧੀਰ ਸਿੰਘ, ਬਾਬਾ ਵਿਸਾਖਾ ਸਿੰਘ ਦਦੇਹਰ, ਭਾਈ ਹਰਨਾਮ ਸਿੰਘ ਕਾਲਾ ਸੰਘਾ, ਭਾਈ ਅਤਰ ਸਿੰਘ ਢੀਕਮਪੁਰ, ਗਿ. ਨਾਹਰ ਸਿੰਘ ਗੁੱਜਰਵਾਲ, ਭਾਈ ਪਾਲਾ ਸਿੰਘ ਢੁੱਡੀਕੇ ਜਿਹਨਾਂ ਨੂੰ ਉਮਰ ਕੈਦਾਂ ਕਾਲੇ ਪਾਣੀ ਦੀ ਸਜਾ ਤੇ ਜਾਇਦਾਦ ਜਬਤ ਦੀਆਂ ਕਠੋਰ ਸਜਾਵਾਂ ਦੇ ਹੁਕਮ ਦਿੱਤੇ ਗਏ।ਉਹਨਾਂ ਆਪਣੇ ਕਲਾਤਮਿਕ ਸਲਾਈਡ ਸ਼ੋਅ ਰਾਹੀਂ ਸ਼ਾਨਦਾਰ ਕੁਰਬਾਨੀਆਂ, ਵਿਰਸੇ ਤੇ ਵਿਰਾਸਤ ਤੇ ਕੀਤੇ ਇਤਿਹਾਸਕ ਕਾਰਜਾਂ ਨੂੰ ਜੱਗ ਜਾਹਰ ਕੀਤਾ।

ਨਾਮਵਰ ਸਿੱਖ ਵਿਦਵਾਨ ਜੈਤੇਗ ਸਿੰਘ ਅਨੰਤ ਦੇ ਜਿੱਥੇ ਭਾਰਤ ਵਿਚ ਇਕ ਦਰਜਨ ਤੋਂ ਉਤੇ ਲਾਹੌਰ ਸਾਜਿਸ਼ ਕੇਸ ਨੂੰ ਸਮਰਪਿਤ ਸਮਾਗਮਾਂ ਦਾ ਜ਼ਿਕਰ ਕੀਤਾ ਉਥੇ ਆਪਣੇ 2016 ਵਿਚ ਲਹਿੰਦੇ ਪੰਜਾਬ ਵਿਚ ਪੰਜਾਬ ਯੂਨੀਵਰਸਿਟੀ ਲਾਹੌਰ, ਇਸਲਾਮੀਆ ਕਾਲਜ ਗੁੱਜਰਾਂਵਾਲਾ, ਜੀ ਜੀ ਸੀ ਯੁਨੀਵਰਸਿਟੀ ਫੈਸਲਾਬਾਦ, ਪੰਜਾਬੀ ਅਕਾਡਮੀ ਲਾਹੌਰ ਵਿਚ ਕੀਤੇ ਗਏ ਸਮਾਗਮਾਂ ਵਿਚ ਮਿਲੇ ਭਰਵੇਂ ਹੁੰਗਾਰੇ ਦੀ ਪ੍ਰਸੰਸਾ ਕੀਤੀ।ਉਹਨਾਂ ਦੱਸਿਆ ਡਾ. ਮੁਹੰਮਦ ਇਕਬਾਲ ਚਾਵਲਾ ਡੀਨ ਤੇ ਮੁਖੀ ਇਤਿਹਾਸ ਵਿਭਾਗ, ਪੰਜਾਬ ਯੁਨੀਵਰਸਿਟੀ ਲਾਹੌਰ ਤੇ ਡਾ. ਨਬੀਲਾ ਰਹਿਮਾਨ ਨਾਮਵਰ ਵਿਦਵਾਨ ਵੱਲੋਂ ਵਿਖਾਈ ਦਿਲਚਸਪੀ ਕਾਰਨ ਲਾਹੌਰ ਤੇ ਫੈਸਲਾਬਾਦ ਦੇ ਅਨੇਕਾਂ ਵਿਦਿਆਰਥੀ, ਲਾਹੌਰ ਸਾਜਿਸ਼ ਕੇਸ, ਗਦਰ ਲਹਿਰ ਤੇ ਭਾਈ ਰਣਧੀਰ ਸਿੰਘ ਉਤੇ ਪੀ ਅੇੈਚ ਡੀ ਤੇ ਐਮ ਫਿਲ ਦੇ ਖੋਜ ਕਾਰਜ ਕਰਨ ਦਾ ਪੱਕਾ ਮਨ ਬਣਾ ਚੁੱਕੇ ਹਨ।ਇਤਿਹਾਸਕ ਤੇ ਮਹੱਤਵਪੂਰਨ ਕਲਾਤਮਕ ਸਮਗਰੀ ਨੂੰ ਆਪਣੇ ਸ਼ਾਨਦਾਰ ਸਲਾਈਡ ਸ਼ੋਅ ਰਾਹੀਂ ਸੰਗਤਾਂ ਦੇ ਠਾਠਾਂ ਮਾਰਦੇ ਇਕੱਠ ਵਿਚ ਆਪਣੀ ਅਮਿੱਟ ਛਾਪ ਛੱਡੀ।ਕਨੇਡਾ ਤੋਂ ਪੁੱਜੇ ਭਾਈ ਜਗਜੀਤ ਸਿੰਘ ਤੱਖਰ ਨੇ ਲਾਹੌਰ ਸਾਜਿਸ਼ ਕੇਸ ਦੇ ਪੰਜਾਬ ਦੇ ਨਾਇਕ ਭਾਈ ਸਾਹਿਬ ਰਣਧੀਰ ਸਿੰਘ ਦੇ ਹਜਾਰੀ ਬਾਗ ਜੇਲ੍ਹ ਸਮੇਂ ਗਿ. ਹੀਰਾ ਸਿੰਘ ਦਰਦ ਦੀ ਲਿਖੀ ਕਾਵਿ ਟੁਕੜੀ ਨੂੰ ਆਪਣੀ ਦਮਦਾਰ ਆਵਾਜ ਤੇ ਵਿਲੱਖਣ ਅੰਦਾਜ ਵਿਚ ਪੇਸ਼ ਕੀਤਾ।

