Skip to content
Friday, October 16, 2026 19°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Sports

ਦਾਨਿਸ਼ ਕਨੇਰੀਆ ਨੇ ਖੋਲ੍ਹੀ ਪਾਕਿਸਤਾਨ ਦੀ ਪੋਲ, ਕਿਹਾ ਮੈਂ ਹਿੰਦੂ ਸੀ ਇਸ ਲਈ…

By Admin Published 3 min read
ਪਾਕਿਸਤਾਨ ਦੇ ਸਾਬਕਾ ਗੇਂਦਬਾਜ਼ ਸ਼ੋਇਬ ਅਖਤਰ ਨੇ ਆਪਣੇ ਦੇਸ਼ ਦੀ ਕ੍ਰਿਕਟ ਟੀਮ ਦੀ ਸੱਚਾਈ ਦਾ ਖੁਲਾਸਾ ਕੀਤਾ ਹੈ। ਉਨ੍ਹਾਂ ਕਿਹਾ ਕਿ ਦਾਨਿਸ਼ ਕਨੇਰੀਆ ਹਿੰਦੂ ਸੀ, ਇਸ ਲਈ ਪਾਕਿਸਤਾਨੀ ਕ੍ਰਿਕੇਟ ਟੀਮ ਉਨ੍ਹਾਂ ਨਾਲ ਚੰਗਾ ਵਤੀਰਾ ਨਹੀਂ ਕਰਦੀ ਸੀ। ਉਨ੍ਹਾਂ ਦੇ ਨਾਲ ਟੀਮ ਦੇ ਖਿਡਾਰੀ ਖਾਣਾ ਵੀ ਨਹੀਂ ਖਾਂਦੇ ਸਨ। ਦਾਨਿਸ਼ ਕਨੇਰੀਆ ਨੇ ਖ਼ੁਦ ਸ਼ੋਇਬ ਅਖਤਰ ਦੇ ਇਸ ਦਾਅਵੇ ਦੀ ਪੁਸ਼ਟੀ ਕੀਤੀ ਹੈ।

ਪਾਕਿਸਤਾਨ ਦੇ ਸਾਬਕਾ ਸਪਿਨਰ ਦਾਨਿਸ਼ ਕਨੇਰੀਆ ਨੇ ਕਿਹਾ, “ਉਨ੍ਹਾਂ ਨੇ (ਸ਼ੋਇਬ ਅਖਤਰ) ਨੇ ਸੱਚ ਦੱਸਿਆ, ਮੈਂ ਉਨ੍ਹਾਂ ਖਿਡਾਰੀਆਂ ਦੇ ਨਾਮ ਜ਼ਾਹਰ ਕਰਾਂਗਾ ਜਿਹੜੇ ਮੈਨੂੰ ਪਸੰਦ ਨਹੀਂ ਸਨ ਕਿਉਂਕਿ ਮੈਂ ਹਿੰਦੂ ਸੀ। ਹੁਣ ਤੱਕ ਮੇਰੇ ਚ ਹਿੰਮਤ ਨਹੀਂ ਸੀ, ਪਰ ਹੁਣ ਮੈਂ ਬੋਲਾਂਗਾ।

ਇਕ ਚੈਟ ਸ਼ੋਅ ਚ ਸ਼ੋਏਬ ਅਖਤਰ ਨੇ ਕਿਹਾ ਕਿ ਖਿਡਾਰੀਆਂ ਨਾਲ ਪਾਕਿਸਤਾਨ ਦੇ ਡਰੈਸਿੰਗ ਰੂਮ ਚ ਚੰਗਾ ਵਤੀਰਾ ਨਹੀਂ ਕੀਤਾ ਜਾਂਦਾ ਹੈ। ਦੱਸ ਦੇਈਏ ਕਿ ਆਪਣੇ ਮਾਮਾ ਅਨਿਲ ਦਲਪਤ ਤੋਂ ਬਾਅਦ ਪਾਕਿਸਤਾਨ ਲਈ ਖੇਡਣ ਵਾਲੇ ਦਾਨਿਸ਼ ਕਨੇਰੀਆ ਦੂਜੇ ਹਿੰਦੂ ਖਿਡਾਰੀ ਸਨ।

ਸ਼ੋਏਬ ਨੇ ਇਹ ਗੱਲ ਪੀਟੀਵੀ ਸਪੋਰਟਸ ਉੱਤੇ ‘ਗੇਮ ਆਨ ਹੈ’ ਪ੍ਰੋਗਰਾਮ ਵਿੱਚ ਕਹੀ। ਉਨ੍ਹਾਂ ਕਿਹਾ ਕਿ ਦਾਨਿਸ਼ ਕਨੇਰੀਆ ਨਾਲ ਚੰਗਾ ਵਤੀਰਾ ਨਹੀਂ ਕੀਤਾ ਜਾਂਦਾ ਸੀ। ਟੀਮ ਦੇ ਖਿਡਾਰੀ ਉਨ੍ਹਾਂ ਨੂੰ ਪੁੱਛਦੇ ਸਨ ਕਿ ਤੁਸੀਂ ਦਾਨਿਸ਼ ਕਨੇਰੀਆ ਦੇ ਨਾਲ ਖਾਣਾ ਕਿਉਂ ਖਾਂਦੇ ਹੋ।

