Skip to content
Wednesday, October 28, 2026 5°C · Partly cloudy · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
ਭਾਰਤ India

ਤ੍ਰਿਪੁਰਾ ਗਵਰਨਰ ਨੇ ਕਿਹਾ, ਗ੍ਰਹਿ ਯੁੱਧ ਦੇ ਬਿਨਾਂ ਨਹੀਂ ਸੁਲਝੇਗੀ ਹਿੰਦੂ-ਮੁਸਲਿਮ ਸਮੱਸਿਆ

By Admin Published 2 min read

ਨਵੀਂ ਦਿੱਲੀ (ਏਜੰਸੀਆਂ) ਤ੍ਰਿਪੁਰਾ ਗਵਰਨਰ ਤਥਾਗਤ ਰਾਏ ਨੇ ਇਕ ਟਵੀਟ ਕਰਕੇ ਵਿਵਾਦ ਖੜਾ ਕਰ ਦਿੱਤਾ ਹੈ। ਆਪਣੇ ਟਵੀਟ ‘ਤੇ ਉਨਾਂ ਨੇ ਲਿਖਿਆ ਕਿ ਸ਼ਾਮਾ ਪ੍ਰਸਾਦ ਮੁਖਰਜੀ ਨੇ 10/1/1946 ਨੂੰ ਆਪਣੀ ਡਾਇਰੀ ‘ਚ ਲਿਖਿਆ ਸੀ ਕਿ ਹਿੰਦੂ-ਮੁਸਲਿਮ ਦੀ ਸਮੱਸਿਆ ਬਿਨਾਂ ਸਿਵਿਲ ਵਾਰ ਦੇ ਨਹੀਂ ਸੁਲਝੇਗੀ। ਉਨਾਂ ਨੇ ਇਸ ਟਵੀਟ ਦੀ ਕਾਫੀ ਆਲੋਚਨਾ ਹੋਈ। ਲੋਕਾਂ ਨੇ ਤਰਿਪੁਰਾ ਗਵਰਨਰ ‘ਤੇ ਤਣਾਅ ਭੜਕਾਉਣ ਦੇ ਦੋਸ਼ ਲਗਾਉਂਦੇ ਹੋਏ ਉਨਾਂ ਨੂੰ ਗ੍ਰਿਫਤਾਰ ਕਰਕੇ ਰਾਜਪਾਲ ਅਹੁਦੇ ਤੋਂ ਹਟਾਏ ਜਾਣ ਦੀ ਮੰਗ ਕੀਤੀ। ਰਾਏ ਨੇ ਖੁਦ ਦਾ ਬਚਾਅ ਕਰਦੇ ਹੋਏ ਜਵਾਬ ਦਿੱਤਾ ਕਿ ਮੈਨੂੰ ਸਿਵਿਲ ਵਾਰ ਦੀ ਵਕਾਲਤ ਕਰਨ ਦੇ ਲਈ ਕੁਝ ਦਰਜਨ ਭਰ ਉਲੂ ਟਰੋਲ ਕਰ ਰਹੇ ਹਨ, ਜਦਕਿ ਮੈਂ ਜਾਣਕਾਰੀ ਦੇ ਰਿਹਾ ਸੀ ਨਾ ਕਿ ਵਕਾਲਤ ਕਰ ਰਿਹਾ ਸੀ।

ਉਨਾਂ ਨੇ ਕਿਹਾ ਕਿ ਉਹ 70 ਸਾਲ ਪੁਰਾਣੀ ਇਕ ਡਾਇਰੀ ਦੇ ਹਵਾਲੇ ਨਾਲ ਇਹ ਗੱਲ ਕਹਿ ਰਹੇ ਸੀ। ਉਨਾਂ ਨੇ ਲਿਖਿਆ ਕਿ ਗ੍ਰਹਿ ਯੁੱਧ ਦੀ ਗੱਲ ਭਾਰਤ ਦੀ ਵੰਡ ਤੋਂ ਪਹਿਲਾਂ ਕੀਤੀ ਸੀ ਅਤੇ ਇਹ ਭਵਿੱਖਬਾਣੀ ਉਸ ਵੇਲੇ ਸੱਚ ਸਾਬਤ ਹੋ ਗਈ ਜਦੋਂ ਜਿੰਨ ਨੇ ਇਸ ਦੇ ਸੱਤ ਮਹੀਨੇ ਬਾਅਦ ਗ੍ਰਹਿ ਯੁੱਧ ਛੇੜ ਦਿੱਤਾ ਅਤੇ ਪਾਕਿਸਤਾਨ ਹਾਸਲ ਕਰਨ ‘ਚ ਕਾਮਯਾਬ ਰਹੇ। ਇਨਾਂ ਗੱਲਾਂ ਦੇ ਸੱਚ ਸਾਬਤ ਹੋਣ ਦਾ ਡਾ.ਮੁਖਰਜੀ ਨੇ ਅੰਦਾਜ਼ਾ ਲਗਾਇਆ ਸੀ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਰਾਏ ਨੇ ਵਿਵਾਦਪੂਰਨ ਟਵੀਟ ਕੀਤਾ ਹੈ। ਇਸ ਤੋਂ ਪਹਿਲਾਂ ਅਗਸਤ 2015 ਨੂੰ ਇਕ ਟਵੀਟ ‘ਚ ਉਨਾਂ ਨੇ ਮੁੰਬਈ ਬੰਬ ਧਮਾਕੇ ਦੇ ਦੋਸ਼ੀ ਯਾਕੂਬ ਮੇਨਨ ਦੀ ਆਖਰੀ ਯਾਤਰਾ ‘ਚ ਹਿੱਸਾ ਲੈਣ ਵਾਲੇ ਲੋਕਾਂ ਨੂੰ ‘ਪੋਟੋਂਸ਼ੀਅਲ ਅੱਤਵਾਦੀ’ ਕਿਹਾ ਸੀ ਅਤੇ ਉਨਾਂ ਦੀ ਨਿਗਰਾਨੀ ਵੱਲੋਂ ਜਾਂਚ ਦੇ ਦਾਇਰੇ ‘ਚ ਰੱਖਣ ਦੀ ਗੱਲ ਕਹੀ ਸੀ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →
Share on WhatsApp