ਇਸ ਵਿਸ਼ੇਸ਼ ਸਮਾਗਮ ਵਿਚ ਭਾਈ ਜਰਨੈਲ ਸਿੰਘ ਤੇ ਭਾਈ ਪਰਮਜੀਤ ਸਿੰਘ ਦੇ ਕੀਰਤਨੀ ਜਥਿਆਂ ਨੂੰ ਰਸਭਿੰਨਾ ਗੁਰੁ ਜਸ ਗਾਇਨ ਕੀਤਾ।ਗਿ. ਸ਼ੇਰ ਸਿੰਘ ਤੇ ਭਾਈ ਨਿਸ਼ਾਨ ਸਿੰਘ ਨੇ ਕਥਾ ਰਾਹੀਂ ਗੁਰੁ ਇਤਿਹਾਸ ਦੇ ਸੁਨਹਿਰੇ ਪੰਨਿਆਂ ਨੂੰ ਸੰਗਤਾਂ ਦੀ ਨਜ਼ਰ ਕੀਤਾ।

ਪੰਥ ਦਰਦੀ ਤੇ ਨਾਮਵਰ ਕਵੀ ਭਾਈ ਅਵਤਾਰ ਸਿੰਘ ਆਦਮਪੁਰੀ ਤੇ ਭੇੈਣ ਸੁਰਿੰਦਰ ਕੌਰ ਨੇ ਗਦਰੀ ਯੋਧਿਆਂ ਤੇ ਲਾਈ ਗਈ ਪੁਸਤਕ ਪ੍ਰਦਰਸ਼ਨੀ ਰਾਹੀਂ ਗਿਆਨ ਦਾ ਚਾਨਣ ਵੰਡਿਆ।ਸਮਾਗਮ ਵਿਚ ਭਾਈਚਾਰੇ ਦੀਆਂ ਉ੍ਨਘੀਆਂ ਹਸਤੀਆਂ, ਲੇਖਕ, ਵਿਦਵਾਨ, ਪੰਥ ਦਰਦੀਆਂ ਦੀ ਸ਼ਮੂਲੀਅਤ ਚਾਰ ਚੰਨ ਲਾ ਰਹੀ ਸੀ।ਇਸ ਅਵਸਰ ਤੇ ਭਾਈ ਜੇੈਤੇਗ ਸਿੰਘ ਅਨੰਤ ਤੇ ਭਾਈ ਜਗਜੀਤ ਸਿੰਘ ਤੱਖਰ ਨੂੰ ਗੁ. ਸਿੰਘ ਸਭਾ ਰੈਂਟਨ ਵੱਲੋਂ ਮੁਖ ਵਜੀਰ ਗਿ. ਸ਼ੇਰ ਸਿੰਘ ਵੱਲੋਂ ਸਿਰੋਪਾਓ ਬਖਸ਼ਿਸ਼ ਕੀਤੇ ਗਏ।ਸਮਾਗਮ ਵਿਚ ਭਾਈ ਸ਼ਰਨਜੀਤ ਸਿੰਘ, ਹਰਿੰਦਰਪਾਲ ਸਿੰਘ ਬੈਂਸ, ਮਾ. ਦਲਬੀਰ ਸਿੰਘ, ਨਾਮਵਰ ਲੇਖਕ ਵਾਸਦੇਵ ਸਿੰਘ ਪਰਿਹਾਰ, ਅਮਰਜੀਤ ਸਿੰਘ ਤਰਸਿੱਕਾ, ਈਸ਼ਰ ਸਿੰਘ ਗਰਚਾ, ਭਾਈ ਮਲਕੀਅਤ ਸਿੰਘ ਅਖੰਡਕੀਰਤਨੀ ਜਥਾ, ਸ਼ਰਨਜੀਤ ਸਿੰਘ, ਹਰਮਿੰਦਰ ਸਿੰਘ ਜਿੰਦਾ, ਡਾ.ਹਰਚੰਦ ਸਿੰਘ ਨੇ ਇਸ ਸਮਾਗਮ ਦੀ ਸ਼ਾਨ ਵਧਾਈ।