Skip to content
Saturday, October 17, 2026 12°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Latest News

TV ਅਦਾਕਾਰਾ ਤੇ ਮਸ਼ਹੂਰ ਸ਼ੈੱਫ ਦੀ ਸ਼ੱਕੀ ਹਲਾਤਾਂ ’ਚ ਮੌਤ

By Admin Published 2 min read
ਮਲਿਆਲਮ ਟੈਲੀਵਿਜ਼ਨ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਅਤੇ ਮਸ਼ਹੂਰ ਸ਼ੈੱਫ ਜੱਗੀ ਜੌਨ ਦੀ ਮੌਤ ਹੋ ਗਈ ਹੈ। ਜੱਗੀ ਜੌਨ ਦੀ ਮ੍ਰਿਤਕ ਦੇਹ ਉਸ ਦੇ ਘਰ ਸ਼ੱਕੀ ਹਾਲਾਤਾਂ ਵਿੱਚ ਮਿਲੀ। ਉਸ ਦੀ ਲਾਸ਼ ਸੋਮਵਾਰ ਸ਼ਾਮ ਨੂੰ ਕੇਰਲਾ ਦੀ ਰਾਜਧਾਨੀ ਤਿਰੂਵਨੰਤਪੁਰਮ ਵਿੱਚ ਇੱਕ ਘਰ ਤੋਂ ਮਿਲੀ। ਜਿੱਥੇ ਉਹ ਆਪਣੀ ਮਾਂ ਦੇ ਨਾਲ ਰਹਿੰਦੀ ਸੀ।

ਪੁਲਿਸ ਨੇ ਜੱਗੀ ਜੌਨ ਦੀ ਮੌਤ ਦੇ ਕੇਸ ਨੂੰ ਆਪਣੇ ਅੰਡਰ ਲੈ ਲਿਆ ਹੈ ਅਤੇ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੱਗੀ ਦੀ ਮ੍ਰਿਤਕ ਦੇਹ ‘ਤੇ ਅਜੇ ਤੱਕ ਕੋਈ ਨਿਸ਼ਾਨ ਨਹੀਂ ਮਿਲੇ ਹਨ, ਤਾਂ ਜੋ ਉਸ ਦੀ ਮੌਤ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ।

ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਪੋਸਟ ਮਾਰਟਮ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਜੱਗੀ ਜੌਨ ਦੀ ਮੌਤ ਕਿਵੇਂ ਹੋਈ। ਜੱਗੀ ਜੌਨ ਦੀ ਮੌਤ ਦੀ ਖ਼ਬਰ ਸੁਣ ਕੇ ਉਸ ਦੀ ਮਾਂ ਵੀ ਸਦਮੇ ਵਿੱਚ ਹੈ।

ਏ.ਐੱਨ.ਆਈ. ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਪੁਲਿਸ ਦਾ ਕਹਿਣਾ ਹੈ ਕਿ ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ। ਇਹ ਮੰਨਿਆ ਜਾਂਦਾ ਹੈ ਕਿ ਜਿਸ ਸਮੇਂ ਜੱਗੀ ਦੀ ਮੌਤ ਹੋਈ ਸੀ, ਉਸ ਸਮੇਂ ਉਸ ਦੀ ਮਾਂ ਵੀ ਘਰ ਵਿੱਚ ਸੀ। ਹਾਲਾਂਕਿ, ਉਹ ਧੀ ਦੀ ਮੌਤ ਦੀ ਖ਼ਬਰ ਤੋਂ ਹੈਰਾਨ ਹੈ ਅਤੇ ਪੁਲਿਸ ਦੇ ਸਵਾਲਾਂ ਦੇ ਜਵਾਬ ਦੇਣ ਲਈ ਮਾਨਸਿਕ ਤੌਰ ‘ਤੇ ਤਿਆਰ ਨਹੀਂ ਹੈ।

ਦੱਸਿਆ ਜਾ ਰਿਹਾ ਹੈ ਕਿ ਜੱਗੀ ਦੀ ਲਾਸ਼ ਉਸ ਦੇ ਗੁਆਂਢੀ ਨੇ ਵੇਖੀ ਸੀ, ਕਿਉਂਕਿ ਗੁਆਂਢੀ ਨੂੰ ਜੱਗੀ ਦੇ ਸਾਥੀ ਨੇ ਵੇਖਣ ਲਈ ਕਿਹਾ, ਕਿਉਂਕਿ ਉਹ ਲੰਬੇ ਸਮੇਂ ਤੋਂ ਆਪਣਾ ਫ਼ੋਨ ਨਹੀਂ ਚੁੱਕ ਰਹੀ ਸੀ। ਗੁਆਂਢੀ ਨੇ ਸਵੇਰੇ 4 ਵਜੇ ਜੱਗੀ ਦੀ ਲਾਸ਼ ਵੇਖੀ। ਇਸ ਤੋਂ ਬਾਅਦ ਗੁਆਂਢੀ ਨੇ ਪੁਲਿਸ ਨੂੰ ਇਸ ਮਾਮਲੇ ਬਾਰੇ ਜਾਣਕਾਰੀ ਦਿੱਤੀ ਸੀ।

ਦੱਸ ਦੇਈਏ ਕਿ ਟੈਲੀਵਿਜ਼ਨ ਚੈਨਲ ਰੋਜ਼ ਬੌਲ ‘ਤੇ’ ਜਗੀਜ਼ ਕੁੱਕਬੁੱਕ ‘ਨਾਮ ਦਾ ਕੁਕਰੀ ਸ਼ੋਅ ਚਲਾਉਂਦੀ ਸੀ ਅਤੇ ਸੁੰਦਰਤਾ ਅਤੇ ਸ਼ਖਸੀਅਤ ਸ਼ੋਅ ‘ਚ ਜੱਜ ਵਜੋਂ ਵੀ ਵੇਖਿਆ ਜਾਂਦਾ ਸੀ। ਉਹ ਇੱਕ ਮਸ਼ਹੂਰ ਹੋਸਟ, ਗਾਇਕਾ, ਮਾਡਲ, ਪ੍ਰੇਰਕ ਸਪੀਕਰ ਅਤੇ ਮਸ਼ਹੂਰ ਜੱਜ ਵੀ ਸੀ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Latest News →
Share on WhatsApp