ਸ਼ੋਏਬ ਨੇ ਕਿਹਾ, ‘ਮੇਰੇ ਕੈਰੀਅਰ ਚ ਮੈਂ ਟੀਮ ਦੇ ਦੋ ਤਿੰਨ ਖਿਡਾਰੀਆਂ ਨਾਲ ਵੀ ਲੜਿਆ ਜਦੋਂ ਉਨ੍ਹਾਂ ਨੇ ਖੇਤਰਵਾਦ ਤੇ ਗੱਲ ਕਰਨੀ ਸ਼ੁਰੂ ਕੀਤੀ। ਕੌਣ ਕਰਾਚੀ ਦਾ ਹੈ, ਕੌਣ ਪੰਜਾਬ ਦਾ ਹੈ ਜਾਂ ਪੇਸ਼ਾਵਰ ਦਾ ਹੈ, ਅਜਿਹੀਆਂ ਗੱਲਾਂ ਹੋਣ ਲੱਗੀਆਂ। ਕੀ ਹੋਇਆ ਜੇ ਕੋਈ ਹਿੰਦੂ ਹੈ, ਉਹ ਟੀਮ ਲਈ ਵਧੀਆ ਖੇਡ ਰਿਹਾ ਹੈ।’

ਸ਼ੋਏਬ ਨੇ ਕਿਹਾ, ‘ਟੀਮ ਦੇ ਖਿਡਾਰੀ ਕਹਿੰਦੇ ਸਨ ‘ਸਰ ਉਹ ਇਥੋਂ ਭੋਜਨ ਕਿਵੇਂ ਲੈ ਰਿਹਾ ਹੈ।’ ਸ਼ੋਏਬ ਨੇ ਕਿਹਾ, ‘ਉਸੇ ਹਿੰਦੂ ਨੇ ਇੰਗਲੈਂਡ ਖ਼ਿਲਾਫ਼ ਇੱਕ ਟੈਸਟ ਮੈਚ ਜਿਤਾਇਆ। ਜੇ ਉਹ ਪਾਕਿਸਤਾਨ ਲਈ ਵਿਕਟਾਂ ਲੈ ਰਿਹਾ ਹੈ ਤਾਂ ਉਸ ਨੂੰ ਖੇਡਣਾ ਚਾਹੀਦਾ ਹੈ।

ਸ਼ੋਏਬ ਨੇ ਕਿਹਾ ਕਿ ਅਸੀਂ ਕਨੇਰੀਆ ਦੀ ਕੋਸ਼ਿਸ਼ ਤੋਂ ਬਗੈਰ ਕ੍ਰਿਕੇਟ ਸੀਰੀਜ਼ ਨਹੀਂ ਜਿੱਤ ਸਕਦੇ ਸੀ ਪਰ ਬਹੁਤ ਸਾਰੇ ਲੋਕ ਉਸਨੂੰ ਇਸ ਜਿੱਤ ਦਾ ਸਿਹਰਾ ਨਹੀਂ ਦਿੰਦੇ।’

ਦੱਸਣਯੋਗ ਹੈ ਕਿ ਕਨੇਰੀਆ ਨੂੰ ਡਰਹਮ ਖਿਲਾਫ ਐਸੇਕਸ ਲਈ ਖੇਡਣ ਦੌਰਾਨ 2009 ਚ ਮਰਵਿਨ ਵੈਸਟਫੀਲਡ ਨਾਲ ਸਪਾਟ ਫਿਕਸਿੰਗ ਚ ਦੋਸ਼ੀ ਪਾਇਆ ਗਿਆ ਸੀ। ਉਂਝ ਵੀ ਜੇਕਰ ਟੀਮ ਦੇ ਕਿਸੇ ਖਿਡਾਰੀ ਨਾਲ ਅਜਿਹਾ ਵਤੀਰਾ ਕੀਤਾ ਜਾਂਦਾ ਹੈ ਤਾਂ ਉਹ ਅੰਦਰੋਂ ਟੁੱਟ ਜਾਂਦਾ ਹੈ। ਦੱਸ ਦੇਈਏ ਕਿ ਪਾਕਿਸਤਾਨ ਦੇ ਸਾਬਕਾ ਸਪਿਨਰ ਦਾਨਿਸ਼ ਕਨੇਰੀਆ ਨੇ 61 ਟੈਸਟ ਮੈਚਾਂ ਚ 261 ਅਤੇ 18 ਵਨਡੇ ਮੈਚਾਂ ਵਿਚ 15 ਵਿਕਟਾਂ ਲਈਆਂ ਹਨ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Sports →
Share on WhatsApp