ਸਮਾਗਮ ਨੂੰ ਯਾਦਗਾਰੀ ਦਿੱਖ ਦੇਣ ਵਿਚ ਮੁਖ ਸੇਵਾਦਾਰ ਭਾਈ ਹਰਮਿੰਦਰ ਸਿੰਘ, ਸਕੱਤਰ ਭਾਈ ਗੁਰਦੇਵ ਸਿੰਘ ਤੇ ਸਮਾਗਮ ਦੇ ਵਿਉਂਤਕਾਰ ਪੰਥ ਦਰਦੀ ਅਵਤਾਰ ਸਿੰਘ ਆਦਮਪੁਰੀ ਨੇ ਕੋਈ ਕਸਰ ਬਾਕੀ ਨਾ ਛੱਡੀ।ਲਾਹੌਰ ਸਾਜਿਸ਼ ਕੇਸ ਤੇ ਗੁ. ਸਿੰਘ ਸਭਾ ਰੈਂਟਨ ਦੀ ਅਮਰੀਕਾ ਵਿਚ ਪਹਿਲ ਕਦਮੀ ਇਕ ਸ਼ਲਾਘਾਯੋਗ ਕਾਰਜ ਹੋ ਨਿਬੜਿਆ, ਜਿਸ ਨਾਲ ਅਸੀਂ ਆਪਣੇ ਅਮੀਰ ਵਿਰਸੇ ਤੇ ਵਿਰਾਸਤ ਨੂੰ ਯਾਦ ਕੀਤਾ।

Share:

Facebook
Twitter
Pinterest
LinkedIn
matrimonail-ads
On Key

Related Posts

ਸਤਿਕਾਰ ਕਮੇਟੀ ਕਨੇਡਾ ਦੇ ਆਗੂ ਭਾਈ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਵਿਰੁੱਧ ਲੱਗੇ ਮੋਰਚੇ ‘ਚ ਸ਼ਾਮਿਲ ਹੋਏ

ਸਰੀ, -ਸਤਿਕਾਰ ਕਮੇਟੀ ਐਬਸਫੋਰਡ ਕਨੇਡਾ ਦੇ ਸੀਨੀਅਰ ਮੈਂਬਰ ਬੀਤੇ ਦਿਨੀਂ ਪੰਜਾਬ ਵਿਚ ਭਾਈ ਅੰਮ੍ਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਦੀ ਗ੍ਰਿਫਤਾਰੀ ਵਿਰੁੱਧ ਲੱਗੇ ਮੋਰਚੇ ਵਿੱਚ

Elevate-Visual-Studios
gurnaaz-new flyer feb 23
Ektuhi Gurbani App
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.